ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਉਹਨਾਂ ਨੇ ਫਰਨੀਚਰ-ਬਿਜਲੀ ਤੋਂ ਕੀ ਲੈਣਾ? ਮੁਫਤ ਦੀ ਰੋਟੀ ਸਰਕਾਰ ਦੇ ਰਹੀ ਹੈ, ਖਾਣ ਤੇ ਮੌਜਾਂ ਲੈਣ। ਸਾਡੀਆਂ ਜਿਹੜੀਆਂ ਕਰਤੂਤਾਂ ਹਨ, ਅਸੀਂ ਕਿਸੇ ਨਾ ਕਿਸੇ ਦਿਨ ਜੇਲ੍ਹ ਯਾਤਰਾ ਜਰੂਰ ਕਰਨੀ ਹੈ। ਇਸ ਲਈ ਪਹਿਲਾਂ-ਪਹਿਲਾਂ ਜੇਲ੍ਹ ਨੂੰ ਪੂਰਾ ਮਾਡਰਨ ਬਣਾ ਲਈਏ ਤਾਂ ਜੋ ਬਾਅਦ ਵਿੱਚ ਕੋਈ ਤਕਲੀਫ ਨਾ ਹੋਵੇ। ਚੋਣਾਂ ਨਜ਼ਦੀਕ ਹੋਣ ਕਾਰਨ ਕਿਸੇ ਸੂਬੇ ਦਾ ਮੰਤਰੀ ਆਪਣੇ ਚੇਲੇ-ਚਾਟੜਿਆਂ ਸਮੇਤ ਇਲਾਕੇ ਦੇ ਦੌਰੇ ’ਤੇ ਚੜਿ੍ਹਆ ਹੋਇਆ ਸੀ। ਸਭ ਤੋਂ ਪਹਿਲਾਂ ਉਹ ਜੇਲ੍ਹ ਵਿੱਚ ਪਹੁੰਚੇ। ਇਹ ਜੇਲ੍ਹ ਮੰਤਰੀ ਜੀ ਨੇ ਆਪਣੇ ਇਲਾਕੇ ਦੇ ਛਟੇ ਹੋਏ ਲੁੱਚੇ-ਲੰਡਿਆਂ ਦੀ ਪੁਰਜ਼ੋਰ ਮੰਗ ’ਤੇ ਬਣਵਾਈ ਸੀ (ਵਿਚਾਰੇ ਸ਼ਰੀਫਾਂ ਦੀ ਕੌਣ ਸੁਣਦਾ ਹੈ?) ਕਿ ਸਾਡੇ ਪਰਿਵਾਰਾਂ ਨੂੰ ਮੁਲਾਕਾਤ ਵਾਸਤੇ 70 ਕਿ. ਮੀ. ਦੂਰ ਜਿਲ੍ਹਾ ਜੇਲ੍ਹ ਵਿੱਚ ਜਾਣਾ ਪੈਂਦਾ ਹੈ। (Future)
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਨੇਤਾ ਜੀ ਨੇ ਵੀ ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਕਈ ਵਾਰ ਪੁਲਿਸ ਤੋਂ ਛਿੱਤਰ ਪਰੇਡ ਕਰਵਾਈ ਸੀ ਤੇ ਜੇਲ੍ਹਾਂ ਕੱਟੀਆਂ ਸਨ। ਇਸ ਲਈ ਉਹਨਾਂ ਦਾ ਥਾਣਿਆਂ ਅਤੇ ਜੇਲ੍ਹਾਂ ਨਾਲ ਖਾਸ ਪਿਆਰ ਸੀ। ਨੇਤਾ ਜੀ ਨੇ ਪੁਲਿਸ ਗਾਰਦ ਤੋਂ ਸਲਾਮੀ ਲਈ, ਜੇਲ ਦਾ ਮੁਆਇਨਾ ਕੀਤਾ, ਕੈਦੀਆਂ ਦਾ ਬਹੁਤ ਹੀ ਪਿਆਰ ਨਾਲ ਹਾਲ-ਚਾਲ ਪੁੱਛਿਆ (ਤਾਂ ਜੋ ਬਾਅਦ ਵਿੱਚ ਇਲੈਕਸ਼ਨ ਵੇਲੇ ਕੰਮ ਆਉਣ) ਤੇ ਜੇਲ੍ਹਰ ਨੂੰ ਪੁੱਛਿਆ ਕਿ ਕਿੰਨੀ ਗਰਾਂਟ ਚਾਹੀਦੀ ਹੈ?
ਇਹ ਵੀ ਪੜ੍ਹੋ : ਜ਼ਾਅਲੀ ਦਸਤਾਵੇਜਾਂ ਸਹਾਰੇ ਫਰਜੀ ਪਿਓ ਬਣਕੇ ਲਿਆ ਸਵਾ 6 ਲੱਖ ਰੁਪਏ ਦਾ ਲੋਨ
ਜੇਲ੍ਹਰ ਅਸਲ ਵਿੱਚ ਜੇਲ੍ਹ ’ਚ ਚੱਲ ਰਹੇ ਧੰਦਿਆਂ ਤੋਂ ਹੋ ਰਹੀ ਕਮਾਈ ਨਾਲ ਹੀ ਸੰਤੁਸ਼ਟ ਸੀ। ਉਹ ਹੌਲੀ ਜਿਹੀ ਬੋਲਿਆ ਕਿ ਜ਼ਨਾਬ ਸਭ ਠੀਕ ਚੱਲ ਰਿਹਾ ਹੈ, ਗਰਾਂਟ ਦੀ ਕੋਈ ਬਹੁਤੀ ਜਰੂਰਤ ਨਹੀਂ। ਮੰਤਰੀ ਨੇ ਜ਼ੋਰ ਦੇ ਕੇ ਕਿਹਾ ਤਾਂ ਬੋਲਿਆ ਕਿ ਜੇ ਦੇਣਾ ਹੀ ਚਾਹੁੰਦੇ ਹੋ ਤਾਂ ਦਸ ਕੁ ਲੱਖ ਦੇ ਦਿਉ, ਕੈਦੀਆਂ ਨੂੰ ਦੋ-ਚਾਰ ਟਾਇਲਟ ਹੋਰ ਬਣਵਾ ਦਿਆਂਗੇ। ਇੱਥੋਂ ਚੱਲ ਕੇ ਮੰਤਰੀ ਜੀ ਦਾ ਕਾਫਲਾ ਲੋਕਾਂ ਦੇ ਸਿਰ ਵਿੱਚ ਮਿੱਟੀ ਪਾਉਂਦਾ ਹੋਇਆ ਸਰਕਾਰੀ ਹਾਈ ਸਕੂਲ ਪੰਡੋਰੀ ਸਿੱਧਵਾਂ ਪਹੁੰਚ ਗਿਆ। ਸਕੂਲ ਦਾ ਮੁਆਇਨਾ ਕਰ ਕੇ ਪਿ੍ਰੰਸੀਪਲ ਨੂੰ ਗਰਾਂਟ ਬਾਰੇ ਪੁੱਛਿਆ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਮੰਗਾਂ ਦੀ ਪਿਟਾਰੀ ਖੋਲ੍ਹ ਕੇ ਬੈਠ ਗਿਆ। (Future)
ਕਿ ਸਕੂਲ ਦੀ ਇਮਾਰਤ ਡਿੱਗਣ ਵਾਲੀ ਹੈ, ਫਰਨੀਚਰ ਨਹੀਂ ਹੈ, ਲੜਕੀਆਂ ਵਾਸਤੇ ਬਾਥਰੂਮ ਨਹੀਂ ਹਨ, ਪੈਸੇ ਨਾ ਭਰਨ ਕਾਰਨ ਸਕੂਲ ਦਾ ਬਿਜਲੀ ਕੁਨੈਕਸ਼ਨ ਕੱਟਿਆ ਜਾ ਚੁੱਕਾ ਹੈ, ਸਮੈਕੀਆਂ ਨੇ ਕੰਪਿਊਟਰ ਚੋਰੀ ਕਰ ਲਏ ਹਨ ਤੇ ਗਰਾਊਂਡ ਵਿੱਚ ਮਿੱਟੀ ਪੈਣ ਵਾਲੀ ਹੈ ਆਦਿ-ਆਦਿ। ਮੰਤਰੀ ਨੇ ਡਾਂਟਿਆ ਕਿ ਖੇਖਣ ਬੰਦ ਕਰ ਤੇ ਦੱਸ ਕਿ ਗਰਾਂਟ ਕਿੰਨੀ ਚਾਹੀਦੀ ਹੈ? ਪਿ੍ਰੰਸੀਪਲ ਨੇ ਕਿਹਾ ਕਿ ਪੰਜਾਹ ਲੱਖ ਤੋਂ ਘੱਟ ਨਾਲ ਕੰਮ ਨਹੀਂ ਚੱਲਣਾ, ਛੱਤਾਂ ਤਾਂ ਬਰਸਾਤ ਤੋਂ ਪਹਿਲਾਂ ਬਦਲਣੀਆਂ ਹੀ ਪੈਣੀਆਂ ਹਨ।
ਪੀ. ਏ. ਨੇ ਨੋਟ ਕਰ ਲਿਆ ਤੇ ਮੰਤਰੀ ਸਾਹਿਬ ਅਗਲੇ ਪਿੰਡ ਵੱਲ ਵਧ ਗਏ। ਕੁਝ ਦਿਨਾਂ ਬਾਅਦ ਮੰਤਰੀ ਨੇ ਜੇਲ੍ਹ ਨੂੰ 50 ਲੱਖ ਅਤੇ ਸਕੂਲ ਨੂੰ 5 ਲੱਖ ਦੀ ਗਰਾਂਟ ਜਾਰੀ ਕਰ ਦਿੱਤੀ। ਮੰਤਰੀ ਦਾ ਚਟਕ ਜਿਹਾ ਪੀ. ਏ. ਬੋਲਿਆ ਕਿ ਜਨਾਬ ਕੋਲੋਂ ਕੁਝ ਗਲਤੀ ਹੋ ਗਈ ਲੱਗਦੀ ਹੈ, ਅਸਲ ਵਿੱਚ 50 ਲੱਖ ਪਿ੍ਰੰਸੀਪਲ ਨੇ ਮੰਗਿਆ ਸੀ ਤੇ 5 ਲੱਖ ਜੇਲ੍ਹਰ ਨੇ ਮੰਤਰੀ ਨੇ ਪੀ.ਏ. ਨੂੰ ਡਾਂਟਿਆ ਕਿ ਜੇ ਤੈਨੂੰ ਐਨੀ ਹੀ ਅਕਲ ਹੁੰਦੀ ਤਾਂ ਅੱਜ ਤੂੰ ਮੇਰੀ ਕੁਰਸੀ ’ਤੇ ਬੈਠੇ ਹੋਣਾ ਸੀ। (Future)
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਬੇਵਕੂਫਾ, ਸਰਕਾਰੀ ਸਕੂਲ ’ਚ ਨਾ ਮੇਰੇ ਬੱਚੇ ਪੜ੍ਹਦੇ ਹਨ ਤੇ ਨਾ ਮੇਰੇ ਰਿਸ਼ਤੇਦਾਰਾਂ ਦੇ ਤੇ ਨਾ ਤੇਰੇ। ਗਰੀਬਾਂ ਦੇ ਬੱਚੇ ਪੜ੍ਹਦੇ ਹਨ, ਉਹਨਾਂ ਨੇ ਫਰਨੀਚਰ-ਬਿਜਲੀ ਤੋਂ ਕੀ ਲੈਣਾ? ਮੁਫਤ ਦੀ ਰੋਟੀ ਸਰਕਾਰ ਦੇ ਰਹੀ ਹੈ, ਖਾਣ ਤੇ ਮੌਜਾਂ ਲੈਣ। ਸਾਡੀਆਂ ਜਿਹੜੀਆਂ ਕਰਤੂਤਾਂ ਹਨ, ਅਸੀਂ ਕਿਸੇ ਨਾ ਕਿਸੇ ਦਿਨ ਜੇਲ੍ਹ ਯਾਤਰਾ ਜਰੂਰ ਕਰਨੀ ਹੈ। ਇਸ ਲਈ ਪਹਿਲਾਂ-ਪਹਿਲਾਂ ਜੇਲ੍ਹ ਨੂੰ ਪੂਰਾ ਮਾਡਰਨ ਬਣਾ ਲਈਏ ਤਾਂ ਜੋ ਬਾਅਦ ਵਿੱਚ ਕੋਈ ਤਕਲੀਫ ਨਾ ਹੋਵੇ। ਪੀ.ਏ. ਨੇ ਛਾਲ ਮਾਰ ਕੇ ਮੰਤਰੀ ਦੇ ਚਰਣ ਚੁੰਮ ਲਏ।