ਮੋਦੀ ਵੱਲੋਂ ਕਾਂਗਰਸ ਅਤੇ ਪੰ. ਜਵਾਹਰ ਲਾਲ ਨਹਿਰੂ ‘ਤੇ ਹਮਲਾ | Jawahar Lal Nehru
ਨਵੀਂ ਦਿੱਲੀ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਪੰ. ਜਵਾਹਰ ਲਾਲ ਨਹਿਰੂ ‘ਤੇ ਹਮਲਾ ਤੇਜ ਕਰਦਿਆਂ ਅੱਜ ਕਿਹਾ ਕਿ 1951 ‘ਚ ਪੰ. ਨਹਿਰੂ ਨੇ ਡਾ. ਸ਼ਿਆਮਾਪ੍ਰਸਾਦ ਮੁਖਰਜੀ ਨੂੰ ਅਖੰਡ ਭਾਰਤ ਦੀ ਪੈਰੋਕਾਰੀ ਤੋਂ ਰੋਕਣ ਲਈ ਸੰਵਿਧਾਨ ‘ਚ ਸੋਧ ਕੀਤੀ ਸੀ ਅਤੇ ਇਹ ਕਾਂਗਰਸ ਦੇ ਲੋਕਤੰਤਰ ਵਿਰੋਧੀ ਰਵੱਈਏ ਨੂੰ ਹੀ ਉਜਾਗਰ ਕਰਦਾ ਹੈ। ਸ੍ਰੀ ਮੋਦੀ ਨੇ ਆਪਣੇ ਸੀਨੀਅਰ ਮੰਤਰੀ ਮੰਡਲ ਸਹਿਯੋਗੀ ਅਰੁਣ ਜੇਟਲੀ ਦੇ ਜਨਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਯੰਤੀ ਦੇ ਮੌਕੇ ‘ਤੇ ਕਾਂਗਰਸ ਅਤੇ ਪੰ. ਨਹਿਰੂ ਨੂੰ ਕਟਹਰੇ ‘ਚ ਖੜ੍ਹਾ ਕਰਨ ਵਾਲੇ ਲੇਖ ਨੂੰ ਰੀਟਵੀਟ ਕੀਤਾ। (Jawahar Lal Nehru)
ਪ੍ਰਧਾਨ ਮੰਤਰੀ ਨੇ ਕਿਹਾ, ‘ਅਰੁਣ ਜੇਟਲੀ ਜੀ ਨੇ ਬਹੁਤ ਚੰਗਾ ਲੇਖ ਲਿਖਿਆ ਹੈ ਜਿਸ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮਜਬੂਤ ਅਤੇ ਅਖੰਡ ਭਾਰਤ ਦੇ ਪ੍ਰਤੀ ਵਚਨਬੱਧਤਾ ਦੇ ਨਾਲ-ਨਾਲ ਕਾਂਗਰਸ ਦੇ ਲੋਕਤੰਤਰ ਵਿਰੋਧੀ ਚਰਿੱਤਰ ਨੂੰ ਰੇਖਾਂਕਿਤ ਕੀਤਾ ਗਿਆ ਹੈ। ਸ੍ਰੀ ਜੇਟਲੀ ਨੇ ਆਪਣੇ ਫੇਸਬੁੱਕ ਪੋਸਟ ‘ਚ ਸੰਵਿਧਾਨ ‘ਚ 1951 ‘ਚ ਕੀਤੀ ਗਈ ਪਹਿਲੀ ਸੋਧ ਅਤੇ 1963 ‘ਚ ਕੀਤੀ ਗਈ 16ਵੀਂ ਸੋਧ ਬਾਰੇ ਲਿਖਿਅ ਹੈ ਜਿਹਨਾਂ ‘ਚ ਅਭਿਵਿਅਕਤੀ ਦੀ ਸਵਤੰਤਰਤਾ ‘ਤੇ ਸ਼ਰਤਾਂ ਲਗਾਈਆਂ ਗਈਆਂ ਸਨ।
ਪੰ. ਨਹਿਰੂ ਨੇ ਸੰਵਿਧਾਨ ਨੂੰ ਇਸ ਲਈ ਬਦਲ ਦਿੱਤਾ ਸੀ ਕਿ ਅਖੰਡ ਭਾਰਤ ਦੀ ਮੰਗ ਨਾਲ ਯੁੱਧ ਭੜਕ ਸਕਦਾ ਹੈ
ਸ੍ਰੀ ਜੇਟਲੀ ਨੇ ਲਿਖਿਆ ਕਿ ਪਹਿਲੀ ਸੋਧ ‘ਚ ਰਾਜ ਨੂੰ ਅਭੀਵਿਅਕਤੀ ਦੀ ਉਸ ਅਜ਼ਾਦੀ ਨੂੰ ਸੀਮਤ ਕਰਨ ਦੀ ਸ਼ਕਤੀ ਦਿੱਤੀ ਗਈ ਜਿਸ ਨਾਲ ਵਿਦੇਸ਼ਾਂ ਦੇ ਨਾਲ ਭਾਰਤ ਦੀ ਮਿੱਤਰਤਾਪੂਰਨ ਸਬੰਧਾਂ ‘ਤੇ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ‘ਚ ਰਾਜ ਕਿਸੇ ਦੀ ਅਭੀਵਿਅਕਤੀ ਨੂੰ ਸਜ਼ਾਯੋਗ ਅਪਰਾਧ ਬਣਾ ਸਕਦਾ ਹੈ। ਉਹਨਾ ਕਿਹਾ ਕਿ ਪਿਛਲੇ 70 ਸਾਲਾਂ ‘ਚ ਦੇਸ਼ ‘ਚ ਉਸ ਸਥਿਤੀ ‘ਚ ਬਦਲਾਅ ਆਇਆ ਹੈ ਜਿਸ ਵਿੱਚ ਪੰ. ਨਹਿਰੂ ਨੇ ਸੰਵਿਧਾਨ ਨੂੰ ਇਸ ਲਈ ਬਦਲ ਦਿੱਤਾ ਸੀ ਕਿ ਅਖੰਡ ਭਾਰਤ ਦੀ ਮੰਗ ਨਾਲ ਯੁੱਧ ਭੜਕ ਸਕਦਾ ਹੈ ਅਤੇ ਇਸ ਲਈ ਇਸ ਨੂੰ ਪ੍ਰਤੀਬੰਧਿਤ ਕਰ ਦੇਣਾ ਚਾਹੀਦਾ ਹੈ। ਇਸ ਦੇ ਉਲਟ ਸਾਨੂੰ ਸਾਰਿਆਂ ਨੂੰ ਦੱਸਿਆ ਗਿਆ ਕਿ ਅਸੀਂ ਬਿਨਾ ਹਿੰਸਾ ਭੜਕਾਏ ਦੇਸ਼ ਤੋੜਨ ਦੀ ਗੱਲ ਕਹੀਏ ਤਾਂ ਇਹ ਵਿਧਾਨਿਕ ਸਵਤੰਤਰਤਾ ਦੀ ਅਭੀਵਿਅਕਤੀ ਹੈ।’
23 ਜੂਨ 1953 ਨੂੰ ਹੋਇਆ ਸੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਦੇਹਾਂਤ | Jawahar Lal Nehru
ਇਸ ਸੰਦਰਭ ‘ਚ ਸ੍ਰੀ ਜੇਟਲੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ 2016 ਦੇ ਅੰਦੋਲਨ ‘ਚ ‘ਭਾਰਤ ਤੇਰੇ ਟੁਕੜੇ ਹੋਂਗੇ’ ਦੇ ਨਾਅਰੇ ਦਾ ਜਿਕਰ ਕੀਤਾ। ਉਹਨਾਂ ਲਿਖਿਆ ਕਿ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 124 ਏ ਦੀ ਵਿਆਖਿਆ ਕੀਤੀ ਹੈ ਕਿ ਸਿਰਫ਼ ਅਜਿਹੀ ਕੋਈ ਗੱਲ ਬੋਲਣਾ ਵੀ ਸਜ਼ਾ ਯੋਗ ਅਪਰਾਧ ਹੈ ਜਿਸ ਨਾਲ ਹਿੰਸਾ ਭੜਕਦੀ ਹੋਵੇ ਅਤੇ ਅਰਾਜਕਤਾ ਫੈਲਦੀ ਹੋਵੇ ਜਾਂ ਹਿੰਸਾ ਭੜਕਾਉਣ ਕਾਰਨ ਜਨ ਵਿਵਸਥਾ ‘ਚ ਅੜਿੱਕਾ ਆਉਂਦਾ ਹੋਵੇ। ਕਿਸੇ ਭਾਸ਼ਣ ‘ਚ ਦੇਸ਼ ਦੀ ਵੰਡ ਦੇ ਪੱਖ ‘ਚ ਗੱਲ ਕਹਿਣਾ ਦੇਸ਼ਧਰੋਹ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਉਸ ‘ਚ ਹਿੰਸਾ ਦਾ ਤੱਤ ਨਾ ਹੋਵੇ। ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ 6 ਜੁਲਾਈ 1901 ਨੂੰ ਅਤੇ ਉਹਨਾਂ ਦਾ ਦੇਹਾਂਤ 23 ਜੂਨ 1953 ਨੂੰ ਹੋਇਆ ਸੀ।