ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਅੰਨਦਾਤਾ ਨੂੰ ਨ...

    ਅੰਨਦਾਤਾ ਨੂੰ ਨੀਵਾਂ ਦਿਖਾਉਣ ਲਈ ਮੁਆਫ਼ੀ ਮੰਗਣ ਨਵਜੋਤ ਸਿੱਧੂ: ਕੁਲਤਾਰ ਸਿੰਘ ਸੰਧਵਾਂ

    ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਕਿਸਾਨਾਂ ਕੋਲ ਆਪ ਆਉਂਦੇ ਸਨ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਪਣੇ ਤਾਜਪੋਸ਼ੀ ਜਸ਼ਨਾਂ ਦੌਰਾਨ ਕਿਸਾਨਾਂ ਦੇ ਹਵਾਲੇ ਨਾਲ ਪਿਆਸੇ ਨੂੰ ਖੂਹ ਕੋਲ ਚੱਲ ਕੇ ਆਉਣ ਬਾਰੇ ਕੀਤੀ ਟਿੱਪਣੀ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਖ਼ਤ ਨੋਟਿਸ ਲਿਆ ਅਤੇ ਕਿਹਾ ਕਿ ਅਜਿਹੇ ਬੋਲਾਂ ’ਚੋਂ ਹੰਕਾਰ ਦੀ ਬੂ ਆਉਂਦੀ ਹੈ। ‘ਆਪ’ ਦੇ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਾਂਗਰਸ ਦੇ ਤਾਜ਼ਾ ਤਾਜ਼ਾ ਬਣੇ ਪ੍ਰਧਾਨ ਨਵਜੋਤ ਸਿੱਧੂ ਨੇ ਕੱਲ੍ਹ ਸਟੇਜ ਤੋਂ ਐਲਾਨ ਕੀਤਾ ਸੀ ਕਿ ਉਨ੍ਹਾਂ ਆਪਣੀ ਮੈਂ (ਹੰਕਾਰ) ਮੁਕਾ ਲਈ ਹੈ।

    ਖ਼ੈਰ ਚੰਗਾ ਲੱਗਾ ਕਿ ਸੁਣ ਕੇ ਕਿ ਤੁਸੀਂ ਇਹ ਤਾਂ ਮੰਨਿਆ ਕਿ ਤੁਹਾਡੇ ’ਚ ਮੈ (ਹੰਕਾਰ) ਹੈ। ਪਰ ਅਫ਼ਸੋਸ ਇਹ ਹੈ ਕਿ ਇੱਕ ਪਾਸੇ ਨਵਜੋਤ ਸਿੱਧੂ ਨੇ ਆਪਣੀ ਮੈਂ ਮਾਰਨ ਦਾ ਐਲਾਨ ਕੀਤਾ, ਦੂਜੇ ਪਾਸੇ ਕਿਸਾਨਾਂ ਦੇ ਹੱਕ ਵਿੱਚ ਖੜਨ ਲਈ ਵੀ ਸ਼ਰਤ ਲਾ ਦਿੱਤੀ ਕਿ ਪਿਆਸੇ (ਕਿਸਾਨਾਂ) ਨੂੰ ਖੂਹ (ਨਵਜੋਤ ਸਿੱਧੂ) ਕੋਲ ਆਉਣਾ ਪਵੇਗਾ ਕਿਉਂਕਿ ਖੂਹ ਪਿਆਸੇ ਕੋਲ ਨਹੀਂ ਜਾਂਦਾ। ਉਨਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਨੂੰ ਲਾਚਾਰ ਸਿੱਧ ਕਰਦੀ ਨਵਜੋਤ ਸਿੱਧੂ ਦੇ ਹਲਕੇ ਬੋਲ ਬੇਹੱਦ ਨਿੰਦਣਯੋਗ ਹਨ।

    ਸਿੱਧੂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਪੜਨ ਦੀ ਨਸੀਹਤ

    ਸ਼ਨਿੱਚਰਵਾਰ ਨੂੰ ਇੱਥੇ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਨਾਂ ਨੂੰ ਕਿਸਾਨਾਂ ਪ੍ਰਤੀ ਇਸ ਤਰਾਂ ਦੇ ਬੋਲ ਕਬੋਲ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ। ਜੋ ਬਿਨਾਂ ਕਿਸੇ ਕੁਰਸੀ ਦੇ ਲਾਲਚ ਦੇਸ਼ਵਾਸੀਆਂ ਲਈ ਅੰਨ, ਦਾਲਾਂ, ਸਬਜ਼ੀਆਂ, ਤੇਲ ਅਤੇ ਫਲ ਆਦਿ ਪੈਦਾ ਕਰਦੇ ਹਨ। ਉਨਾਂ ਸਿੱਧੂ ਨੂੰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦਾ ਇਤਿਹਾਸ ਪੜਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਜਦੋਂ ਦੇਸ ’ਚ ਅਨਾਜ, ਦੁੱਧ, ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਘਾਟ ਸੀ ਤਾਂ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀਆਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਪੰਜਾਬ ਦੇ ਕਿਸਾਨਾਂ ਕੋਲ ਚੱਲ ਕੇ ਆਏ ਸਨ ਤਾਂ ਜੋ ਦੇਸ਼ ਵਿੱਚ ਅਨਾਜ ਦੀ ਘਾਟ ਨੂੰ ਪੂਰਾ ਕੀਤਾ ਜਾਵੇ।

    ਇਸ ਸੰਦਰਭ ‘ਚ ਨਵਜੋਤ ਸਿੱਧੂ ਦੀ ਅਜਿਹੀ ਵੰਗਾਰ ਕਿਸਾਨਾਂ ਨੂੰ ਚਿਤਾਵਨੀ ਦੀ ਤਰਾਂ ਹੈ, ਜਿਸ ਦੀ ਆਮ ਆਦਮੀ ਪਾਰਟੀ ਸਖ਼ਤ ਨਿਖੇਧੀ ਕਰਦੀ ਹੈ। ਉਨਾਂ ਨਵਜੋਤ ਸਿੱਧੂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲੈਣ ਅਤੇ ਆਪਣੀ ਮੈ ਮਾਰ ਕੇ ਅੰਨਦਾਤਾ ਤੋਂ ਮੁਆਫ਼ੀ ਮੰਗਣ। ਕਿਤੇ ਇਹ ਨਾ ਹੋਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵਾਂਗ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਵੀ ਪੰਜਾਬ- ਹਰਿਆਣਾ ’ਚ ਪੁਤਲੇ ਫੂਕਣੇ ਸ਼ੁਰੂ ਹੋ ਜਾਣ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ