ਇੱਕ ਹੋਰ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਲਾਸਟਿਕ ਦੀ ਬੋਤਲ ਵਾਲੇ ਪਾਣੀ ’ਚ ਪ੍ਰਤੀ ਲਿਟਰ ਪਾਣੀ ’ਚ ਢਾਈ ਲੱਢ ਦੇ ਕਰੀਬ ਨੈਨੋਪਲਾਸਟਿਕ ਹੁੰਦੇ ਹਨ ਇਹ ਨੈਨੋ ਕਣ ਪਿਛਲੇ ਅਨੁਮਾਨਾਂ ਨਾਲੋਂ 10 ਤੋਂ 100 ਗੁਣਾ ਜ਼ਿਆਦਾ ਦੱਸੇ ਜਾਂਦੇ ਹਨ ਭਾਵੇਂ ਇਸ ਖੁਲਾਸੇ ਨੂੰ ਅੰਤਿਮ ਨਹੀਂ ਮੰਨਿਆ ਜਾ ਸਕਦਾ ਪਰ ਜਿਸ ਤਰ੍ਹਾਂ ਮਨੁੱਖੀ ਸਿਹਤ ਲਈ ਬਿਮਾਰੀਆਂ ਨੇ ਚੁਣੌਤੀਆਂ ਪੈਦਾ ਕੀਤੀਆਂ ਹੋਈਆਂ ਹਨ ਉਸ ਮੁਤਾਬਿਕ ਇਸ ਦਿਸ਼ਾ ’ਚ ਹੋਰ ਡੂੰਘੀ ਤੇ ਭਰੋਸੇਯੋਗ ਖੋਜ ਦਾ ਕੰਮ ਸ਼ੁਰੂ ਹੋਣਾ ਚਾਹੀਦਾ ਹੈ ਦੁਨੀਆ ਭਰ ’ਚ ਬੋਤਲ ਬੰਦ ਪਾਣੀ ਦੀ ਵਿੱਕਰੀ ਹੋ ਰਹੀ ਹੈ ਤੇ ਦੂਜੇ ਪਾਸੇ ਨਾਲ ਹੀ ਬਿਮਾਰੀਆਂ ਵਧ ਰਹੀਆਂ ਹਨ ਸਿਹਤ ਮਾਹਿਰ ਪਹਿਲਾਂ ਹੀ ਇਸ ਗੱਲ ਦੀ ਸ਼ੰਕਾ ਜਾਹਿਰ ਕਰ ਰਹੇ ਸਨ। (Health)
ਇਹ ਵੀ ਪੜ੍ਹੋ : ਨਿਗਮ ਨੇ ਸ਼ਹਿਰ ’ਚ ਇੱਕ ਪੈਟਰੋਲ ਪੰਪ ਸਮੇਤ 70 ਦੇ ਕਰੀਬ ਗੈਰ-ਕਾਨੂੰਨੀ ਇਮਾਰਤਾਂ ਕੀਤੀਆਂ ਸੀਲ
ਕਿ ਖੁਰਾਕੀ ਪਦਾਰਥਾਂ ਦੀ ਪਲਾਸਟਿਕ ਦੇ ਡਿੱਬਿਆਂ ਤੇ ਬੋਤਲਾਂ ’ਚ ਪੈਕਿੰਗ ਕਈ ਕੈਂਸਰ, ਟੀਬੀ ਜਿਹੇ ਖਤਰਨਾਕ ਰੋਗਾਂ ਦੀ ਵਜ੍ਹਾ ਬਣ ਰਹੀ ਹੈ ਕੈਂਸਰ ਦੀ ਭਿਆਨਕ ਮਾਰ ਦਾ ਸਾਹਮਣਾ ਪੂਰੀ ਦੁਨੀਆ ਕਰ ਰਹੀ ਹੈ ਇਸੇ ਤਰ੍ਹਾਂ ਸ਼ੂਗਰ ਅਤੇੇ ਦਿਲ ਦੇ ਦੌਰੇ ਦੀ ਸਮੱਸਿਆ ਜਿਸ ਤਰ੍ਹਾਂ ਆਮ ਹੋ ਰਹੀ ਹੈ ਉਸ ਤੋਂ ਇਹ ਸ਼ੰਕਾ ਉਪਜਣੀ ਸੁਭਾਵਿਕ ਹੈ ਕਿ ਮਨੁੱਖੀ ਖੁਰਾਕ ’ਚ ਜ਼ਰੂਰ ਕੁਝ ਅਜਿਹਾ ਰਲ਼ ਰਿਹਾ ਹੈ ਜੋ ਸਿਹਤ ਲਈ ਖਤਰਨਾਕ ਹੈ ਗੋਡਿਆਂ ਦਾ ਖਰਾਬ ਹੋਣਾ ਬਹੁਤ ਵੱਡੀ ਸਮੱਸਿਆ ਹੈ ਬੋਤਲ ਬੰਦ ਪਾਣੀ ’ਚ ਖਣਿਜਾਂ ਦੀ ਕਮੀ ਦੀ ਸਮੱਸਿਆ ਵੀ ਚਰਚਾ ’ਚ ਰਹਿ ਚੁੱਕੀ ਹੈ ਭਾਵੇਂ ਸ਼ੁੱਧ ਪਾਣੀ ਨਾਲ ਕਾਲੇ ਪੀਲੀਏ ਜਿਹੀਆਂ ਬਿਮਾਰੀਆਂ ਘਟੀਆਂ ਵੀ ਹਨ ਫਿਰ ਵੀ ਨਵੀਆਂ ਖੋਜਾਂ ਦੀ ਰੌਸ਼ਨੀ ’ਚ ਹੋਰ ਡੂੰਘੀ ਖੋਜ ਕਰਨ ਦੀ ਸਖ਼ਤ ਜ਼ਰੂਰਤ ਹੈ। (Health)