(ਏਜੰਸੀ) ਇਸਲਾਮਾਬਾਦ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ (Nawaz Sharif) ਨੇ ਕਿਹਾ ਕਿ ਭਾਰਤ-ਪਾਕਿਸਤਾਨ ਦਰਮਿਆਨ ਦੋਸਤਾਨਾ ਤੇ ਚੰਗੇ ਸਬੰਧ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਇੱਕ-ਦੂਜੇ ਖਿਲਾਫ਼ ਸਾਜਿਸ਼ਾਂ ਘੜਨ ਤੋਂ ਬਚਣਾ ਚਾਹੀਦਾ ਹੈ ਉਹ ਤੁਰਕੀ ਦੌਰੇ ‘ਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਚ ਚੋਣ ਮੁਹਿੰਮ ਦੌਰਾਨ ਵੀ ਉਨ੍ਹਾਂ ਦੀ ਪਾਰਟੀ ਨੇ ਭਾਰਤ ‘ਤੇ ਨਿਸ਼ਾਨਾ ਵਿੰਨ੍ਹਣ ਦੀ ਨੀਤੀ ਨਹੀਂ ਅਪਣਾਈ ਤੇ ਇਸ ਨਕਾਰਾਤਮਕ ਪਰੰਪਰਾ ਨੂੰ ਖਤਮ ਕਰ ਦਿੱਤਾ
ਬੀਤੇ ਇੱਕ ਸਾਲ ‘ਚ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ‘ਚ ਕਾਫ਼ੀ ਤਲਖੀ ਆਈ ਹੈ ਸਰਹੱਦ ਪਾਰੋਂ ਆਏ ਅੱਤਵਾਦੀਆਂ ਵੱਲੋਂ ਪਿਛਲੇ ਸਾਲ ਉੜੀ ‘ਚ ਭਾਰਤੀ ਫੌਜ ਦੇ ਕੈਂਪ ‘ਤੇ ਕੀਤੇ ਗਏ ਅੱਤਵਾਦੀ ਹਮਲੇ ਤੋਂ ਬਾਅਦ ਦੁਵੱਲੇ ਸਬੰਧਾਂ ‘ਚ ਖਾਸ ਤੌਰ ‘ਤੇ ਖਟਾਸ ਆ ਗਈ ਇਸ ਹਮਲੇ ‘ਚ 19 ਜਵਾਨ ਸ਼ਹੀਦ ਹੋ ਗਏ ਸਨ ਇਸ ਹਮਲੇ ਦੇ ਦਸ ਦਿਨਾਂ ਬਾਅਦ ਬਦਲਾ ਲੈਣ ਲਈ ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਅੱਤਵਾਦੀ ਟਿਕਾਣਿਆਂ ‘ਤੇ ਤੈਅ ਹਮਲੇ ਕੀਤੇ।
ਡਾਨ ਦੀ ਖਬਰ ਅਨੁਸਾਰ ਸ਼ਰੀਫ ਨੇ ਕਿਹਾ ਕਿ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦਾ ਸਾਥ ਦੇਣ ਲਈ ਉਹ ਤੁਰਕੀ ਦੇ ਧੰਨਵਾਦੀ ਹਨ ਪਰਮਾਣੂ ਸਪਲਾਈਕਰਤਾ ਸਮੂਹ ‘ਚ ਪਾਕਿਸਤਾਨ ਨੂੰ ਸ਼ਾਮਲ ਕਰਨ ਦੇ ਪੱਖ ‘ਚ ਤੁਰਕੀ ਦੇ ਰੁਖ ਪ੍ਰਤੀ ਵੀ ਉਨ੍ਹਾਂ ਧੰਨਵਾਦ ਪ੍ਰਗਟਾਇਆ ਇਸ ਸਮੂਹ ‘ਚ ਭਾਰਤ ਵੀ ਸ਼ਾਮਲ ਹੋਣ ਦੀ ਕੋਸ਼ਿਸ਼ ‘ਚ ਹੈ ਦੇਸ਼ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਸਬੰਧੀ ਸ਼ਰੀਫ (Nawaz Sharif) ਨੇ ਕਿਹਾ ਕਿ ਇਨ੍ਹਾਂ ਦੇ ਪਿੱਛੇ ਉਹ ਤੱਤ ਹਨ, ਜੋ ਪਾਕਿਸਤਾਨ ਦੀ ਤਰੱਕੀ ਤੋਂ ਖੁਸ਼ ਨਹੀਂ ਹਨ ਉਨ੍ਹਾਂ ਅੱਤਵਾਦ ਨੂੰ ਕਿਸੇ ਵੀ ਕੀਮਤ ‘ਤੇ ਜੜੋਂ ਉਖਾੜਨ ਦਾ ਸਰਕਾਰ ਦਾ ਸੰਕਲਪ ਦੂਹਰਾਇਆ ਉਨ੍ਹਾਂ ਕਿਹਾ ਕਿ ਸਾਡਾ ਦ੍ਰਿੜ ਸੰਕਲਪ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਹਰਾ ਦੇਵਾਂਗੇ, ਜਿਨ੍ਹਾਂ ਵੱਖ-ਵੱਖ ਮੋਰਚਿਆਂ ‘ਤੇ ਪਾਕਿਸਤਾਨ ਦੀ ਸਫ਼ਲਤਾ ਪਚ ਨਹੀਂ ਪਾ ਰਹੀ ਹੈ ਰਿਪੋਰਟ ਅਨੁਸਾਰ ਉਨ੍ਹਾਂ ਪਾਕਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ‘ਚ ਵਿਦੇਸ਼ੀ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ।