ਜੈਵਿਕ ਖੇਤੀ ਨੂੰ ਹੱਲਾਸ਼ੇਰੀ ਦੇਣ ਦੀ ਲੋੜ
ਜੈਵਿਕ ਖੇਤੀ ਰਿਵਾਇਤੀ ਭਾਰਤੀ ਪ੍ਰਣਾਲੀਆਂ ਨਾਲ ਯੁਕਤ ਇੱਕ ਰਸਾਇਣ ਮੁਕਤ ਖੇਤੀ ਦੀ ਇੱਕ ਵਿਧੀ ਹੈ ਇਹ ਇੱਕ ਅਨੋਖਾ ਮਾਡਲ ਹੈ ਜੋ ਖੇਤੀ-ਈਕੋਲਾਜੀ ’ਤੇ ਨਿਰਭਰ ਕਰਦਾ ਹੈ ਇਸ ਦਾ ਉਦੇਸ਼ ਉਤਪਾਦਨ ਦੀ ਲਾਗਤ ਨੂੰ ਘੱਟ ਕਰਨਾ ਅਤੇ ਸੁਚੱਜੀ ਖੇਤੀ ਨੂੰ ਹੱਲਾਸ਼ੇਰੀ ਦੇਣਾ ਹੈ ਜੈਵਿਕ ਖੇਤੀ ਮਿੱਟੀ ਦੀ ਤਹਿ ’ਤੇ ਸੂਖਮ ਜੀਵਾਂ ਅਤੇ ਗੰਢੋਆਂ ਦੁਆਰਾ ਕਾਰਬਨਿਕ ਪਦਾਰਥਾਂ ਦੇ ਖੰਡਨ ਨੂੰ ਉਤਸ਼ਾਹਿਤ ਕਰਦੀ ਹੈ, ਹੌਲੀ-ਹੌਲੀ ਸਮੇਂ ਦੇ ਨਾਲ ਮਿੱਟੀ ਦੇ ਪੋਸ਼ਕ ਤੱਤਾਂ ਨੂੰ ਜੋੜਦੀ ਹੈ
ਹਾਲਾਂਕਿ, ਜੈਵਿਕ ਖੇਤੀ ਵਿਚ, ਜੈਵਿਕ ਖਾਦ, ਵਰਮੀ-ਕੰਪੋਸਟ ਅਤੇ ਗਾਂ ਦੇ ਗੋਹੇ ਦੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਕਲਟੀਵੇਟਿਡ ਖੇਤ ਵਿਚ ਵਰਤਿਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੈਵਿਕ ਖੇਤੀ ਨਾਲ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਲੋਕਾਂ ਦੀ ਰੱਖਿਆ ਵੀ ਹੁੰਦੀ ਹੈ
ਕਿਉਂਕਿ ਇਸ ਪ੍ਰਣਾਲੀ ਵਿਚ ਜਾਨਲੇਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਹੁੰਦੀ ਹੈ ਜੈਵਿਕ ਤਰੀਕੇ ਨਾਲ ਖੇਤੀ ਨੂੰ ਹੱਲਾਸ਼ੇਰੀ ਦੇਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਰੇਖਾਂਕਿਤ ਕੀਤਾ ਕਿ ਇਹ ਆਰਥਿਕ ਸਫ਼ਲਤਾ ਦਾ ਜ਼ਰੀਆ ਵੀ ਹੈ ਇਸ ਵਿਸ਼ੇ ’ਤੇ ਗੁਜ਼ਰਾਤ ਦੇ ਸੂਰਤ ਵਿਚ ਹੋਏ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ
ਉਨ੍ਹਾਂ ‘ਸੂਰਤ ਮਾਡਲ’ ਤੋਂ ਸਿੱਖਿਆ ਲੈਣ ਨੂੰ ਕਿਹਾ ਉੱਥੇ ਹਰ ਪੰਚਾਇਤ ਤੋਂ 75 ਕਿਸਾਨਾਂ ਨੂੰ ਇਸ ਪ੍ਰਣਾਲੀ ਨਾਲ ਖੇਤੀ ਕਰਨ ਲਈ ਚੁਣਿਆ ਗਿਆ ਹੈ ਵਰਤਮਾਨ ਵਿਚ 550 ਤੋਂ ਜ਼ਿਆਦਾ ਪੰਚਾਇਤਾਂ ਦੇ 40 ਹਜ਼ਾਰ ਤੋਂ ਜ਼ਿਆਦਾ ਕਿਸਾਨ ਜੈਵਿਕ ਖੇਤੀ ਨੂੰ ਅਪਣਾ ਚੁੱਕੇ ਹਨ ਇਸ ਪ੍ਰਣਾਲੀ ਦੇ ਤਹਿਤ ਕਿਸੇ ਤਰ੍ਹਾਂ ਦੇ ਰਸਾਇਣ ਦੀ ਵਰਤੋਂ ਨਹੀਂ ਹੁੰਦੀ ਹੈ ਅਤੇ ਪਰੰਪਰਾਗਤ ਤਰੀਕੇ ਨਾਲ ਖੇਤੀ ਕੀਤੀ ਜਾਂਦੀ ਹੈ ਕਾਰੋਬਾਰੀ ਫ਼ਸਲਾਂ ਦਾ ਰੁਝਾਨ ਵਧਣ ਨਾਲ ਪਾਣੀ ਖ਼ਪਤ ਵੀ ਵਧ ਰਹੀ ਹੈ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਨਿਕਾਸੀ ਨੇ ਪਾਣੀ ਸੰਕਟ ਦੀ ਇੱਕ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ
ਵਧੇਰੇ ਮਾਤਰਾ ਵਿਚ ਕੀਟਨਾਸ਼ਕਾਂ, ਖਾਦਾਂ ਅਤੇ ਹਾਈਬ੍ਰਿਡ ਬੀਜਾਂ ਅਤੇ ਪਾਣੀ ਦੇ ਇਸਤੇਮਾਲ ਨਾਲ ਮਿੱਟੀ ਦੀ ਪੈਦਾਵਾਰ ਸ਼ਕਤੀ ਵੀ ਖ਼ਤਮ ਹੋ ਰਹੀ ਹੈ ਜਲਵਾਯੂ ਬਦਲਾਅ ਅਤੇ ਧਰਤੀ ਦਾ ਤਾਪਮਾਨ ਵੀ ਪੈਦਾਵਾਰ ’ਤੇ ਨਕਾਰਾਤਮਕ ਅਸਰ ਪਾ ਰਹੇ ਹਨ ਅੱਜ ਬੇਸ਼ੱਕ ਹੀ ਭਾਰਤ ਖੁਰਾਕ ਪਦਾਰਥਾਂ ਦੇ ਮਾਮਲੇ ਵਿਚ ਆਤਮ ਨਿਰਭਰ ਹੋਵੇ, ਪਰ ਜੇਕਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾਵੇਗਾ, ਤਾਂ ਭਵਿੱਖ ਵਿਚ ਸਾਰੀ ਖੁਰਾਕ ਸੁਰੱਖਿਆ ਕਮਜ਼ੋਰ ਹੋ ਸਕਦੀ ਹੈ
ਸਾਡੇ ਦੇਸ਼ ਦੀ ਭੂਗੋਲਿਕ ਵਿਭਿੰਨਤਾ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਿੱਟੀ ਅਤੇ ਮੌਸਮ ਦੀ ਵਿਭਿੰਨਤਾ ਵੀ ਹੈ ਇਸ ਕਾਰਨ ਖੇਤੀ ਦੇ ਪਰੰਪਰਾਗਤ ਖੇਤੀ ਭਾਵ ਕੁਦਰਤੀ ਦੇ ਅਨੁਕੂਲ ਖੇਤੀ ਨਾਲ ਅਸੀਂ ਮਿੱਟੀ, ਪਾਣੀ, ਸਿਹਤ ਅਤੇ ਵਾਤਾਵਰਨ ਨੂੰ ਸੁਰੱਖਿਅਤ ਕਰ ਸਕਾਂਗੇ ਅਤੇ ਇਸ ਕੰਮ ਵਿਚ ਸਾਡੇ ਖੇਤੀ ਖੋਜਕਾਰਾਂ ਅਤੇ ਤਕਨੀਕੀ ਮਾਹਿਰ ਮੱਦਦਗਾਰ ਹੋ ਸਕਦੇ ਹਨ ਇਸ ਦੇ ਵਿਆਪਕ ਪ੍ਰਸਾਰ ਲਈ ਹੁਣ ਤੱਕ ਦੇ ਤਜ਼ਰਬਿਆਂ ਨੂੰ ਕਿਸਾਨਾਂ ਤੱਕ ਲਿਜਾਣ ਦੀ ਲੋੜ ਹੈ ਕੇਂਦਰ ਅਤੇ ਰਾਜ ਸਰਕਾਰਾਂ ਦੇ ਪੱਧਰ ’ਤੇ ਪਰੰਪਰਾਗਤ ਖੇਤੀ ਨੂੰ ਹੱਲਾਸ਼ੇਰੀ ਦੇਣ ਲਈ ਜ਼ਿਆਦਾ ਸਰਗਰਮੀ ਦੀ ਲੋੜ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ