ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦੈ ਜੋ ਕਿ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ ਅਤੇ ਖਲਿਹਾਨਾਂ ਵਿਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਹੋਵੇ।
ਕੁਦਰਤੀ ਵਸੀਲਿਆਂ ਦੀ ਸੀਮਤ ਉਪਲੱਬਧਤਾ ਵੱਲ ਹਾਲ ਹੀ ਵਿਚ ਧਿਆਨ ਗਿਆ ਹੈ ਅਤੇ ਸਰਕਾਰੀ ਤੰਤਰ ਦੇ ਨਾਲ ਆਮ ਲੋਕਾਂ ਵਿਚ ਇਸਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ ਇਸ ਲਈ ਸਰਕਾਰੀ ਵਿਭਾਗਾਂ ਵਿਚ ਵੀ ਮਾਹਿਰਾਂ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦਾ ਹੈ ਜੋ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਦਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ-ਖਲਿਹਾਨਾਂ ਵਿਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਹੋਵੇ ਤੇ ਜੋ ਕੁਦਰਤ ਦੁਆਰਾ ਦਿੱਤੀ ਇਸ ਧਰੋਹਰ ਨੂੰ ਸੰਜੋਣ ਵਿਚ ਵਿਸ਼ਵਾਸ ਰੱਖਦੇ ਹੋਣ।
ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਤੇ ਪਤੀ ਲਾਡੀ ਗਹਿਰੀ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ
ਨੈਚੁਰਲ ਰਿਸੋਰਸ ਭਾਵ ਕੁਦਰਤੀ ਵਸੀਲਿਆਂ ਦੀ ਕਮੀ ਦੀ ਸਥਿਤੀ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਦੇਖਣ ਵਿਚ ਆ ਰਹੀ ਹੈ ਇਸ ਵਿਚ ਜਲਵਾਯੂ, ਹਵਾ, ਪਾਣੀ, ਜੰਗਲ, ਜੰਗਲੀ ਜੀਵ, ਖਣਿੱਜ, ਵਾਤਾਵਰਨ ਸਮੇਤ ਹੋਰ ਕੁਦਰਤੀ ਵਸੀਲੇ ਆਦਿ ਸ਼ਾਮਲ ਹਨ ਮਾਹਿਰਾਂ ਦੀ ਮੰਨੀਏ ਤਾਂ ਜੇਕਰ ਇਸੇ ਰਫ਼ਤਾਰ ਨਾਲ ਇਨ੍ਹਾਂ ਬਹੁਮੁੱਲੇ ਵਸੀਲਿਆਂ ਦਾ ਬੇਰੋਕ ਦੋਹਨ ਜਾਰੀ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਹੀ ਖ਼ਤਰੇ ‘ਚ ਪੈ ਸਕਦੀ ਹੈ ਹਜ਼ਾਰਾਂ ਸਾਲਾਂ ਤੋਂ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਲਈ ਕੁਦਰਤ ਦੁਆਰਾ ਮੁਹੱਈਆ ਤਮਾਮ ਕੁਦਰਤੀ ਵਸੀਲਿਆਂ ਦਾ ਬਿਨਾ ਸੋਚ-ਵਿਚਾਰ ਦੇ ਸਿਰਫ਼ ਇਸਤੇਮਾਲ ਹੀ ਨਹੀਂ ਕਰ ਰਿਹਾ ਹੈ।
ਸਗੋਂ ਪ੍ਰਤੱਖ ਅਤੇ ਅਪ੍ਰਤੱਖ ਤੌਰ ‘ਤੇ ਨਸ਼ਟ ਵੀ ਕਰ ਰਿਹਾ ਹੈ ਇਨ੍ਹਾਂ ਦੀ ਸੁਰੱਖਿਆ ਅਤੇ ਸੀਮਤ ਉਪਲੱਬਧਤਾ ਵੱਲ ਤਾਂ ਹਾਲ ਦੇ ਸਾਲਾਂ ਵਿਚ ਹੀ ਧਿਆਨ ਗਿਆ ਹੈ ਅਤੇ ਸਰਕਾਰੀ ਤੰਤਰ ਦੇ ਨਾਲ ਆਮ ਲੋਕਾਂ ਵਿਚ ਵੀ ਇਨ੍ਹਾਂ ਬਹੁਮੁੱਲੇ ਵਸੀਲਿਆਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਹੋਈ ਹੈ ਇਸ ਲਈ ਸਰਕਾਰੀ ਵਿਭਾਗਾਂ ਤੇ ਨਿੱਜੀ ਖੇਤਰ ਦੀਆਂ ਸੰਸਥਾਵਾਂ ਵਿਚ ਵੀ ਅਜਿਹੇ ਐਕਸਪਰਟਸ ਦੀਆਂ ਨਿਯੁਕਤੀਆਂ ਹੋ ਰਹੀਆਂ ਹਨ ਜੋ ਇਨ੍ਹਾਂ ਵਸੀਲਿਆਂ ਨੂੰ ਸੁਰੱਖਿਅਤ ਰੱਖਣ ਵਿਚ ਸਕਾਰਾਤਮਕ ਭੂਮਿਕਾ ਨਿਭਾ ਸਕਣ ਇਸ ਮਾਮਲੇ ਵਿਚ ਸੰਸਾਰ ਭਰ ਵਿਚ ਇਹ ਬਦਲਾਅ ਦੇਖਣ ‘ਚ ਆ ਰਿਹਾ ਹੈ।
ਅਕਾਦਮਿਕ ਪਿਛੋਕੜ
ਇਸ ਪ੍ਰੋਫੈਸ਼ਨ ਵਿਚ ਦਾਖਲੇ ਲਈ ਸਭ ਤੋਂ ਪਹਿਲਾਂ ਲੋੜੀਂਦੀ ਸਿੱਖਿਆ ਯੋਗਤਾ ਤਾਂ ਨੈਚੁਰਲ ਰਿਸੋਰਸ ਮੈਨੇਜ਼ਮੈਂਟ ਵਿਚ ਮਾਸਟਰ ਡਿਗਰੀ ਦਾ ਹੋਣਾ ਕਿਹਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਕੋਰਸ ਵਿਚ ਐੱਮਬੀਏ ਜਾਂ ਐੱਮਐੱਸਸੀ ਪੱਧਰ ਦੀਆਂ ਡਿਗਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਕਈ ਸੰਸਥਾਨਾਂ ਵਿਚ ਨੈਚੁਰਲ ਰਿਸੋਰਸ ਮੈਨੇਜ਼ਮੈਂਟ ਵਿਚ ਪੋਸਟ ਗ੍ਰੈਜ਼ੂਏਟ ਡਿਪਲੋਮਾ ਕੋਰਸਜ਼ ਵੀ ਮੁਹੱਈਆ ਹਨ ਫਾਰੈਸਟਰੀ ਆਦਿ ਦੀ ਡਿਗਰੀ ਵੀ ਕਾਰਗਰ ਕਹੀ ਜਾ ਸਕਦੀ ਹੈ।
ਪਰਸਨੈਲਿਟੀ
ਇਸ ਪ੍ਰੋਫੈਸ਼ਨ ਵਿਚ ਅਜਿਹੇ ਨੌਜਵਾਨਾਂ ਨੂੰ ਹੀ ਜਾਣਾ ਚਾਹੀਦੈ ਜੋ ਕਿ ਕੁਦਰਤ ਅਤੇ ਜੰਗਲੀ ਜੀਵਾਂ ਪ੍ਰਤੀ ਸੰਵੇਦਨਸ਼ੀਲ ਹਨ ਕੁਦਰਤੀ ਵਸੀਲਿਆਂ ਦੇ ਸਮੁੱਚੇ ਇਸਤੇਮਾਲ ਬਾਰੇ ਉਹ ਜਾਗਰੂਕ ਹੋਣ ਇਹੀ ਨਹੀਂ, ਉਨ੍ਹਾਂ ਵਿਚ ਜੰਗਲਾਂ, ਖਣਿੱਜ ਖਦਾਨਾਂ, ਨਦੀਆਂ, ਪਹਾੜਾਂ ਤੋਂ ਇਲਾਵਾ ਖੇਤਾਂ ਅਤੇ ਖਲਿਹਾਨਾਂ ਵਿਚ ਰਹਿ ਕੇ ਇਸ ਤਰ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਹੋਵੇ ਤੇ ਜੋ ਕੁਦਰਤ ਦੁਆਰਾ ਦਿੱਤੀ ਇਸ ਧਰੋਹਰ ਨੂੰ ਸੰਜੋਣ ਵਿਚ ਵਿਸ਼ਵਾਸ ਰੱਖਦੇ ਹੋਣ। (Natural)
ਰੁਜ਼ਗਾਰ
ਅਜਿਹੇ ਟਰੇਂਡ ਲੋਕਾਂ ਨੂੰ ਵਾਤਾਵਰਨ ਅਤੇ ਵਣ ਮੰਤਰਾਲੇ, ਜਲ ਵਸੀਲੇ ਅਤੇ ਖੇਤੀ ਵਿਭਾਗਾਂ ਅਤੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਤੇ ਉਨ੍ਹਾਂ ਦੇ ਵਿਕਾਸ ਕਾਰਜਕਲਾਪਾਂ ਨਾਲ ਸਬੰਧਿਤ ਸੰਗਠਨਾਂ, ਭੂ-ਗਰਭ ਸਰਵੇਖਣ ਏਜੰਸੀਆਂ, ਭੂ-ਸੁਧਾਰ ਸੰਸਥਾਵਾਂ, ਜੰਗਲੀ ਜੀਵਗ੍ਰਹਿਆਂ ਆਦਿ ਵਿਚ ਰੁਜ਼ਗਾਰ ਮਿਲ ਸਕਦਾ ਹੈ ਚਾਹ ਅਤੇ ਫ਼ਲ ਬਾਗ, ਰਿਫ਼ਾਇਨਰੀਜ਼ ਆਦਿ ਨਾਲ ਸਬੰਧਿਤ ਵਪਾਰਕ ਸੰਗਠਨਾਂ ਵਿਚ ਵੀ ਇਨ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਕੰਸਲਟੈਂਟਸ ਅਤੇ ਐਕਸਪਰਟਸ ਦੇ ਤੌਰ ‘ਤੇ ਵੀ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ।