ਨਕਸਲੀਆਂ ਨੇ ਵਿਸਫੋਟ ਕਰਕੇ ਪੰਚਾਇਤ ਭਵਨ ਅਤੇ ਪੁਲ ਉਡਾਇਆ

Ranchi News

ਰਾਂਚੀ (ਏਜੰਸੀ)। ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਗੋਇਲਕੇਰਾ ਥਾਣਾ ਖੇਤਰ ‘ਚ ਬੀਤੀ ਦੇਰ ਰਾਤ ਬੰਬ ​​ਧਮਾਕੇ ਨਾਲ ਇਕ ਪੰਚਾਇਤ ਭਵਨ ਅਤੇ ਇਕ ਪੁਲੀ ਨੂੰ ਉਡਾ ਦਿੱਤਾ। ਵਿਸਫੋਟ ਦੀਆਂ ਲਗਾਤਾਰ ਦੋ ਘਟਨਾਵਾਂ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਸੂਤਰਾਂ ਨੇ ਅੱਜ ਦੱਸਿਆ ਕਿ ਨਕਸਲੀਆਂ ਨੇ ਗੋਇਲਕੇਰਾ ਥਾਣਾ ਖੇਤਰ ਅਧੀਨ ਪੈਂਦੇ ਕਦਮਡੀਹਾ ਪੰਚਾਇਤ ਦੇ ਗਿਟਿਲਪੀ ਵਿਖੇ ਸਥਿਤ ਪੰਚਾਇਤ ਭਵਨ ਨੂੰ ਆਈਈਡੀ ਬੰਬ ਲਗਾ ਕੇ ਧਮਾਕਾ ਕੀਤਾ, ਜਿਸ ਤੋਂ ਬਾਅਦ ਪੂਰੀ ਇਮਾਰਤ ਢਹਿ-ਢੇਰੀ ਹੋ ਗਈ।

ਇਸ ਤੋਂ ਕੁਝ ਸਮੇਂ ਬਾਅਦ ਚਾਈਬਾਸਾ ਮੁਫਸਿਲ ਥਾਣਾ ਖੇਤਰ ਦੇ ਅਧੀਨ ਸੋਤਬਾ-ਬਰਕੇਲਾ ਚਾਈਬਾਸਾ ਰੋਡ ‘ਤੇ ਇੱਕ ਪੁਲੀ ਨੂੰ ਵੀ ਨਕਸਲੀਆਂ ਨੇ ਉਡਾ ਦਿੱਤਾ। ਉਨ੍ਹਾਂ ਨੇ ਦਰੱਖਤ ਕੱਟ ਕੇ ਸੜਕ ‘ਤੇ ਸੁੱਟ ਦਿੱਤੇ ਹਨ, ਜਿਸ ਕਾਰਨ ਆਵਾਜਾਈ ਬੰਦ ਹੋਣ ਦੀ ਸੂਚਨਾ ਹੈ। ਕੀ

ਕੀ ਹੈ ਮਾਮਲਾ

ਵਰਨਣਯੋਗ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਪੁਲਿਸ ਨੇ ਨਕਸਲੀਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਇਸ ਤੋਂ ਨਾਰਾਜ਼ ਹੋ ਕੇ ਨਕਸਲੀ ਵੀ ਲਗਾਤਾਰ ਧਮਾਕਿਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਐਸਪੀ ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਪੰਚਾਇਤ ਭਵਨ ਨੂੰ ਨਕਸਲੀਆਂ ਨੇ ਉਡਾ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁੱਟ ਗਈ। ਘਟਨਾ ਤੋਂ ਬਾਅਦ, ਸੀਪੀਆਈ ਮਾਓਵਾਦੀਆਂ ਨੇ ਕੰਧਾਂ ‘ਤੇ ਨਾਅਰੇ ਲਿਖੇ ਅਤੇ 12 ਤੋਂ 24 ਫਰਵਰੀ ਤੱਕ ਰਾਜ ਵਿਆਪੀ ਪ੍ਰਤੀਰੋਧ ਦਿਵਸ ਹਫ਼ਤਾ ਮਨਾਉਣ ਦੀ ਗੱਲ ਕੀਤੀ। ਉਨ੍ਹਾਂ ਲਿਖਿਆ ਕਿ ਮਾਓਵਾਦੀਆਂ ਨੂੰ ਭਜਾਉਣ ਦੇ ਨਾਂਅ ‘ਤੇ ਕੋਲਹਾਨ ਦੇ ਆਦਿਵਾਸੀਆਂ ‘ਤੇ ਪੁਲਿਸ ਅਤੇ ਫੌਜੀ ਬਲਾਂ ਦੁਆਰਾ ਚਲਾਈ ਜਾ ਰਹੀ ਵਹਿਸ਼ੀ ਜੰਗ ਨੂੰ ਬੰਦ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here