Environment Protection: ਵਾਤਾਵਰਨ ਸੁਰੱਖਿਆ ’ਤੇ ਗੰਭੀਰ ਹੋਣ ਦੀ ਲੋੜ

Environment Protection

ਜ਼ਿਆਦਾ ਤਾਪਮਾਨ ਵਧਦਾ ਹੈ, ਜੋ ਗਰਮ ਹਵਾਵਾਂ ਚੱਲਣ ਦਾ ਕਾਰਨ ਬਣਦਾ ਹੈ

ਤੇਜ਼ ਗਰਮੀ ਜਾਂ ਪਰਲੋ ਆਉਣ ’ਤੇ ਸੂਰਜ ਆਪਣੀਆਂ ਤਿੱਖੀਆਂ ਕਿਰਨਾਂ ਨਾਲ ਧਰਤੀ, ਪ੍ਰਾਣੀ ਦੇ ਸਰੀਰ, ਸਮੁੰਦਰ ਅਤੇ ਪਾਣੀ ਦੇ ਹੋਰ ਸਰੋਤਾਂ ’ਚੋਂ ਰਸ ਭਾਵ ਨਮੀ ਖਿੱਚ ਕੇ ਸੋਖ ਲੈਂਦਾ ਹੈ ਨਤੀਜੇ ਵਜੋਂ ਉਮੀਦ ਤੋਂ ਜ਼ਿਆਦਾ ਤਾਪਮਾਨ ਵਧਦਾ ਹੈ, ਜੋ ਗਰਮ ਹਵਾਵਾਂ ਚੱਲਣ ਦਾ ਕਾਰਨ ਬਣਦਾ ਹੈ ਇਹੀ ਹਵਾਵਾਂ ਲੋਅ ਕਹਾਉਂਦੀਆਂ ਹਨ ਪਰ ਹੁਣ ਇਹ ਹਵਾ ਦੇਸ਼ ਦੇ ਪੰਜਾਹ ਤੋਂ ਜਿਆਦਾ ਸ਼ਹਿਰਾਂ ਨੂੰ ‘ਗਰਮ ਟਾਪੂ’ (ਹੀਟ ਆਈਲੈਂਡ) ’ਚ ਬਦਲ ਰਹੀਆਂ ਹਨ ਪਿਛਲੇ ਮਹੀਨੇ ਰਾਜਸਥਾਨ, ਗੁਜਰਾਤ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ’ਚ ਪਾਰਾ 43 ਤੋਂ 47 ਡਿਗਰੀ ਵਿਚਕਾਰ ਰਿਹਾ ਹੈ। (Environment Protection)

ਰਾਜਸਥਾਨ ਦੇ ਬਾੜਮੇਰ ’ਚ ਦਿਨ ਦਾ ਤਾਪਮਾਨ 48 ਡਿਗਰੀ ਅਤੇ ਹਿਮਾਲਿਆ ਦੀ ਸੀਤਲ ਘਾਟੀ ਕਸ਼ਮੀਰ ’ਚ ਗਰਮ ਹਵਾਵਾਂ ਦੇ ਚੱਲਦਿਆਂ ਤਾਪਮਾਨ 34 ਡਿਗਰੀ ਤੱਕ ਪਹੁੰਚ ਗਿਆ ਹੈ ਆਮ ਤੌਰ ’ਤੇ ਗਰਮ ਹਵਾਵਾਂ ਤਿੰਨ ਤੋਂ ਅੱਠ ਦਿਨ ਚੱਲਦੀਆਂ ਹਨ ਅਤੇ ਇੱਕ-ਦੋ ਦਿਨ ’ਚ ਬਰਸਾਤ ਹੋਣ ਨਾਲ ਤਿੰਨ-ਚਾਰ ਦਿਨ ਰਾਹਤ ਰਹਿੰਦੀ ਹੈ, ਪਰ ਇਸ ਵਾਰ ਗਰਮ ਹਵਾਵਾਂ ਚੱਲਣ ਦੀ ਲਗਾਤਾਰਤਾ ਬਣੀ ਰਹੀ ਹੈ ਜਿਸ ਨੇ ਕਈ ਸ਼ਹਿਰਾਂ ਨੂੰ ਗਰਮ ਟਾਪੂ ’ਚ ਬਦਲ ਕੇ ਰਹਿਣ ਲਾਇਕ ਨਹੀਂ ਰਹਿਣ ਦਿੱਤਾ ਹੈ ਇਸ ਦੇ ਮੁੱਖ ਕਾਰਨਾਂ ’ਚ ਸ਼ਹਿਰੀਕਰਨ ਦਾ ਵਧਣਾ ਤੇ ਹਰਿਆਲੀ ਦਾ ਖੇਤਰ ਘਟਣਾ ਮੰਨਿਆ ਜਾ ਰਿਹਾ ਹੈ। (Environment Protection)

ਇਹ ਵੀ ਪੜ੍ਹੋ : Vegetables: ਸਬਜ਼ੀਆਂ ਲਈ ਹੋਵੇ ਠੋਸ ਯੋਜਨਾਬੰਦੀ

ਜ਼ਿਆਦਾਤਰ ਗਰਮ ਟਾਪੂ ਸੰਘਣੀ ਅਬਾਦੀ ਵਾਲੇ ਸ਼ਹਿਰੀ ਖੇਤਰਾਂ ’ਚ ਆਮਦ ਦਰਜ ਕਰਵਾ ਰਹੇ ਹਨ ਅਜਿਹੇ ਇਲਾਕਿਆਂ ’ਚ ਬਾਹਰੀ ਖੇਤਰਾਂ ਦੀ ਤੁਲਨਾ ’ਚ ਜਿਆਦਾ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਚੀਆਂ ਇਮਾਰਤਾਂ, ਸੀਸੀ ਦੀਆਂ ਸੜਕਾਂ, ਫੁੱਟਪਾਥ ਅਤੇ ਹੋਰ ਬੁਨਿਆਦੀ ਵਿਕਾਸ ਇਸ ਲਈ ਜਿੰਮੇਵਾਰ ਹਨ ਇਹ ਵਿਕਾਸ ਜਲ ਸਰੋਤਾਂ ਵਰਗੇ ਕੁਦਰਤੀ ਪਰਿਦ੍ਰਿਸ਼ਾਂ ਦੀ ਤੁਲਨਾ ’ਚ ਸੂਰਜ ਦੀ ਗਰਮੀ ਨੂੰ ਜ਼ਿਆਦਾ ਸੋਖ ਕੇ, ਫਿਰ ਇਸ ਗਰਮੀ ਦੀ ਨਿਕਾਸੀ ਕਰਦੇ ਹਨ ਅਜਿਹੇ ’ਚ ਹਰਿਆਲੀ ਘੱਟ ਹੋਣ ਕਾਰਨ ਇਹ ਉੱਚ ਤਾਪ ਵਾਲੇ ਖੇਤਰ ਗਰਮ ਟਾਪੂ ’ਚ ਬਦਲ ਜਾਂਦੇ ਹਨ ਇਨ੍ਹਾਂ ਖੇਤਰਾਂ ’ਚ ਦਿਨ ਦਾ ਤਾਪਮਾਨ ਲਗਭਗ 1-7 ਡਿਗਰੀ ਅਤੇ ਰਾਤ ਦਾ ਤਾਪਮਾਨ ਲਗਭਗ 2-5 ਡਿਗਰੀ ਤੱਕ ਵਧ ਜਾਂਦਾ ਹੈ। (Environment Protection)

ਏਸੀ ਤੇ ਫਰਿੱਜ ਵੀ ਲਗਾਤਾਰ ਕਾਰਬਨਡਾਈ ਆਕਸਾਈਡ ਉਗਲ ਰਹੇ

ਇਸ ਤਾਪਮਾਨ ਦੇ ਵਧਣ ਦੇ ਕਾਰਨਾਂ ’ਚ ਕਾਰਾਂ ਅਤੇ ਹੋਰ ਵਾਹਨਾਂ ਦਾ ਦਿਨ-ਰਾਤ ਅੱਗ ਉਗਲਦੇ ਰਹਿਣਾ ਵੀ ਮੰਨਿਆ ਜਾ ਰਿਹਾ ਹੈ ਏਸੀ ਤੇ ਫਰਿੱਜ ਵੀ ਲਗਾਤਾਰ ਕਾਰਬਨਡਾਈ ਆਕਸਾਈਡ ਉਗਲ ਰਹੇ ਹਨ ਉਂਜ ਆਮ ਸਥਿਤੀ ’ਚ ਦੀਪ ਦਾ ਅਰਥ ਸਮੁੰਦਰੀ ਜਾਂ ਨਦੀਆਂ ਘਾਟੀਆਂ ’ਚ ਪਾਣੀ ਨਾਲ ਘਿਰੇ ਉਸ ਉੱਚੇ ਥਾਂ ਤੋਂ ਲਿਆ ਜਾਂਦਾ ਹੈ, ਜਿਸ ਦੇ ਚਾਰੇ ਪਾਸੇ ਪਾਣੀ ਭਰਿਆ ਹੁੰਦਾ ਹੈ ਪਰ ਹੁਣ ਗਰਮ ਟਾਪੂ ਉਹ ਸ਼ਹਿਰੀ ਇਲਾਕੇ ਕਹਾਉਣ ਲੱਗੇ ਹਨ, ਜੋ ਵਧੇ ਤਾਪਮਾਨ ਨਾਲ ਝੁਲਸ ਰਹੇ ਹਨ ਸੀਐਸਈ ਨੇ ਦੇਸ਼ ’ਚ ਵੱਖ-ਵੱਖ ਜਲਵਾਯੂ ਵਾਲੇ ਨੌਂ ਸ਼ਹਿਰਾਂ ਦੇ ਅਧਿਐਨ ’ਚ ਪਾਇਆ ਕਿ ਜੈਪੁਰ ਵਰਗੇ ਸ਼ਹਿਰ ’ਚ ਜ਼ਿਆਦਾ ਤਾਪਮਾਨ ਵਾਲੇ ਦਿਨਾਂ ’ਚ ਸ਼ਹਿਰ ਦਾ 99.52 ਫੀਸਦੀ ਹਿੱਸਾ ਗਰਮ ਹਵਾਵਾਂ ਦੇ ਕੇਂਦਰ ’ਚ ਆ ਕੇ ਗਰਮ ਟਾਪੂ ਬਣ ਜਾਂਦਾ ਹੈ। (Environment Protection)

ਨਿਰੰਤਰ ਰਿਹਾਇਸ਼ ਪ੍ਰੋਗਰਾਮ (ਸਸਟੇਨੇਬਲ ਹੈਬੀਟੈਟ ਪ੍ਰੋਗਰਾਮ) ਦੇ ਡਾਇਰੈਕਟਰ ਰਜਨੀ ਸਰੀਨ ਦਾ ਕਹਿਣਾ ਹੈ ਕਿ ਹੀਟ ਸੈਂਟਰ ਉਸ ਖੇਤਰ ਨੂੰ ਕਹਿੰਦੇ ਹਨ ਜਿੱਥੇ ਜ਼ਮੀਨੀ ਸਤ੍ਹਾ ਦਾ ਤਾਪਮਾਨ (ਐਲਐਸਟੀ) ਛੇ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ’ਚ ਵਾਰ-ਵਾਰ ਮੈਦਾਨੀ ਇਲਾਕਿਆਂ ’ਚ 45 ਡਿਗਰੀ ਤੋਂ ਉੱਪਰ ਦਰਜ ਕੀਤਾ ਜਾ ਰਿਹਾ ਹੈ ਮਹਾਂਨਗਰਾਂ ’ਚ ਹਰਿਆਲੀ ਅਤੇ ਜਲ-ਢਾਂਚਿਆਂ ਦਾ ਖੇਤਰ ਘੱਟ ਹੋਣ ਨਾਲ ਹੀਟ ਸੈਂਟਰ ਦਾ ਵਿਸਥਾਰ ਹੋ ਰਿਹਾ ਹੈ ਖਾਸ ਤੌਰ ’ਤੇ ਸ਼ਹਿਰਾਂ ’ਚ ਜੋ ਤੱਤ ਹਰਿਆਲੀ ਅਤੇ ਨਮੀ ਬਣਾਈ ਰੱਖਦੇ ਸਨ, ਜਿਨ੍ਹਾਂ ’ਚ ਤਲਾਬ, ਨਦੀਆਂ, ਝੀਲਾਂ ਸ਼ਾਮਲ ਹਨ, ਦੀ ਹੋਂਦ ਸੁੰਗੜਦੀ ਜਾ ਰਹੀ ਹੈ। (Environment Protection)

ਇਹ ਵੀ ਪੜ੍ਹੋ : ਜੁਲਾਈ ਮਹੀਨੇ ’ਚ ਹੋਵੇਗੀ ਪੰਜਾਬੀ ਪ੍ਰੀਖਿਆ, ਪੀਐਸਈਬੀ ਨੇ ਜਾਰੀ ਕੀਤਾ ਸ਼ਡਿਊਲ

ਇਹ ਜਲ ਭਰਾਅ ਗਰਮੀ ਤੋਂ ਬਚਾਅ ਕਰਦਾ ਸੀ ਇਨ੍ਹਾਂ ਦੇ ਸੁੰਗੜਨ ਨਾਲ ਸ਼ਹਿਰਾਂ ’ਚ ਅਤੇ ਸ਼ਹਿਰਾਂ ਦੇ ਆਸ ਪਾਸ ਬੰਜਰ ਜ਼ਮੀਨ ਅਤੇ ਇੱਟ, ਸੀਮਿੰਟ, ਕੰਕਰੀਟ ਦੇ ਜੰਗਲ ਵਧਦੇ ਜਾ ਰਹੇ ਹਨ ਜੋ ਗਰਮੀ ਵਧਾਉਣ ਦਾ ਕੰਮ ਕਰ ਰਹੇ ਹਨ ਸੀਐਸਈ ਨੇ ਨਾਗਪੁਰ, ਅਹਿਮਦਾਬਾਦ, ਚੇੱਨਈ, ਪੁਣੇ, ਜੈਪੁਰ, ਦਿੱਲੀ, ਹੈਦਰਾਬਾਦ, ਕੋਲਕਾਤਾ ਅਤੇ ਭੁਵਨੇਸ਼ਵਰ ’ਚ ਇਹ ਸਰਵੇਖਣ ਕੀਤਾ ਹੈ ਪਰ ਜਿਨ੍ਹਾਂ ਸ਼ਹਿਰਾਂ ’ਚ ਇਸ ਨਜ਼ਰੀਏ ਨਾਲ ਸਰਵੇ ਨਹੀਂ ਹੋ ਸਕਿਆ ਹੈ, ਉਹ ਵੀ ਅਜਿਹੇ ਹੀ ਹਾਲਾਤਾਂ ਦੇ ਸ਼ਿਕਾਰ ਹੋ ਸਕਦੇ ਹਨ ਅੱਜ-ਕੱਲ੍ਹ ਅਵਾਰਾ ਪਸ਼ੂਆਂ ਵਾਂਗ ਹਵਾਵਾਂ ਵੀ ਅਵਾਰਾ ਹੋ ਕੇ ਭਾਰਤ ਦੇ ਇੱਕ ਵੱਡੇ ਹਿੱਸੇ ’ਚ ਮਸਲ ਰਹੀਆਂ ਹਨ। (Environment Protection)

ਤਾਪਮਾਨ 40 ਤੋਂ 50 ਡਿਗਰੀ ਸੈਲਸੀਅਸ ਵਿਚਕਾਰ ਪਹੁੰਚ ਗਿਆ

ਤਾਪਮਾਨ 40 ਤੋਂ 50 ਡਿਗਰੀ ਸੈਲਸੀਅਸ ਵਿਚਕਾਰ ਪਹੁੰਚ ਗਿਆ ਸੀ, ਜੋ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਇਸ ਲਈ ਹਰੇਕ ਜ਼ੁਬਾਨ ’ਤੇ ਭਿਆਨਕ ਧੁੱਪ ਅਤੇ ਗਰਮੀ ਵਰਗੇ ਬੋਲ ਆਮ ਹੋ ਗਏ ਸਨ ਹਾਲਾਂਕਿ ਲੋਅ ਅਤੇ ਪ੍ਰਚੰਡ ਗਰਮੀ ਵਿਚਕਾਰ ਵੀ ਇੱਕ ਫਰਕ ਹੁੰਦਾ ਹੈ ਗਰਮੀ ਦੇ ਮੌਸਮ ’ਚ ਅਜਿਹੇ ਖੇਤਰ ਜਿੱਥੇ ਤਾਪਮਾਨ, ਔਸਤ ਤਾਪਮਾਨ ਤੋਂ ਕਿਤੇ ਜਿਆਦਾ ਹੋਵੇ ਅਤੇ ਪੰਜ ਦਿਨ ਤੱਕ ਇਹੀ ਸਥਿਤੀ ਬਣੀ ਰਹੇ ਤਾਂ ਇਸ ਨੂੰ ‘ਲੋਅ’ ਕਹਿਣ ਲੱਗਦੇ ਹਨ ਮੌਸਮ ਦੀ ਇਸ ਅਸਹਿ ਵਿਲੱਖਣ ਹਾਲਤ ’ਚ ਨਮੀ ਵੀ ਸ਼ਾਮਲ ਹੋ ਜਾਂਦੀ ਹੈ ਇਹੀ ਸਰਦ-ਗਰਮ ਥਪੇੜੇ ਲੋਅ ਦੀ ਪੀੜ ਅਤੇ ਰੋਗ ਦਾ ਕਾਰਨ ਬਣ ਜਾਂਦੇ ਹਨ। (Environment Protection)

ਪਿਛਲੇ 30 ਸਾਲ ਦੇ ਅੰਕੜਿਆਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ

ਕਿਸੇ ਵੀ ਖੇਤਰ ਦਾ ਔਸਤ ਤਾਪਮਾਨ, ਕਿਸ ਮੌਸਮ ’ਚ ਕਿੰਨਾ ਹੋਵੇਗਾ, ਇਸ ਦੀ ਗਣਨਾ ਤੇ ਮੁਲਾਂਕਣ ਪਿਛਲੇ 30 ਸਾਲ ਦੇ ਅੰਕੜਿਆਂ ਦੇ ਆਧਾਰ ’ਤੇ ਕੀਤਾ ਜਾਂਦਾ ਹੈ ਵਾਯੂਮੰਡਲ ’ਚ ਗਰਮ ਹਵਾਵਾਂ ਆਮ ਤੌਰ ’ਤੇ ਖੇਤਰ ਵਿਸ਼ੇਸ਼ ’ਚ ਜਿਆਦਾ ਦਬਾਅ ਦੀ ਵਜ੍ਹਾ ਨਾਲ ਪੈਦਾ ਹੁੰਦੀਆਂ ਹਨ ਉਂਜ ਤੇਜ਼ ਗਰਮੀ ਤੇ ਲੋਅ ਵਾਤਾਵਰਨ ਅਤੇ ਬਰਸਾਤ ਲਈ ਚੰਗੀ ਹੁੰਦੀ ਹੈ ਚੰਗਾ ਮਾਨਸੂਨ ਇਨ੍ਹਾਂ ਹਵਾਵਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਕਿਉਂਕਿ ਤਪਸ਼ ਤੇ ਬਰਸਾਤ ’ਚ ਡੂੰਘਾ ਅੰਦਰੂਨੀ ਸੰਬੰਧ ਹੈ ਹਵਾਵਾਂ ਗਰਮ ਜਾਂ ਅਵਾਰਾ ਹੋਣ ਦਾ ਮੁੱਖ ਕਾਰਨ ਰੁੱਤ-ਚੱਕਰ ਦਾ ਉਲਟਫੇਰ ਅਤੇ ਗਲੋਬਲ ਵਾਰਮਿੰਗ ਦਾ ਔਸਤ ਤੋਂ ਜ਼ਿਆਦਾ ਵਧਣਾ ਹੈ। (Environment Protection)

ਇਸ ਲਈ ਵਿਗਿਆਨੀ ਦਾਅਵਾ ਕਰ ਰਹੇ ਹਨ ਕਿ ਇਸ ਵਾਰ ਪਰਲੋ ਧਰਤੀ ਤੋਂ ਨਹੀਂ ਅਸਮਾਨੀ ਗਰਮੀ ਨਾਲ ਮਸਲ ਅਕਾਸ਼ ਨੂੰ ਅਸੀਂ ਖੋਖਲਾ ਮੰਨਦੇ ਹਾਂ, ਪਰ ਅਸਲ ’ਚ ਇਹ ਖੋਖਲਾ ਨਹੀਂ ਭਾਰਤੀ ਦਰਸ਼ਨ ’ਚ ਇਸ ਨੂੰ ਪੰਜਵਾਂ ਤੱਤ ਏਦਾਂ ਹੀ ਨਹੀਂ ਮੰਨਿਆ ਗਿਆ ਸੱਚਾਈ ਹੈ ਕਿ ਜੇਕਰ ਪਰਮਾਤਮਾ ਨੇ ਅਕਾਸ਼ ਤੱਤ ਦੀ ਉਤਪਤੀ ਨਾ ਕੀਤੀ ਹੁੰਦੀ ਤਾਂ ਸੰਭਾਵ ਹੈ, ਅੱਜ ਸਾਡੀ ਹੋਂਦ ਹੀ ਨਾ ਹੁੰਦੀ ਅਸੀਂ ਸਾਹ ਵੀ ਨਾ ਲੈ ਸਕਦੇ ਧਰਤੀ, ਪਾਣੀ, ਅੱਗ ਅਤੇ ਹਵਾ ਇਹ ਚਾਰੇ ਤੱਤ ਅਕਾਸ਼ ਤੋਂ ਊਰਜਾ ਲੈ ਕੇ ਹੀ ਸਰਗਰਮ ਰਹਿੰਦੇ ਹਨ ਇਹ ਸਾਰੇ ਤੱਤ ਪਰਸਪਰ ਇੱਕ-ਦੂਜੇ ’ਤੇ ਨਿਰਭਰ ਹਨ ਅਸੀਂ ਦੇਖ ਰਹੇ ਹਾਂ। (Environment Protection)

ਕਿ ਕੁਝ ਏਕਾਧਿਕਾਰਵਾਦੀ ਦੇਸ਼ ਅਤੇ ਬਹੁਕੌਮੀ ਕੰਪਨੀਆਂ ਭੂਮੰਡਲੀਕਰਨ ਦਾ ਮਖੌਟਾ ਲਾ ਕੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਨਾਲ ਦੁਨੀਆ ਦੀ ਛੱਤ ਭਾਵ ਓਜ਼ੋਨ ਪਰਤ ਦੇ ਸੁਰਾਖ਼ ਨੂੰ ਚੌੜਾ ਕਰਨ ’ਚ ਲੱਗੇ ਹਨ ਇਹ ਸੁਰਾਖ਼ ਜਿੰਨਾ ਵੱਡਾ ਹੋਵੇਗਾ ਸੰਸਾਰਿਕ ਤਾਪਮਾਨ ਉਸ ਅਨੁਪਾਤ ’ਚ ਬੇਕਾਬੂ ਅਤੇ ਅਸੰਤੁਲਿਤ ਹੋਵੇਗਾ ਨਤੀਜੇ ਵਜੋਂ , ਕੇਵਲ ਹਵਾਵਾਂ ਹੀ ਬੇਸਹਾਰਾ ਨਹੀਂ ਹੋਣਗੀਆਂ, ਕੁਦਰਤ ਦੇ ਹੋਰ ਤੱਤ ਮਚਲਣ ਲੱਗ ਜਾਣਗੇ ਜਲਵਾਯੂ ਬਦਲਾਅ ਕਾਰਨ ਕੁਦਰਤੀ ਆਫਤਾਂ ਦਾ ਘੇਰਾ ਵੀ ਵਧ ਰਿਹਾ ਹੈ ਅਤੇ ਜਲ ਸਰੋਤਾਂ ’ਤੇ ਵਰਤੋਂ ਦਾ ਦਬਾਅ ਵਧਦਾ ਜਾ ਰਿਹਾ ਹੈ ਅਜਿਹੀਆਂ ਉਲਟ ਹਾਲਾਤਾਂ ’ਚ ਕੁਦਰਤ ਤੋਂ ਪੈਦਾ ਮੁਸ਼ਕਲ ਹਾਲਾਤਾਂ ਨਾਲ ਜੀਵਨ ਗੁਜ਼ਾਰੇ ਦੀ ਆਦਤ ਪਾਉਣੀ ਪਵੇਗੀ ਅਤੇ ਵਾਤਾਵਰਨ ਸੁਰੱਖਿਆ ’ਤੇ ਗੰਭੀਰਤਾ ਨਾਲ ਧਿਆਨ ਦੇਣਾ ਹੋਵੇਗਾ। (Environment Protection)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ

LEAVE A REPLY

Please enter your comment!
Please enter your name here