ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Environmental...

    Environmental Sustainability: ਲੰਮੇ ਸਮੇਂ ਦੇ ਵਾਤਾਵਰਨ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਲੋੜ

    Environmental Sustainability
    Environmental Sustainability: ਲੰਮੇ ਸਮੇਂ ਦੇ ਵਾਤਾਵਰਨ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਲੋੜ

    Environmental Sustainability: ਕੁਦਰਤ ਸਾਡੇ ਸਾਹਮਣੇ ਇੱਕ ਸਵਾਲ ਬਣ ਕੇ ਖੜੀ ਹੈ ਇਹ ਸਵਾਲ ਕਿਸੇ ਇੱਕ ਦਿਨ, ਕਿਸੇ ਵਿਸੇਸ਼ ਮੌਕੇ ਜਾਂ ਔਪਚਾਰਿਕ ਸਮਾਗਮ ਤੱਕ ਸੀਮਿਤ ਨਹੀਂ ਹੈ ਕੁਦਰਤ ਦਾ ਸੰਕਟ ਅਜਿਹਾ ਵਿਸ਼ਾ ਨਹੀਂ ਹੈ ਜਿਸ ਨੂੰ ਕੇਵਲ ‘ਵਿਸੇਸ਼ ਦਿਨ’ ਦੇ ਤੌਰ ’ਤੇ ਮਨਾ ਕੇ ਪੂਰਾ ਕੀਤਾ ਜਾ ਸਕੇ ਇਹ ਸਾਡੇ ਰੋਜ਼ਾਨਾ ਦੇ ਜੀਵਨ, ਸਾਡੀਆਂ ਨੀਤੀਆਂ, ਸਾਡੀ ਅਰਥਵਿਵਸਥਾ ਅਤੇ ਸਾਡੀ ਸੋਚ ਨਾਲ ਜੁੜਿਆ ਸਥਾਨ ਸਵਾਲ ਹੈ ਕੁਦਰਤ ਹੁਣ ਸੁਰੱਖਿਆ ਦੀ ਰਸਮੀ ਐਲਾਨਾਂ ਨਾਲ ਅੱਗੇ ਵਧ ਕੇ ਅਸਲ ਭਾਗੀਦਾਰੀ ਦੀ ਮੰਗ ਕਰ ਰਹੀ ਹੈ ਮਨੁੱਖੀ ਸੱਭਿਅਤਾ ਦਾ ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਕੁਦਰਤ ਅਤੇ ਮਨੁੱਖ ਦਾ ਰਿਸ਼ਤਾ ਹਮੇਸ਼ਾ ਸਹਿ-ਹੋਂਦ ’ਤੇ ਆਧਾਰਿਤ ਰਿਹਾ ਹੈ। Environmental Sustainability

    ਇਹ ਖਬਰ ਵੀ ਪੜ੍ਹੋ : Bank Fraud: ਬੈਂਕ ਮੁਲਾਜ਼ਮ ਦੱਸ ਕੇ ਮਾਰੀ ਲੱਖਾਂ ਦੀ ਠੱਗੀ, ਪਰਚਾ ਦਰਜ

    ਹਵਾ, ਪਾਣੀ ਅਤੇ ਧਰਤੀ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਸੰਭਵ ਨਹੀਂ ਹੈ ਇਸ ਦੇ ਬਾਵਜੂਦ ਆਧੁਨਿਕ ਵਿਕਾਸ ਦੀ ਦੌੜ ’ਚ ਅਸੀਂ ਕੁਦਰਤ ਨੂੰ ਕੇਵਲ ਵਸੀਲਾ ਮੰਨ ਲਿਆ ਹੈ ਉਦਯੋਗੀਕਰਨ, ਤੇਜ਼ ਸ਼ਹਿਰੀਕਰਨ, ਵਣਾਂ ਦੀ ਕਟਾਈ, ਮਾਈਨਿੰਗ, ਰਸਾਇਣਯੁਕਤ ਖੇਤੀ, ਪਲਾਸਟਿਕ ਪ੍ਰਦੂਸ਼ਣ ਅਤੇ ਅੰਨ੍ਹੇਵਾਹ ਖਪਤ ਨੇ ਕੁਦਰਤ ਸੰਤੁਲਨ ਨੂੰ ਡੂਘਾਈ ਤੋਂ ਨੁਕਸਾਨ ਪਹੁੰਚਾਇਆ ਹੈ ਨਤੀਜੇ ਵਜੋਂ ਜਲਵਾਯੂ ਪਰਿਵਰਤਨ, ਵਧਦੀਆਂ ਕੁਦਰਤੀ ਆਫਤਾਂ, ਪ੍ਰਦੂਸ਼ਿਤ ਹਵਾ ਅਤੇ ਪਾਣੀ, ਅਤੇ ਜੈਵ ਵਿਵਿਧਤਾ ਦਾ ਤੇਜ਼ੀ ਨਾਲ ਟੀਚਾ ਅੱਜ ਵਿਸ਼ਵੀ ਸੱਚਾਈ ਬਣ ਗਏ ਹਨ ਭਾਰਤ ਵਰਗੇ ਦੇਸ਼ ’ਚ ਇੱਥੇ ਸੰਕਟ ਹੋਰ ਵੀ ਗੰਭੀਰ ਰੂਪ ਲੈ ਰਿਹਾ ਹੈ।

    ਇਹ ਕਰੋੜਾਂ ਲੋਕ ਅੱਜ ਵੀ ਸਵੱਛ ਪੀਣ ਯੋਗ ਪਾਣੀ ਤੋਂ ਵਾਂਝੇ ਹਨ ਨਦੀਆਂ ਪ੍ਰਦੂਸ਼ਣ ਦਾ ਬੋਝ ਢੋਹ ਰਹੀਆਂ ਹਨ, ਭੂਜਲ ਪੱਧਰ ਲਗਾਤਾਰ ਡਿੱਗ ਰਿਹਾ ਹੈ ਅਤੇ ਸ਼ਹਿਰਾਂ ਦੀ ਹਵਾ ਸਾਹ ਲੈਣ ਲਾਇਕ ਨਹੀਂ ਰਹਿ ਗਈ ਸ਼ੁੱਧ ਹਵਾ ਅਤੇ ਸਵੱਛ ਜਲ ਸਿਹਤ ਜੀਵਨ ਦਾ ਆਧਾਰ ਹਨ ਇਨ੍ਹਾਂ ਦੀ ਘਾਟ ’ਚ ਕੈਂਸਰ, ਦਿਲ ਰੋਗ, ਸਾਹਾਂ ਦੀਆਂ ਬਿਮਾਰੀਆਂ ਅਤੇ ਕਈ ਪੁਰਾਣੀਆਂ ਬਿਮਾਰੀਆਂ ਤੇਜ਼ੀ ਨਾਲ ਵਧ ਰਹੀਆਂ ਹਨ ਇਹ ਸਥਿਤੀ ਕੇਵਲ ਸਿਹਤ ਸੰਕਟ ਨਹੀਂ, ਸਗੋਂ ਸਮਾਜਿਕ ਅਤੇ ਆਰਥਿਕ ਸੰਕਟ ਦਾ ਸੰਕੇਤ ਵੀ ਹੈ, ਕਿਉਂਕਿ ਗੈਰ ਸਿਹਤਮੰਦ ਸਮਾਜ ਕਦੇ ਵੀ ਮਜ਼ਬੂਤ ਅਰਥਵਿਵਸਥਾ ਦੀ ਨੀਂਹ ਨਹੀਂ ਰੱਖ ਸਕਦਾ ਵਿਕਾਸ ਦੇ ਨਾਂਅ ’ਤੇ ਕੁਦਰਤ ਦੀ ਅਣਦੇਖੀ ਹੁਣ ਸਪੱਸ਼ਟ ਤੌਰ ’ਤੇ ਸਾਡੇ ਸਾਹਮਣੇ ਹੈ ਮਹਾਂਨਗਰਾਂ ’ਚ ਹਵਾ ਗੁਣਵੱਤਾ ਸੂਚਅੰਕ ਲਗਾਤਾਰ ਖਤਰਨਾਕ ਪੱਧਰ ’ਤੇ ਬਣਿਆ ਰਹਿੰਦਾ ਹੈ।

    ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਸਥਿਤੀ ਵਿਸੇਸ਼ ਤੌਰ ’ਤੇ ਚਿੰਤਾਜਨਕ ਹੈ ਸ਼ੋਧ ਦੱਸਦੀ ਹੈ ਕਿ ਪ੍ਰਦੂਸ਼ਿਤ ਹਵਾ ਬੱਚਿਆਂ ’ਚ ਸਾਹ ਦੀਆਂ ਸਮੱਸਿਆਵਾਂ, ਅੱਖਾਂ ’ਚ ਜਲਣ ਅਤੇ ਦਿਲ ਰੋਗਾਂ ਦਾ ਖਤਰਾ ਵਧਾ ਰਹੀ ਹੈ ਸਰਦੀਆਂ ’ਚ ਹਵਾ ’ਚ ਘੁਲੀਆਂ ਜ਼ਹਿਰਲੀਆਂ ਧਾਤੂਆਂ ਸਿਹਤ ’ਤੇ ਹੋਰ ਵੀ ਖਤਰਨਾਕ ਪ੍ਰਭਾਵ ਪਾਉਂਦੀਆਂ ਹਨ ਇਹ ਸਾਰੇ ਸੰਕੇਤ ਹਨ ਕਿ ਕੁਦਰਤ ਦਾ ਅਸੰਤੁਲਨ ਹੁਣ ਸਿੱਧਾ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਲਵਾਯੂ ਪਰਿਵਰਤਨ ਨੇ ਇਸ ਸੰਕਟ ਨੂੰ ਹੋਰ ਗਹਿਰਾ ਕਰ ਦਿੱਤਾ ਹੈ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਹੜ੍ਹ, ਸੋਕਾ, ਜ਼ਮੀਨ ਧਸਣ ਅਤੇ ਸਮੁੰਦਰ ਪੱਧਰ ’ਚ ਵਾਧੇ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ।

    ਉਤਰਾਖੰਡ, ਹਿਮਾਚਲ ਅਤੇ ਪੁਰਬਉਤਰ ਭਾਰਤ ’ਚ ਹਾਲ ਦੇ ਸਾਲਾਂ ’ਚ ਆਏ ਹੜ੍ਹ ਇਸ ਗੱਲ ਦਾ ਸਬੂਤ ਹਨ ਕਿ ਕੁਦਰਤ ਚਿਤਾਵਨੀ ਦੇ ਰਹੀ ਹੈ ਵਿਸ਼ਵੀ ਪੱਧਰ ’ਤੇ ਅਰਬਾਂ ਲੋਕ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਪਾਣੀ ਹੌਲੀ-ਹੌਲੀ ਬਜ਼ਾਰ ਦੀ ਵਸਤੂ ਬਣਦਾ ਜਾ ਰਿਹਾ ਹੈ ਪੈਕੇਟ ਅਤੇ ਬੋਤਲਬੰਦ ਪਾਣੀ ਦਾ ਵਧਦਾ ਰੁਝਾਨ ਸਾਡੀ ਸਾਮੂਹਿਕ ਫੇਲ੍ਹਤਾ ਨੂੰ ਦਰਸ਼ਾਉਂਦਾ ਹੈ ਕਿ ਅਸੀਂ ਕੁਦਰਤ ਵਸੀਲਿਆਂ ਨੂੰ ਸੰਭਾਲ ਨਹੀਂ ਸਕੇ ਇਸ ਸਮਝਣਾ ਜ਼ਰੂਰੀ ਹੈ ਕਿ ਕੁਦਰਤੀ ਸੁਰੱਖਿਆ ਕੇਵਲ, ਸਰਕਾਰਾਂ, ਅੰਤਰਰਾਸ਼ਟਰੀ ਸੰਗਠਨਾਂ ਜਾਂ ਕਿਸੇ ਇੱਕ ਵਿਭਾਗ ਦੀ ਜਿੰਮੇਵਾਰੀ ਨਹੀਂ ਹੈ ਇਹ ਹਰ ਨਾਗਰਿਕ ਦਾ ਨੈਤਿਕ ਅਤੇ ਸਮਾਜਿਕ ਫਰਜ਼ ਹੈ।

    ਜਦੋਂ ਅਸੀਂ ਕੁਦਰਤ ਦੀ ਰੱਖਿਆ ਕਰਦੇ ਹਾਂ, ਤਾਂ ਵਾਸਤਵ ’ਚ ਅਸੀਂ ਆਪਣੇ ਭਵਿੱਖ ਦੀ ਰੱਖਿਆ ਕਰਦੇ ਹਾਂ ਸਤਤ ਵਿਕਾਸ ਦਾ ਅਰਥ ਇਹੀ ਹੈ ਕਿ ਆਰਥਿਕ ਤਰੱਕੀ, ਸਮਾਜਿਕ ਨਿਆਂ ਅਤੇ ਵਾਤਾਵਰਨ ਸੁਰੱਖਿਆ ਵਿਚਕਾਰ ਸੰਤੁਲਨ ਬਣਾਇਆ ਜਾਵੇ ਵਿਕਾਸ ਫਿਰ ਸਾਰਥਿਕ ਹੈ ਜਦੋਂ ਉਹ ਕੁਦਰਤ ਨਾਲ ਟਕਰਾਅ ਨਹੀਂ, ਸਗੋਂ ਤਾਲਮੇਲ ’ਤੇ ਆਧਰਿਤ ਹੋਵੇ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਕੁਦਰਤ ਨੂੰ ਬਚਾਉਣ ਦੇ ਯਤਨਾਂ ਨੂੰ ਪ੍ਰਤੀਕਾਤਮਕ ਮੁਹਿੰਮਾਂ ਨਾਲ ਅੱਗੇ ਲੈ ਜਾਈਏ ਬੂਟੇ ਲਾਉਣੇ ਰਸਮੀ ਪ੍ਰੋਗਰਾਮ ਨਾ ਬਣ ਕੇ ਹਮੇਸ਼ਾ ਲਈ ਤੇ ਲੰਮੇ ਸਮੇਂ ਲਈ ਜਿੰਮੇਵਾਰੀ ਬਣੇ ਸਥਾਨਕ ਜਲ ਸਰੋਤਾਂ, ਮਿੱਟੀ ਦੀ ਉਪਜਾਊਂ ਸ਼ਕਤੀ ਅਤੇ ਜੈਵ ਵਿਭਿੰਨਤਾ ਦੀ ਰੱਖਿਆ ਨੂੰ ਪਹਿਲ ਦਿੱਤੀ ਜਾਵੇ।

    ਸਵੱਛ ਅਤੇ ਨਵੀਨੀਕਰਨ ਊਰਜਾ ਦੀ ਵਰਤੋਂ ਨੂੰ ਹੱਲਾਸ਼ੇਰੀ ਦੇ ਕੇ ਪ੍ਰਦੂਸ਼ਣ ਅਤੇ ਕਾਰਬਨ ਨਿਕਾਸੀ ਨੂੰ ਘੱਟ ਕੀਤਾ ਜਾ ਸਕਦਾ ਹੈ ਬੱਚਿਆਂ ਅਤੇ ਨੌਜਵਾਨਾਂ ’ਚ ਵਾਤਾਵਰਨ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਕਰਨਾ ਭਵਿੱਖ ਦੀ ਸਭ ਤੋਂ ਵੱਡੀ ਪੂੰਜੀ ਸਾਬਤ ਹੋਵੇਗੀ ਵਿਅਕਤੀਗਤ ਪੱਧਰ ’ਤੇ ਵੀ ਹਰ ਵਿਅਕਤੀ ਦੀ ਭੂਮਿਕਾ ਮਹੱਤਵਪੂਰਨ ਹੈ ਕੁਦਰਤੀ ਵਸੀਲਿਆਂ ਦੀ ਦਰਮਿਆਨੀ ਵਰਤੋਂ, ਕੂੜਾ ਪ੍ਰਬੰਧਨ, ਮੁੜ ਵਰਤੋਂ ਅਤੇ ਰੀਸਾਈਕਿੰÇਲੰਗ ਵਰਗੀਆਂ ਆਦਤਾਂ ਵੱਡੇ ਬਦਲਾਅ ਦੀ ਨੀਂਹ ਰੱਖ ਸਕਦੀਆਂ ਹਨ ਜਲ, ਹਵਾ ਅਤੇ ਅਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਛੋਟੇ-ਛੋਟੇ ਯਤਨ ਵੀ ਸਾਮੂਹਿਕ ਤੌਰ ’ਤੇ ਵੱਡਾ ਅਸਰ ਪਾਉਂਦੇ ਹਨ। Environmental Sustainability

    ਕੁਦਰਤ ਪ੍ਰਤੀ ਸਨਮਾਨ ਕੇਵਲ ਵਿਚਾਰ ਨਹੀਂ, ਵਿਹਾਰ ’ਚ ਦਿਖਣਾ ਚਾਹੀਦਾ ਹੈ ਇਹ ਸਮਾਂ ਕੁਦਰਤ ਨੂੰ ਕੇਵਲ ਬਚਾਉਣ ਦਾ ਨਹੀਂ, ਸਗੋਂ ਉਸ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਹੈ ਅਜਿਹਾ ਰਿਸ਼ਤਾ ਜਿਸ ’ਚ ਮਨੁੱਖ ਖੁਦ ਨੂੰ ਖਪਤਕਾਰ ਨਹੀਂ, ਸਗੋਂ ਸਹਿਯਾਤਰੀ ਅਤੇ ਸੁਰੱਖਿਅਕ ਮੰਨੇ ਕੁਦਰਤ ਸਾਡੀ ਮਾਤਾ ਦੀ ਤਰ੍ਹਾਂ ਹੈ, ਜਿਸ ਤੋਂ ਸਾਨੂੰ ਜੀਵਨ ਮਿਲਿਆ ਹੈ ਜੇਕਰ ਅਸੀਂ ਹੁਣ ਵੀ ਚੇਤਨਾ ਨਹੀਂ ਦਿਖਾਈ, ਤਾਂ ਕੁਦਰਤ ਆਪਣੇ ਨਿਯਮਾਂ ਜਰੀਏ ਸਾਨੂੰ ਇਸ ਦੀ ਭਾਰੀ ਕੀਮਤ ਚੁਕਾਉਣ ਲਈ ਮਜ਼ਬੂਰ ਕਰ ਸਕਦੀ ਹੈ।

    ਇਸ ਲਈ ਕੁਦਰਤ ਨਾਲ ਜੁੜੇ ਸਵਾਲਾਂ ਨੂੰ ਕਿਸੇ ਇੱਕ ਦਿਨ ਤੱਕ ਸੀਮਿਤ ਨਾ ਕਰੋ ਇਨ੍ਹਾਂ ਨੂੰ ਆਪਣੀਆਂ ਨੀਤੀਆਂ, ਆਪਣੀ ਅਰਥਵਿਵਸਥਾ ਅਤੇ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਓ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਵੀ ਕੁਝ ਸਮੇਂ ਲਈ ਲਾਭ ਤੋਂ ਉਪਰ ਉਠ ਕੇ ਲੰਮੇ ਸਮੇਂ ਲਈ ਵਾਤਾਵਰਨ ਦ੍ਰਿਸ਼ਟੀ ਅਪਣਾਉਣੀ ਚਾਹੀਦੀ ਹੈ ਫਿਰ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁਰੱਖਿਅਤ, ਤੰਦਰੁਸਤ ਅਤੇ ਸੰਤੁਲਿਤ ਧਰਤੀ ਸੌਂਪ ਸਕਾਂਗੇ। Environmental Sustainability

    ਇਹ ਲੇਖਕ ਦੇ ਆਪਣੇ ਵਿਚਾਰ ਹਨ
    ਲਲਿਤ ਗਰਗ