Nepal Current Situation: ਨੇਪਾਲ ਦੇ ਹਾਲਾਤ: ਨੌਜਵਾਨਾਂ ਨੂੰ ਸੇਧ ਦੇਣਾ ਜ਼ਰੂਰੀ

Nepal Current Situation
Nepal Current Situation: ਨੇਪਾਲ ਦੇ ਹਾਲਾਤ: ਨੌਜਵਾਨਾਂ ਨੂੰ ਸੇਧ ਦੇਣਾ ਜ਼ਰੂਰੀ

Nepal Current Situation: ਅੱਜ ਦੀ ਨੌਜਵਾਨ ਪੀੜ੍ਹੀ ਜਿਸ ਦੌਰ ’ਚੋਂ ਲੰਘ ਰਹੀ ਹੈ, ਉਹ ਸਿਰਫ਼ ਤਕਨੀਕੀ ਬਦਲਾਵਾਂ ਦਾ ਨਹੀਂ, ਸਗੋਂ ਮਾਨਸਿਕ ਅਤੇ ਸਮਾਜਿਕ ਅਸਥਿਰਤਾ ਦਾ ਵੀ ਹੈ ਇੱਕ ਸਮਾਂ ਸੀ ਜਦੋਂ ਜਵਾਨੀ ਨੂੰ ਜੀਵਨ ਦਾ ਸਭ ਤੋਂ ਅਨੰਦਮਈ ਅਤੇ ਊਰਜਾ ਨਾਲ ਭਰਪੂਰ ਸਮਾਂ ਮੰਨਿਆ ਜਾਂਦਾ ਸੀ ਪਰ ਹਾਲ ਦੇ ਸੰਸਾਰਿਕ ਅਧਿਐਨਾਂ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨੌਜਵਾਨਾਂ ’ਚ ਤਣਾਅ, ਟੈਨਸ਼ਨ ਅਤੇ ਅਸੰਤੋਸ਼ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਅਮਰੀਕਾ, ਬ੍ਰਿਟੇਨ, ਏਸ਼ੀਆ, ਅਫਰੀਕਾ ਅਤੇ ਮੱਧ ਪੂਰਵ ਦੇ 44 ਦੇਸ਼ਾਂ ਦੇ ਅੰਕੜੇ ਦੱਸਦੇ ਹਨ ਕਿ ਮਾਨਸਿਕ ਸਿਹਤ ਦੇ ਮਾਮਲੇ ’ਚ ਅੱਜ ਦੇ ਨੌਜਵਾਨ ਬਜ਼ੁਰਗਾਂ ਤੋਂ ਵੀ ਜ਼ਿਆਦਾ ਕਮਜ਼ੋਰ ਹੋ ਗਏ ਹਨ। Nepal Current Situation

ਇਹ ਖਬਰ ਵੀ ਪੜ੍ਹੋ : Punjab Government: ਪੰਜਾਬ ਸਰਕਾਰ ਨੇ SDRF ਦਾ ਡਾਟਾ ਜਾਰੀ ਕਰਕੇ ਝੂਠ ਦਾ ਕੀਤਾ ਪਰਦਾਫਾਸ਼, 2022 ਤੋਂ ਹੁਣ ਤੱਕ ਸਿਰਫ …

ਇਸ ਬਦਲਾਅ ਦੇ ਪਿੱਛੇ ਕਈ ਕਾਰਨ ਹਨ- ਰੁਜ਼ਗਾਰ ਦੀ ਬੇਯਕੀਨੀ, ਭਵਿੱਖ ਨੂੰ ਲੈ ਕੇ ਅਸੁਰੱਖਿਆ, ਕਾਰਜ-ਸਥਾਨਾਂ ਦਾ ਦਬਾਅ ਅਤੇ ਸ਼ੋਸ਼ਣ, ਸਮਾਜਿਕ ਮੁਕਾਬਲਾ ਅਤੇ ਸਭ ਤੋਂ ਵੱਡਾ ਕਾਰਨ ਸੋਸ਼ਲ ਮੀਡੀਆ ਦਾ ਵਧਦਾ ਪ੍ਰਭਾਵ ਵਰਚੁਅਲ ਦੁਨੀਆ ਨੌਜਵਾਨਾਂ ਨੂੰ ਵੱਡੇ ਸੁਫਨੇ ਤਾਂ ਦਿਖਾਉਂਦੀ ਹੈ, ਪਰ ਉਨ੍ਹਾਂ ਨੂੰ ਜੀਵਨ ਦੀਆਂ ਕਠੋਰ ਸੱਚਾਈਆਂ ਨਾਲ ਰੂ-ਬ-ਰੂ ਨਹੀਂ ਕਰਵਾਉਂਦੀ ਜਦੋਂ ਇਹ ਨੌਜਵਾਨ ਅਸਲ ਚੁਣੌਤੀਆਂ ਨਾਲ ਟਕਰਾਉਂਦੇ ਹਨ, ਤਾਂ ਉਨ੍ਹਾਂ ਦਾ ਆਤਮਬਲ ਟੁੱਟਣ ਲੱਗਦਾ ਹੈ ਦੇਰ ਰਾਤ ਤੱਕ ਸਕ੍ਰੀਨ ਨਾਲ ਚਿੰਬੜੇ ਰਹਿਣਾ, ਵਰਚੁਅਲ ਦੋਸਤੀ ਅਤੇ ਲਾਈਕਸ ਦੀ ਦੁਨੀਆ ’ਚ ਜਿਉਣਾ ਉਨ੍ਹਾਂ ਦੀ ਨੀਂਦ, ਦਿਨਚਰਿਆ ਤੇ ਭਾਵਨਾਤਮਕ ਸੰਤੁਲਨ ਨੂੰ ਪ੍ਰਭਾਵਿਤ ਕਰ ਰਿਹਾ ਹੈ।

ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਵਿਅਕਤੀ ਆਪਣੇ ਪਰਿਵਾਰ, ਦੋਸਤਾਂ ਅਤੇ ਸਮਾਜ ਦੇ ਨਾਲ ਆਹਮੋ- ਸਾਹਮਣੇ ਗੱਲਬਾਤ ਕਰਦਾ ਹੈ, ਤਾਂ ਉਸ ਦਾ ਤਣਾਅ ਘੱਟ ਹੁੰਦਾ ਹੈ ਪਰ ਅੱਜ ਦੇ ਨੌਜਵਾਨ ਇਮੋਜ਼ੀ ਅਤੇ ਬਨਾਉਟੀ ਪੋਸਟ ਜ਼ਰੀਏ ਭਾਵਨਾਵਾਂ ਨੂੰ ਪ੍ਰਗਟ ਕਰ ਰਹੇ ਹਨ, ਜਿਸ ਨਾਲ ਉਹ ਅਸਲ ਸਮਾਜਿਕ ਜੀਵਨ ਨਾਲੋਂ ਟੁੱਟਦੇ ਜਾ ਰਹੇ ਹਨ ਲਗਾਤਾਰ ਦੂਜਿਆਂ ਦੀ ਸਫ਼ਲਤਾ ਅਤੇ ਭੌਤਿਕ ਖੁਸ਼ਹਾਲੀ ਨਾਲ ਤੁਲਨਾ ਕਰਨ ਕਾਰਨ ਉਨ੍ਹਾਂ ’ਚ ਹੀਣ ਭਾਵਨਾ ਅਤੇ ਨਿਰਾਸ਼ਾ ਜਨਮ ਲੈ ਰਹੀ ਹੈ ਇਹੀ ਨਿਰਾਸ਼ਾ ਕਈ ਵਾਰ ਗੁੱਸੇ ਅਤੇ ਹਿੰਸਾ ’ਚ ਬਦਲ ਜਾਂਦੀ ਹੈ ਇਹ ਸਵਾਲ ਹੁਣ ਗੰਭੀਰ ਹੋ ਗਿਆ ਹੈ ਕਿ ਮਾਨਸਿਕ ਤਣਾਅ ਅਤੇ ਹਿੰਸਾ ਵਿਚਕਾਰ ਕੀ ਸਬੰਧ ਹੈ।

ਜਦੋਂ ਕੋਈ ਨੌਜਵਾਨ ਅੰਦਰੋਂ ਅਸੁਰੱਖਿਅਤ ਅਤੇ ਨਿਰਾਸ਼ ਹੁੰਦਾ ਹੈ, ਤਾਂ ਉਸ ਦੀ ਊਰਜਾ ਰਚਨਾਤਮਕਤਾ ਦੀ ਬਜਾਇ ਤਬਾਹੀ ਵੱਲ ਮੁੜ ਜਾਂਦੀ ਹੈ ਜਿਹੜੇ ਨੌਜਵਾਨਾਂ ਨੂੰ ਸਹੀ ਦਿਸ਼ਾ, ਰੁਜ਼ਗਾਰ ਅਤੇ ਸਮਾਜਿਕ ਮਾਨਤਾ ਨਹੀਂ ਮਿਲਦੀ, ਉਹ ਸਮਾਜ ਖਿਲਾਫ ਖੜ੍ਹੇ ਹੋ ਜਾਂਦੇ ਹਨ ਇਹ ਗੁੱਸਾ ਕਈ ਵਾਰ ਦੰਗਿਆਂ, ਅਪਰਾਧ ਅਤੇ ਸਮਾਜਿਕ ਅਸ਼ਾਂਤੀ ਦਾ ਰੂਪ ਲੈ ਲੈਂਦਾ ਹੈ ਨੇਪਾਲ ਇਸ ਦੀ ਤਾਜ਼ਾ ਉਦਾਹਰਨ ਹੈ ਉੁਥੇ ਹਾਲ ਹੀ ’ਚ ਹੋਏ ਦੰਗੇ ਅਤੇ ਵਿਰੋਧ ਪ੍ਰਦਰਸ਼ਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਨਿਰਾਸ਼ਾ ਨਾਲ ਭਰੇ ਨੌਜਵਾਨਾਂ ਦੀ ਊਰਜਾ ਕਿਸ ਤਰ੍ਹਾਂ ਅਰਾਜਕਤਾ ’ਚ ਬਦਲ ਸਕਦੀ ਹੈ ਨੇਪਾਲ ਦਾ ਇਤਿਹਾਸ ਨੌਜਵਾਨ ਅੰਦੋਲਨਾਂ ਨਾਲ ਭਰਿਆ ਰਿਹਾ ਹੈ। Nepal Current Situation

ਰਾਜਤੰਤਰ ਤੋਂ ਲੋਕਤੰਤਰ ਅਤੇ ਫਿਰ ਲੋਕਤੰਤਰਿਕ ਅਸਥਿਰਤਾ ਵਿਚਕਾਰ ਨੌਜਵਾਨ ਹਮੇਸ਼ਾ ਫੈਸਲਾਕੁੰਨ ਸ਼ਕਤੀ ਰਹੇ ਹਨ ਅੱਜ ਉੱਥੋਂ ਦੀ ਅਬਾਦੀ ਦਾ ਵੱਡਾ ਹਿੱਸਾ 30 ਸਾਲ ਤੋਂ ਘੱਟ ਉਮਰ ਦਾ ਹੈ, ਪਰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਿਆਸੀ ਅਸਥਿਰਤਾ ਨੇ ਉਨ੍ਹਾਂ ਨੂੰ ਜਾਂ ਤਾਂ ਪ੍ਰਵਾਸੀ ਮਜ਼ਦੂਰੀ ਵੱਲ ਧੱਕ ਦਿੱਤਾ ਹੈ ਜਾਂ ਫਿਰ ਹਿੰਸਕ ਅੰਦੋਲਨਾਂ ਵੱਲ ਸੋਸ਼ਲ ਮੀਡੀਆ ਇਸ ਅਸੰਤੋਸ਼ ਨੂੰ ਹੋਰ ਹਵਾ ਦੇ ਰਿਹਾ ਹੈ ਇੱਕ ਪਾਸੇ ਨਵੀਂ ਸਿਆਸੀ ਚੇਤਨਾ ਦੇ ਸੁਰ ਸੁਣਾਈ ਦਿੰਦੇ ਹਨ, ਦੂਜੇ ਪਾਸੇ ਜਦੋਂ ਇਹ ਚੇਤਨਾ ਰਚਨਾਤਮਕ ਦਿਸ਼ਾ ਨਹੀਂ ਪਾਉਂਦੀ, ਤਾਂ ਦੰਗੇ ਅਤੇ ਹਿੰਸਾ ਦਾ ਰੂਪ ਲੈ ਲੈਂਦੀ ਹੈ ਨੇਪਾਲ ਦੇ ਨੌਜਵਾਨ ਸਿਰਫ਼ ਆਰਥਿਕ ਮੌਕੇ ਹੀ ਨਹੀਂ, ਸਗੋਂ ਸਮਾਜਿਕ ਨਿਆਂ, ਇਮਾਨਦਾਰ ਸ਼ਾਸਨ ਅਤੇ ਸਿਆਸੀ ਸਥਿਰਤਾ ਦੀ ਵੀ ਮੰਗ ਕਰ ਰਹੇ ਹਨ ਜਦੋਂ ਇਨ੍ਹਾਂ ਮੰਗਾਂ ਨੂੰ ਅਣਸੁਣਿਆ ਕੀਤਾ ਜਾਂਦਾ ਹੈ। Nepal Current Situation

ਤਾਂ ਉਹੀ ਗੁੱਸਾ ਸੜਕਾਂ ’ਤੇ ਫੁੱਟ ਪੈਂਦਾ ਹੈ ਇਹ ਸੰਕਟ ਸਿਰਫ਼ ਨੇਪਾਲ ਤੱਕ ਸੀਮਿਤ ਨਹੀਂ ਹੈ ਅਮਰੀਕਾ ਅਤੇ ਬ੍ਰਿਟੇਨ ਵਰਗੇ ਵਿਕਸਿਤ ਦੇਸ਼ਾਂ ’ਚ ਵੀ 2016 ਤੋਂ ਬਾਅਦ ਨੌਜਵਾਨਾਂ ’ਚ ਟੈਨਸ਼ਨ ਅਤੇ ਚਿੰਤਾ ਵਧੀ ਹੈ ਏਸ਼ੀਆ ਅਤੇ ਅਫਰੀਕਾ ਵਰਗੇ ਵਿਕਾਸ਼ਸ਼ੀਲ ਦੇਸ਼ਾਂ ’ਚ ਰੁਜ਼ਗਾਰ ਦੀ ਅਸੁਰੱਖਿਆ ਨੇ ਨੌਜਵਾਨਾਂ ਨੂੰ ਹੋਰ ਨਿਰਾਸ਼ ਕੀਤਾ ਹੈ ਤਕਨੀਕੀ ਵਿਕਾਸ ਅਤੇ ਬਨਾਉਟੀ ਬੁੱਧੀ ਦੇ ਵਧਦੇ ਪ੍ਰਯੋਗ ਨੇ ਕਿਰਤ ਅਧਾਰਿਤ ਰੁਜ਼ਗਾਰ ਦੇ ਮੌਕੇ ਸੀਮਤ ਕਰ ਦਿੱਤੇ ਹਨ ਨੇਪਾਲ ਇਸ ਸੰਸਾਰਿਕ ਰੁਝਾਨ ਦਾ ਇੱਕ ਪ੍ਰਤੀਕ ਹੈ, ਜਿੱਥੇ ਨਿਰਾਸ਼ਾ ਅਤੇ ਤਣਾਅ ਨੇ ਹਿੰਸਾ ਦਾ ਰੂਪ ਲੈ ਲਿਆ ਹੈ ਇਸ ਸੰਕਟ ਦਾ ਹੱਲ ਸਿਰਫ਼ ਨੀਤੀਆਂ ਜਾਂ ਆਰਥਿਕ ਸੁਧਾਰਾਂ ਨਾਲ ਨਹੀਂ ਹੋਵੇਗਾ। Nepal Current Situation

ਇਸ ਲਈ ਬਹੁ-ਪੱਧਰੀ ਯਤਨਾਂ ਦੀ ਲੋੜ ਹੈ ਨੌਜਵਾਨਾਂ ਨੂੰ ਵਰਚੁਅਲ ਜੀਵਨ ਤੋਂ ਬਾਹਰ ਲਿਆਉਣਾ ਹੋਵੇਗਾ, ਉਨ੍ਹਾਂ ਨੂੰ ਅਸਲ ਗੱਲਬਾਤ ਅਤੇ ਸਬੰਧਾਂ ਵੱਲ ਪ੍ਰੇਰਿਤ ਕਰਨਾ ਹੋਵੇਗਾ ਸਰਕਾਰਾਂ ਨੂੰ ਸਥਾਈ ਅਤੇ ਸੁਰੱਖਿਅਤ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ ਸਿੱਖਿਆ ਨੂੰ ਸਿਰਫ਼ ਡਿਗਰੀ ਤੱਕ ਸੀਮਤ ਨਾ ਰੱਖ ਕੇ ਜੀਵਨ ਹੁਨਰ ਅਤੇ ਮਾਨਸਿਕ ਸਿਹਤ ’ਤੇ ਕੇਂਦਰਿਤ ਕਰਨਾ ਹੋਵੇਗਾ ਟੈਨਸ਼ਨ ਅਤੇ ਚਿੰਤਾ ਨੂੰ ਕਲੰਕ ਨਹੀਂ, ਸਗੋਂ ਆਮ ਸਮੱਸਿਆ ਮੰਨ ਕੇ ਸਲਾਹ ਸੇਵਾਵਾਂ ਮੁਹੱਈਆ ਕਰਵਾਉਣੀਆਂ ਹੋਣਗੀਆਂ ਨੌਜਵਾਨਾਂ ਦੀ ਊਰਜਾ ਨੂੰ ਰਚਨਾਤਮਕ ਸਮਾਜਿਕ ਅਤੇ ਸਿਆਸੀ ਭਾਗੀਦਾਰੀ ’ਚ ਲਾਉਣਾ ਹੋਵੇਗਾ। Nepal Current Situation

ਤਾਂ ਕਿ ਉਨ੍ਹਾਂ ਦੀ ਨਿਰਾਸ਼ਾ ਹਿੰਸਾ ਵੱਲ ਨਾ ਮੁੜੇ ਨੌਜਵਾਨ ਪੀੜ੍ਹੀ ਕਿਸੇ ਵੀ ਸਮਾਜ ਦਾ ਭਵਿੱਖ ਹੁੰਦੀ ਹੈ ਪਰ ਜਦੋਂ ਇਹੀ ਪੀੜ੍ਹੀ ਦੁੱਖ, ਤਣਾਅ ਅਤੇ ਹਿੰਸਾ ਦੇ ਚੱਕਰ ’ਚ ਫਸ ਜਾਂਦੀ ਹੈ, ਤਾਂ ਸਮਾਜ ਦਾ ਭਵਿੱਖ ਹੀ ਸੰਕਟਗ੍ਰਸਤ ਹੋ ਜਾਂਦਾ ਹੈ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਨੌਜਵਾਨਾਂ ਨੂੰ ਸਿਰਫ਼ ਸੁਫਨੇ ਹੀ ਨਾ ਦਿਖਾਈਏ, ਸਗੋਂ ਉਨ੍ਹਾਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਨਾਲ ਜੂਝਨ ਦੀ ਤਾਕਤ ਦੇਈਏ ਅਸੀਮਤ ਉਮੀਦਾਂ ਅਤੇ ਕਠੋਰ ਯਥਾਰਥ ਵਿਚਕਾਰ ਸੰਤੁਲਨ ਸਥਾਪਿਤ ਕਰਨਾ ਹੀ ਮਾਨਸਿਕ ਸਿਹਤ ਅਤੇ ਸਮਾਜਿਕ ਸ਼ਾਂਤੀ ਦੀ ਕੁੰਜੀ ਹੈ ਜੇਕਰ ਅਸੀਂ ਇਹ ਸੰਤੁਲਨ ਨਾ ਬਣਾ ਸਕੇ, ਤਾਂ ਨੌਜਵਾਨ ਦਾ ਗੁੱਸਾ ਸੱਭਿਅਤਾ ਦੀ ਸਥਿਰਤਾ ਨੂੰ ਚੁਣੌਤੀ ਦੇਵੇਗਾ ਅਤੇ ਮਹਾ-ਪਰਲੋ ਦਾ ਕਾਰਨ ਬਣ ਸਕਦਾ ਹੈ। Nepal Current Situation

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ