ਪੰਜਾਬ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਸਿਖ਼ਰ ‘ਤੇ ਪਹੁੰਚ ਗਈ ਹੈ ਦੋਵੇਂ ਆਗੂ ਬੜੇ ਹੰਢੇ ਹੋਏ ਖਿਡਾਰੀ ਹਨ ਨਵਜੋਤ ਸਿੱਧੂ ਬਿਨਾਂ ਨਾਂਅ ਲਏ ਜਿੱਥੇ ਅਮਰਿੰਦਰ ਸਿੰਘ ‘ਤੇ ਬਾਦਲ ਪਰਿਵਾਰ ਨਾਲ ਫਰੈਂਡਲੀ ਮੈਚ ਖੇਡਣ ਦੇ ਦੋਸ਼ ਲਾ ਰਹੇ ਹਨ, ਉੱਥੇ ਉਹਨਾਂ ਨੇ ਆਪਣੀ ਪਤਨੀ ਨੂੰ ਟਿਕਟ ਨਾ ਮਿਲਣ ਦੀ ਭੜਾਸ ਵੀ ਬੜੇ ਜ਼ੋਰ ਨਾਲ ਕੱਢੀ ਹੈ ਉਂਜ ਪੰਜਾਬ ਦਾ ਸਿਆਸੀ ਜਗਤ ‘ਚ ਇਹ ਗੱਲ ਜਾਣਦਾ ਹੈ ਕਿ ਸਿੱਧੂ ਪਾਰਟੀ ‘ਚ ਆਪਣੀ ਪੁਜੀਸ਼ਨ ਤੇ ਆਪਣੀ ਪਤਨੀ ਦੀ ਟਿਕਟ ਲਈ ਪੰਜਾਬ ਦੇ ਮਸਲਿਆਂ ਨੂੰ ਵਰਤਦੇ ਆ ਰਹੇ ਹਨ ਮਾਮਲਾ ਸਿਰਫ਼ ਸਿਆਸੀ ਹਿੱਤਾਂ ਦਾ ਹੈ ਜਿਸ ਨੂੰ ਪੰਜਾਬੀਆਂ ਦਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਸਿੱਧੂ ਦੀ ਰਾਜਨੀਤਕ ਲੜਾਈ ਦੀ ਸਮਰੱਥਾ ਇਸੇ ਗੱਲ ਵਿੱਚ ਅਕਾਲੀ-ਭਾਜਪਾ ਸਰਕਾਰ ‘ਚ ਹੁੰਦਿਆਂ ਉਨ੍ਹਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਨਾਲ ਸਿੱਧੀ ਜੰਗ ਲੜੀ ਇਸੇ ਲੜਾਈ ‘ਚ ਉਹਨਾਂ ਦੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਲਈ ਟਿਕਟ ਵੀ ਕੱਟੀ ਗਈ ਭਾਜਪਾ ਪ੍ਰਤੀ ਟਿਕਟ ਕੱਟਣ ਦਾ ਗੁੱਸਾ ਉਨ੍ਹਾਂ ਨੂੰ ਕਾਂਗਰਸ ‘ਚ ਲੈ ਆਇਆ ਪਰ ਉਹਨਾਂ ਦਾ ਰਾਜਨੀਤੀ ਦਾ ਕਰਨ ਦਾ ਢੰਗ ਰਵਾਇਤੀ ਹੀ ਰਿਹਾ ਦਰਅਸਲ ਪੰਜਾਬ ‘ਚ ਕਾਂਗਰਸ ਸਮੇਤ ਅਕਾਲੀ ਦਲ ਉਤਰਾਅ-ਚੜ੍ਹਾਅ ਦਾ ਵੱਡਾ ਕਾਰਨ ਪਾਰਟੀ ਦੀ ਅਗਵਾਈ ‘ਚ ਤਬਦੀਲੀ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬਜ਼ੁਰਗ ਹੋਣ ‘ਤੇ ਪਾਰਟੀ ਦੀ ਕਮਾਨ ਸੁਖਬੀਰ ਬਾਦਲ ਨੇ ਸਾਂਭ ਲਈ ਤੇ ਮਨਪ੍ਰੀਤ ਬਾਦਲ ਨੇ ਨਵੀਂ ਪਾਰਟੀ ਖੜ੍ਹੀ ਕਰ ਲਈ ਇੱਧਰ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਹਨਾਂ ਦੀ ਆਖਰੀ ਚੋਣ ਹੈ ਸਿਆਸੀ ਜਾਣਕਾਰ ਇਹੀ ਮੰਨਦੇ ਹਨ ਕਿ ਨਵਜੋਤ ਸਿੱਧੂ ਅਮਰਿੰਦਰ ਸਿੰਘ ਦੇ ਵਾਰਸ ਬਣਨ ਲਈ ਪਾਰਟੀ ‘ਚ ਆਪਣਾ ਸਥਾਨ ਬਣਾ ਰਹੇ ਹਨ ਲੋਕ ਸਭਾ ਚੋਣਾਂ ‘ਚ ਉਹਨਾਂ ਨੇ ਮੁੱਖ ਮੰਤਰੀ ਨੂੰ ਸਿੱਧੇ ਤੌਰ ‘ਤੇ ਵੰਗਾਰ ਦਿੱਤੀ ਹੈ ਦੂਜੇ ਪਾਸੇ ਅਮਰਿੰਦਰ ਸਿੰਘ ਨੇ ਵੀ ਮੀਡੀਆ ‘ਚ ਸਪੱਸ਼ਟ ਕਹਿ ਦਿੱਤਾ ਹੈ ਕਿ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ‘ਤੇ ਹੈ ਅਮਰਿੰਦਰ ਸਿੰਘ ਨੇ ਚੋਣ ਨਾ ਲੜਨ ਬਾਰੇ ਐਲਾਨ ਭਾਵੇਂ ਕੁਝ ਵੀ ਕੀਤਾ ਹੋਵੇ ਪਰ ਹਾਲ ਦੀ ਘੜੀ ਉਹ ਸਿੱਧੂ ਤੋਂ ਹਾਰਦੇ ਨਜ਼ਰ ਨਹੀਂ ਆ ਰਹੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਮਾਮਲੇ ‘ਚ ਅਮਰਿੰਦਰ ਸਿੰਘ ਨੇ ਅਜਿਹੇ ਸਿਆਸੀ ਹੱਲੇ ਕੀਤੇ ਕਿ ਸਿੱਧੂ ਕੋਰੀਡੋਰ ਦੇ ਮਾਮਲੇ ‘ਚ ਹਾਸ਼ੀਏ ‘ਤੇ ਆ ਗਏ ਦਰਅਸਲ ਪਾਰਟੀ ਦੀ ਅਗਵਾਈ ਲਈ ਰਾਜਨੀਤਕ ਤਜ਼ਰਬੇ ਤੇ ਪਾਰਟੀ ਪ੍ਰਤੀ ਸੇਵਾਵਾਂ ਲਈ ਇੱਕ ਸਮਾਂ ਹੱਦ ਵੀ ਹੁੰਦਾ ਹੈ ਜੋ ਅਜੇ ਸਿੱਧੂ ਦੀ ਯੋਗਤਾ ‘ਚ ਸ਼ਾਮਲ ਨਹੀਂ ਹੋਇਆ ਜਲਦਬਾਜ਼ੀ ਤੇ ਤਲਖ਼ੀ ਸਿੱਧੂ ਲਈ ਨੁਕਸਾਨਦੇਹ ਹੋ ਸਕਦੀ ਹੈ ਸਿਆਸਤ ‘ਚ ਜੋਸ਼ ਜ਼ਰੂਰੀ ਹੈ ਪਰ ਇਹ ਵਿਵੇਕ ਤੋਂ ਪਰ੍ਹੇ ਨਹੀਂ ਹੋਣਾ ਚਾਹੀਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।