Punjab Airport News: ਪੰਜਾਬ ’ਚ ਖੁੱਲ੍ਹਣ ਜਾ ਰਿਹੈ ਇੱਕ ਹੋਰ ਏਅਰਪੋਰਟ! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ

Punjab Airport News
Punjab Airport News: ਪੰਜਾਬ ’ਚ ਖੁੱਲ੍ਹਣ ਜਾ ਰਿਹੈ ਇੱਕ ਹੋਰ ਏਅਰਪੋਰਟ! ਕੇਂਦਰੀ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ

Punjab Airport News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਇੱਕ ਹੋਰ ਹਵਾਈ ਅੱਡਾ ਖੁੱਲ੍ਹਣ ਦਾ ਰਸਤਾ ਜਲਦੀ ਹੀ ਸਾਫ਼ ਹੋ ਸਕਦਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਹੈ ਕਿ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਹਲਵਾਰਾ ਹਵਾਈ ਅੱਡੇ ਲਈ ਇਮਾਰਤਾਂ ਦੀਆਂ ਪ੍ਰਵਾਨਗੀਆਂ ਦਾ ਨਿਰੀਖਣ ਕਰਨ ਲਈ ਲੁਧਿਆਣਾ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦਾ ਸੁਪਨਾ ਜਲਦੀ ਹੀ ਹਕੀਕਤ ਬਣਨ ਵਾਲਾ ਹੈ। ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਇੱਕ ਵੱਡਾ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਹ ਹਵਾਈ ਅੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੰਜਾਬ ਦੇ ਵਿਕਾਸ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ।

ਇਹ ਖਬਰ ਵੀ ਪੜ੍ਹੋ : Nilgiri Benefits: ਨੀਲਗਿਰੀ: ਜ਼ੁਕਾਮ, ਦਰਦ ਤੇ ਤਣਾਅ ਲਈ ਇੱਕ ਉਪਾਅ

ਰਵਨੀਤ ਬਿੱਟੂ ਨੇ ਇੱਕ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ, ‘ਲੁਧਿਆਣਾ ਦੇ ਲੋਕਾਂ ਦੀ ਬਹੁਤ ਮਿਹਨਤ ਤੇ ਲੰਬੇ ਇੰਤਜ਼ਾਰ ਤੋਂ ਬਾਅਦ, ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ ਹਲਵਾਰਾ ਹਵਾਈ ਅੱਡੇ ਲਈ ਇਮਾਰਤਾਂ ਦੀਆਂ ਪ੍ਰਵਾਨਗੀਆਂ ਦਾ ਨਿਰੀਖਣ ਕਰਨ ਲਈ ਲੁਧਿਆਣਾ ਪਹੁੰਚ ਰਿਹਾ ਹੈ। ਮੇਰੀ ਲੰਬੇ ਸਮੇਂ ਤੋਂ ਇੱਛਾ ਸੀ ਕਿ ਲੁਧਿਆਣਾ ਨੂੰ ਇਹ ਤੋਹਫ਼ਾ ਮਿਲੇ – ਹੁਣ ਉਹ ਸੁਪਨਾ ਸਾਕਾਰ ਹੋਣ ਵਾਲਾ ਹੈ। ਇਹ ਕਦਮ ਲੁਧਿਆਣਾ ਦੇ ਹਵਾਈ ਸੰਪਰਕ ਦੇ ਸੁਪਨੇ ਨੂੰ ਸਾਕਾਰ ਕਰਨ ’ਚ ਇੱਕ ਵੱਡਾ ਮੀਲ ਪੱਥਰ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਪੰਜਾਬ ਦੇ ਵਿਕਾਸ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ’। Punjab Airport News