ਸਤਿਸੰਗੀ ਨੂੰ ਪ੍ਰੇਮੀ ਕਿਹਾ ਜਾਂਦਾ ਹੈ
ਆਪ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਜੀ ਨੇ ਜੋ ਪਿਆਰ, ਮੁਹੱਬਤ ਦੀ ਰੀਤ ਚਲਾਈ, ਸਤਿਸੰਗੀ ਨੂੰ ਪ੍ਰੇਮੀ ਕਿਹਾ ਜਾਂਦਾ ਹੈ ਤਾਂ ਕਿਸ ਦਾ ਪ੍ਰੇਮੀ? ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਦਾ, ਸਤਿਗੁਰੂ ਦਾ ਜੋ ਮਾਲਕ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਸਵਾਰਥ ਭਾਵਨਾ ਨਾਲ ਪਿਆਰ ਕਰੇ, ਮਾਲਕ ਦੀ ਬਣਾਈ ਔਲਾਦ ਲਈ ਭਲਾ ਸੋਚੇ ਤੇ ਭਲੇ ਦੇ ਨਾਲ-ਨਾਲ ਇਨਸਾਨੀਅਤ ਨੂੰ ਕਦੇ ਮਰਨ ਨਾ ਦੇਵੇ ਪਿਆਰ ਦਾ ਰਾਹ, ਜੋ ਰਾਮ ਵਾਲਾ ਰਾਹ ਹੈ, ਪ੍ਰੇਮ ਦਾ ਰਾਹ, ਜੋ ਪ੍ਰਭੂ ਦਾ ਰਾਹ ਹੈ, ਇਸ ਕਲਿਯੁਗ ’ਚ ਔਖਾ ਹੈ, ਮੁਸ਼ਕਲ ਹੈ ਲੋਕ ਬਹੁਤ ਤਾਹਨੇ, ਉਲ੍ਹਾਂਭੇ ਦਿੰਦੇ ਹਨ ਲੋਕ ਰੋਕਦੇ ਹਨ, ਟੋਕਦੇ ਹਨ
ਪਰ ਤੁਸੀਂ ਤਾਂ ਓਧਰ ਧਿਆਨ ਨਹੀਂ ਨਾ ਦੇਣਾ ਕੌਣ ਕੀ ਕਹਿੰਦਾ ਹੈ, ਕੀ ਨਹੀਂ ਕਹਿੰਦਾ ਇਹ ਉਨ੍ਹਾਂ ’ਤੇ ਛੱਡ ਦਿਓ ਹਰ ਇਨਸਾਨ ਮਰਜ਼ੀ ਦਾ ਮਾਲਕ ਹੈ ਅਤੇ ਹਮੇਸ਼ਾ ਅਸੀਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਰਹੇ ਹਾਂ ਕਿ ਇਨਸਾਨ ਨੂੰ ਫੜ੍ਹ ਕੇ ਰੋਕ ਲੈਂਦੇ ਹਨ ਕਿ ਭਾਈ ਇੱਧਰ ਨਹੀਂ ਜਾਣਾ, ਪਰ ਇਹ ਢਾਈ-ਤਿੰਨ ਇੰਚ ਦੀ ਜ਼ੁਬਾਨ ਹੈ ਨਾ, ਇਸ ਨੂੰ ਰੋਕ ਸਕਣਾ ਬਹੁਤ ਮੁਸ਼ਕਿਲ ਹੈ ਤਾਂ ਕੋਈ ਕੀ ਕਹਿੰਦਾ ਹੈ? ਕੋਈ ਕੀ ਬੋਲ ਰਿਹਾ ਹੈ? ਉਸ ਵੱਲ ਧਿਆਨ ਨਹੀਂ ਦੇਣਾ, ਤੁਸੀਂ ਧਿਆਨ ਦੇਣਾ ਹੈ ਕਿ ਸਾਨੂੰ ਸਾਡੇ ਗੁਰੂ, ਪੀਰ-ਫਕੀਰ ਨੇ ਸਿਖਾਇਆ ਕੀ ਹੈ? ਅਤੇ ਅਸੀਂ ਚੱਲਣਾ ਕਿੱਧਰ ਹੈ, ਧਿਆਨ ਸਿਰਫ਼ ਉੱਧਰ ਹੋਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ