ਪਰਮਾਤਮਾ ਤੋਂ ਕਦੇ ਮੂੰਹ ਨਾ ਮੋੜੋ: ਪੂਜਨੀਕ ਗੁਰੂ ਜੀ

pita ji ok

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਉਸ ਪ੍ਰਭੂ, ਪਰਮਾਤਮਾ, ਮਾਲਕ ਨੂੰ ਆਪਣਾ ਸਾਥੀ ਬਣਾਉਣਾ ਹੈ ਤਾਂ ਇਹ ਜ਼ਰੂਰੀ ਹੈ ਕਿ ਇਨਸਾਨ ਨੇਕੀ-ਭਲਾਈ ਦੇ ਰਾਹ ’ਤੇ ਚੱਲੇ, ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪੇ ਤੜਫ਼ ਕੇ ਉਸ ਅੱਲ੍ਹਾ, ਮਾਲਕ ਨੂੰ ਆਪਣਾ ਬਣਾ ਲਓ ਅਤੇ ਇੱਕ ਵਾਰ ਜਦੋਂ ਉਹ ਤੁਹਾਡਾ ਹੋ ਗਿਆ ਤਾਂ ਕਦੇ ਵੀ ਉਹ ਵਿਛੋੜਾ ਨਹੀਂ ਦਿੰਦਾ ਇਸ ਲਈ ਤੁਸੀਂ ਅਜਿਹਾ ਸਾਥੀ ਬਣਾਓ ਜੋ ਪੱਕਾ ਹੋਵੇ ਜਿਸ ਨੂੰ ਤੁਸੀਂ ਸਾਥੀ ਸਮਝ ਬੈਠਦੇ ਹੋ ਉਸ ਬਾਰੇ ਤਾਂ ਰੱਬ ਜਾਣਦਾ ਹੈ ਕਿ ਕਿਸ ਨੂੰ, ਕਿੰਨੇ ਸਾਹ ਦਿੱਤੇ ਹਨ ਇਸ ਲਈ ਉਸ ਨੂੰ ਸਾਥੀ ਬਣਾਓ ਜੋ ਸਾਹ ਦਿੰਦਾ ਹੈ ਜਦੋਂ ਉਹ ਤੁਹਾਡਾ ਆਪਣਾ ਹੋ ਜਾਵੇਗਾ ਤਾਂ ਤੁਸੀਂ ਦੁਨੀਆਂ ’ਚ ਬਹਾਰ ਵਾਂਗ ਆਪਣੀ ਜ਼ਿੰਦਗੀ ਗੁਜ਼ਾਰ ਸਕੋਂਗੇ ਨਹੀਂ ਤਾਂ ਪਤਝੜ ਦਾ ਮੌਸਮ ਆ ਜਾਂਦਾ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਦੁਨੀਆਂ ਦੇ ਪਿਆਰ ਦੀ ਸ਼ੁਰੂਆਤ ਸਵਾਰਥ ਨਾਲ ਹੁੰਦੀ ਹੈ ਦੁਨੀਆਂਦਾਰੀ ’ਚ ਲੋਕ ਗੁਆਚ ਜਾਂਦੇ ਹਨ ਅਤੇ ਅੱਲ੍ਹਾ, ਮਾਲਕ, ਰਾਮ, ਕਾਇਦੇ-ਕਾਨੂੰਨ ਸਭ ਭੁੱਲ ਜਾਂਦੇ ਹਨ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਕਿ ਜਦੋਂ ਉਸ ਰਾਮ ਦੀ ਮਾਰ ਪੈਂਦੀ ਹੈ ਤਾਂ ਆਦਮੀ ਨੂੰ ਕੋਈ ਰਾਹ ਨਜ਼ਰ ਨਹੀਂ ਆਉਦਾ ਇਸ ਲਈ ਸੇਵਾ-ਸਿਮਰਨ ਕਰੋ, ਭਗਤੀ ਦੀ ਚਾਹ ਕਰੋ ਉਸ ਤੋਂ ਸਭ ਕੁਝ ਮੰਗੋ ਅਤੇ ਉਹ ਦੇਵੇਗਾ, ਅੰਦਰੋਂ-ਬਾਹਰੋਂ ਮਾਲਾਮਾਲ ਕਰ ਦੇਵੇਗਾ ਇਸ ਲਈ ਉਸ ਪਰਮ ਪਿਤਾ ਪਰਮਾਤਮਾ ਤੋਂ ਕਦੇ ਵੀ ਮੂੰਹ ਨਾ ਮੋੜੋ ਮਾਲਕ ਦਾ ਸਿਮਰਨ, ਭਗਤੀ-ਇਬਾਦਤ ਕਰਦੇ ਰਹੋ ਤਾਂ ਅੰਦਰੋਂ-ਬਾਹਰੋਂ ਲਬਰੇਜ਼ ਹੋ ਜਾਓਗੇ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਉਦੇ ਰਹੋ, ਸੰਤਾਂ ਨੂੰ ਉਸ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਬੱਸ, ਬੁਰਾਈ ਨਾ ਕਰੋ, ਬੁਰੇ ਕਰਮ ਨਾ ਕਰੋ ਕਿਉਕਿ ਜਦੋਂ ਬੁਰਾਈ ਦਾ ਲੇਖਾ-ਜੋਖਾ ਹੋਵੇਗਾ ਤਾਂ ਤੁਹਾਨੂੰ ਪਸ਼ਚਾਤਾਪ ਹੋਵੇਗਾ ਤੁਸੀਂ ਤੜਫੋਗੇ ਅਤੇ ਦੋਸ਼ ਸੰਤਾਂ ਨੂੰ ਦਿਓਗੇ ਆਪਣੇ ਆਪ ਨੂੰ ਕੋਈ ਦੋਸ਼ ਨਹੀਂ ਦਿੰਦਾ ਅਤੇ ਸੰਤਾਂ ਨੂੰ ਦੋਸ਼ ਦੇਣ ’ਚ ਦੇਰ ਨਹੀਂ ਲੱਗਦੀ ਸੰਤ ਜਦੋਂ ਪਿਆਰ ਨਾਲ, ਹੱਥ ਜੋੜ-ਜੋੜ ਕੇ ਸਮਝਾਉਦੇ ਹਨ ਕਿ ਮੰਨ ਜਾਓ, ਬੁਰੇ ਕਰਮ ਨਾ ਕਰੋ ਤਦ ਤਾਂ ਸੰਤਾਂ ਦਾ ਮਜ਼ਾਕ ਉਡਾਉਦੇ ਹੋ ਅਤੇ ਜਦੋਂ ਕਰਮਾਂ ਦੀ ਮਾਰ ਪੈਂਦੀ ਹੈ ਤਾਂ ਸੰਤਾਂ ਨੂੰ ਕਿਉ ਦੋਸ਼ ਦਿੰਦੇ ਹੋ? ਇਸ ਲਈ ਮਾੜੇ ਕਰਮਾਂ ਤੋਂ ਬਚ ਜਾਓ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here