ਸਾਡੇ ਨਾਲ ਸ਼ਾਮਲ

Follow us

15.9 C
Chandigarh
Saturday, January 24, 2026
More
    Home Breaking News ਨਵਜੋਤ ਸਿੱਧੂ ਆ...

    ਨਵਜੋਤ ਸਿੱਧੂ ਆਉਣਗੇ ਨਹੀਂ, ਹਰਪਾਲ ਚੀਮਾ ਨੂੰ ਸੱਦਿਆ ਨਹੀਂ, ਸਨਮਾਨ ਸਮਾਹੋਰ ਤੋਂ ਪਹਿਲਾਂ ਸ਼ੁਰੂ ਹੋਈ ਖੇਡ

    Navjot Sidhu, Minister, Hindered,Amritsar, Smart,City

    ਨਵਜੋਤ ਸਿੱਧੂ ਅੰਮ੍ਰਿਤਸ਼ਰ ’ਚ, ਹਰਪਾਲ ਚੀਮਾ ਨੇ ਸੱਦਾ ਨਹੀਂ ਮਿਲਣ ’ਤੇ ਜਾਹਰ ਕੀਤਾ ਇਤਰਾਜ਼

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਕੁਝ ਹੀ ਘੰਟੇ ਬਾਅਦ ਟੋਕੀਓ ਓਲੰਪਿਕਸ ਖਿਡਾਰੀਆ ਦੇ ਸਨਮਾਨ ਲਈ ਹੋਣ ਵਾਲੇ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਹੀਂ ਪੁੱਜ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿਖੇ ਮੀਟਿੰਗਾਂ ਦਾ ਦੌਰ ਚਲਾ ਰਹੇ ਹਨ ਨਵਜੋਤ ਸਿੱਧੂ ਅੰਮ੍ਰਿਤਸ਼ਰ ਲਈ ਰਵਾਨਾ ਹੋ ਗਏ ਹਨ। ਜਿਸ ਕਾਰਨ ਸ਼ਾਮ ਦੇ ਪ੍ਰੋਗਰਾਮ ਦੌਰਾਨ ਨਵਜੋਤ ਸਿੱਧੂ ਹਾਜ਼ਰ ਨਹੀਂ ਰਹਿਣਗੇ। ਇਥੇ ਹੀ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੂੰ ਤਾਂ ਇਸ ਸਮਾਗਮ ਵਿੱਚ ਭਾਗ ਲੈਣ ਲਈ ਸੱਦਾ ਤੱਕ ਨਹੀਂ ਦਿੱਤਾ ਗਿਆ ਹੈ। ਅੱਜ ਦੇ ਸਮਾਗਮ ਵਿੱਚ 200 ਤੋਂ ਜਿਆਦਾ ਗੈਸਟ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿਹੜੇ ਕਿ ਇਸ ਸਮਾਗਮ ਵਿੱਚ ਭਾਗ ਲੈਣਗੇ।

    ਹਰਪਾਲ ਚੀਮਾ ਵੀ ਇਸ ਗਲ ਨੂੰ ਲੈ ਕੇ ਨਰਾਜ਼ ਹੋ ਗਏ ਹਨ ਕਿ ਸਰਕਾਰ ਨੂੰ ਜਿਸ ਫੈਸਲੇ ਵਿੱਚ ਹਰਪਾਲ ਚੀਮਾ ਦੀ ਜਰੂਰਤ ਹੁੰਦੀ ਹੈ ਤਾਂ ਉਸ ਲਈ ਉਹ ਯਾਦ ਆਉਂਦੇ ਹਨ ਪਰ ਦੇਸ਼ ਅਤੇ ਪੰਜਾਬ ਮਾਣ ਵਧਾਉਣ ਵਾਲੇ ਖਿਡਾਰੀਆਂ ਦੇ ਸਨਮਾਨ ਸਮਾਹੋਰ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਦਾ ਤੱਕ ਨਹੀਂ ਭੇਜਿਆ ਗਿਆ ਹੈ।

    ਹਰਪਾਲ ਚੀਮਾ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਲ ਹੀ ਉਨ੍ਹਾਂ ਕੋਲ ਕੈਬਨਿਟ ਰੈਂਕ ਵੀ ਹੈ ਪਰ ਫਿਰ ਵੀ ਉਨ੍ਹਾਂ ਨੂੰ ਇਸ ਸਮਾਗਮ ਵਿੱਚ ਭਾਗ ਲੈਣ ਲਈ ਕੋਈ ਸੱਦਾ ਪੱਤਰ ਨਹੀਂ ਭੇਜਿਆ ਗਿਆ ਹੈ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਕਿ ਇਸ ਮੌਕੇ ਸਿਆਸਤ ਨਹੀਂ ਕੀਤੀ ਜਾਏਗੀ ਅਤੇ ਵਿਰੋਧੀ ਧਿਰ ਦਾ ਆਗੂ ਹੋਣ ਦੇ ਨਾਤੇ ਉਨ੍ਹਾਂ ਕੋਲ ਸੱਦਾ ਆਉਣਾ ਚਾਹੀਦਾ ਸੀ ਪਰ ਉਨ੍ਹਾਂ ਨੂੰ ਸੱਦਾ ਪੱਤਰ ਤਾਂ ਦੂਰ ਇੱਕ ਫੋਨ ਤੱਕ ਨਹੀਂ ਆਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ