ਸ਼ੇਰ ਦੇ ਜੋੜੇ ਨੂੰ ਗੋਦ ਲੈ ਕੇ ਗਾਇਬ ਹੋਏ ਨਵਜੋਤ ਸਿੱਧੂ, 8 ਲੱਖ ਰੁਪਏ ਲੈਣ ਲਈ ਚਿੜੀਆ ਘਰ ਲੱਭ ਰਿਹਾ ਐ ਸਿੱਧੂ ਨੂੰ

Navjot Sidhu, Controversy, Again
The, Hippie did, Sidhu's lie, Expose

ਜਾਨਵਰਾਂ ਨੂੰ ਗੋਦ ਲੈਣ ਤੋਂ ਬਾਅਦ ਐਡਵਾਂਸ ਕਰਨੀ ਹੁੰਦੀ ਐ ਅਦਾਇਗੀ ਪਰ ਸਿੱਧੂ ਨੇ ਹੁਣ ਤੱਕ ਨਹੀਂ ਦਿੱਤੇ ਕੋਈ ਪੈਸੇ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਚਿੜੀਆ ਘਰ ਛੱਤਬੀੜੂੰ ਵਿਖੇ ਸੇਰ ਦੇ ਜੋੜੇ ਨੂੰ ਗੋਦ ਲੈਣ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੱਧੂ ਗਾਇਬ ਹੀ ਹੋ ਗਏ ਹਨ, ਜਦੋਂ ਕਿ ਪਿਛਲੇ ਇੱਕ ਸਾਲ ਤੋਂ ਜੰਗਲਾਤ ਵਿਭਾਗ ਉਨਾਂ ਨੂੰ ਲੱਭਦਾ ਹੀ ਨਜ਼ਰ ਆ ਰਿਹਾ ਹੈ, ਕਿਉਂਕਿ ਨਵਜੋਤ ਸਿੱਧੂ ਵਲੋਂ ਹੁਣ ਤੱਕ ਸ਼ੇਰ ਜੋੜੇ ਨੂੰ ਗੋਦ ਲੈਣ ਦੀ ਕੀਮਤ ਹੁਣ ਤੱਕ ਨਹੀਂ ਦਿੱਤੀ ਇਸ ਨਾਲ ਹੀ ਹੁਣ ਇਸ ਗੋਦ ਲੈਣ ਦੇ ਐਲਾਨ ਦਾ ਦੂਜਾ ਸਾਲ ਵੀ ਸ਼ੁਰੂ ਹੋ ਗਿਆ ਹੈ।

ਛੱਤਬੀੜ ਅਨੁਸਾਰ ਨਵਜੋਤ ਸਿੱਧੂ ਤੋਂ ਇੱਕ ਸਾਲ ਦੇ 4 ਲੱਖ 12 ਹਜ਼ਾਰ ਰੁਪਏ ਲੈਣੇ ਬਣਦੇ ਹਨ ਅਤੇ ਹੁਣ ਦੂਜਾ ਸਾਲ ਸ਼ੁਰੂ ਹੋਣ ਦੇ ਕਾਰਨ 8 ਲੱਖ 24 ਹਜ਼ਾਰ ਰੁਪਏ ਨਵਜੋਤ ਸਿੱਧੂ ਤੋਂ ਲੈਣੇ ਹਨ ਪਰ ਉਹਨਾਂ ਵਲੋਂ ਹੁਣ ਤੱਕ ਇੱਕ ਵੀ ਨਵਾ ਪੈਸਾ ਨਹੀਂ ਦਿੱਤਾ ਗਿਆ। ਨਵਜੋਤ ਸਿੱਧੂ ਵਲੋਂ ਕੋਈ ਅਦਾਇਗੀ ਨਾ ਕਰਨ ਕਰਕੇ ਛੱਤਬੀੜ ਦੇ ਅਧਿਕਾਰੀ ਇਸ ਸਾਲ ਸੇਰ ਦੇ ਜੋੜੇ ਨੂੰ ਕਿਸੇ ਨੂੰ ਗੋਦ ਦੇਣ ਲਈ ਸੋਚ ਤਾਂ ਰਹੇ ਹਨ ਪਰ ਨਵਜੋਤ ਸਿੱਧੂ ਤੋਂ ਵੀ ਡਰ ਰਹੇ ਹਨ ਕਿ ਕਿਥੇ ਬਾਅਦ ਵਿੱਚ ਉਹ ਕਿਸੇ ਤਰਾਂ ਦਾ ਵਿਵਾਦ ਨਾ ਖੜਾ ਕਰ ਦੇਣ।

ਇਸ ਲਈ ਛੱਤਬੀੜ ਦੇ ਅਧਿਕਾਰੀਆਂ ਵਲੋਂ ਲਗਾਤਾਰ ਨਵਜੋਤ ਸਿੱਧੂ ਨਾਲ ਹੀ ਸੰਪਰਕ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀਂ ਹੈ ਤਾਂ ਕਿ ਉਨਾਂ ਤੋਂ ਦੋਵਾਂ ਸਾਲ ਦੇ ਪੈਸੇ ਲੈਣ ਦੇ ਨਾਲ ਹੀ ਭਵਿੱਖ ਵਿੱਚ ਗੋਦ ਲੈਣ ਦੀ ਕਾਰਵਾਈ ਨੂੰ ਜਾਰੀ ਰੱਖਣਾ ਹੈ ਜਾਂ ਫਿਰ ਨਹੀਂ। ਇਸ ਬਾਰੇ ਵੀ ਪੁਸ਼ਟੀ ਕਰ ਲਈ ਜਾਵੇ।

ਜਾਣਕਾਰੀ ਅਨੁਸਾਰ ਟੂਰਿਜ਼ਮ ਵਿਭਾਗ ਦੇ ਮੰਤਰੀ ਹੁੰਦੇ ਹੋਏ ਪਿਛਲੇ ਸਾਲ 18 ਜਨਵਰੀ 2019 ਨੂੰ ਨਵਜੋਤ ਸਿੱਧੂ ਵਲੋਂ ਜੀਰਕਪੁਰ ਵਿਖੇ ਸਥਿਤ ਛੱਤਬੀੜ ਜੂੰ ਦਾ ਦੌਰਾ ਕੀਤਾ ਗਿਆ ਸੀ। ਇਸ ਦੌਰਾਨ ਉਨਾਂ ਨੇ ਬੰਗਾਲੀ ਟਾਈਗਰ ਅਮਨ ਅਤੇ ਸ਼ੇਰਨੀ ਦੀਆ ਨੂੰ ਕਾਫ਼ੀ ਜਿਆਦਾ ਪਸੰਦ ਕਰਦੇ ਹੋਏ ਇਸ ਜੋੜੇ ਨੂੰ ਗੋਦ ਲੈਣ ਦਾ ਮੌਕੇ ‘ਤੇ ਹੀ ਐਲਾਨ ਕਰ ਦਿੱਤਾ ਸੀ। ਇਸ ਐਲਾਨ ਮੌਕੇ ਨਵਜੋਤ ਸਿੱਧੂ ਵਲੋਂ ਗੋਦ ਲੈਣ ਦੀ ਪ੍ਰਕਿਰਆਿ ਅਤੇ ਖ਼ਰਚੇ ਬਾਰੇ ਜਾਣਕਾਰੀ ਵੀ ਪੁੱਛੀ ਗਈ ਸੀ।

ਅਧਿਕਾਰੀਆਂ ਵਲੋਂ ਪ੍ਰਤੀ ਸ਼ੇਰ 2 ਲੱਖ 6 ਹਜ਼ਾਰ ਰੁਪਏ ਪ੍ਰਤੀ ਸਾਲ ਦਾ ਖ਼ਰਚ ਦੱਸਿਆ ਗਿਆ ਸੀ। ਇਸ ਜੋੜੇ ਨੂੰ ਗੋਦ ਲੈਣ ‘ਤੇ ਨਵਜੋਤ ਸਿੱਧੂ ਨੂੰ 4 ਲੱਖ 12 ਹਜ਼ਾਰ ਰੁਪਏ ਖ਼ਰਚ ਆਉਣ ਦੀ ਜਾਣਕਾਰੀ ਦਿੱਤੀ ਸੀ। ਖ਼ਰਚੇ ਦੀ ਜਾਣਕਾਰੀ ਲੈਣ ਤੋਂ ਬਾਅਦ ਨਵਜੋਤ ਸਿੱਧੂ ਨੇ ਤੁਰੰਤ ਹੀ ਹਾਮੀ ਭਰਦੇ ਹੋਏ ਜਲਦ ਹੀ ਪੈਸੇ ਭੇਜਣ ਦਾ ਭਰੋਸਾ ਵੀ ਦੇ ਦਿੱਤਾ।

ਜੰਗਲਾਤ ਵਿਭਾਗ ਦੇ ਅਨੁਸਾਰ ਕਿਸੇ ਵੀ ਜਾਨਵਰ ਨੂੰ ਗੋਦ ਲੈਣ ਤੋਂ ਪਹਿਲਾਂ ਉਸ ਦੇ ਖਰਚੇ ਦੀ ਅਦਾਇਗੀ ਕਰਨੀ ਹੁੰਦੀ ਹੈ, ਜਿਸ ਤੋਂ ਬਾਅਦ ਹੀ ਉਕਤ ਵਿਅਕਤੀ ਜਾਨਵਰ ਨੂੰ ਗੋਦ ਲੈ ਸਕਦਾ ਹੈ ਪਰ ਨਵਜੋਤ ਸਿੱਧੂ ਕੈਬਨਿਟ ਮੰਤਰੀ ਸਨ, ਇਸ ਲਈ ਮੌਕੇ ‘ਤੇ ਅਧਿਕਾਰੀਆਂ ਨੇ ਪਹਿਲਾਂ ਪੈਸੇ ਦੇਣ ਦੀ ਗੱਲ ਨਹੀਂ ਆਖੀ।

ਜਿਸ ਤੋਂ ਬਾਅਦ ਹੁਣ ਤੱਕ ਲਗਾਤਾਰ ਜੰਗਲਾਤ ਵਿਭਾਗ ਅਤੇ ਛੱਤਬੀੜ ਦੇ ਅਧਿਕਾਰੀ ਨਵਜੋਤ ਸਿੱਧੂ ਨੂੰ ਲੱਭਣ ਦੀ ਕੋਸ਼ਸ਼ ਵਿੱਚ ਜੁਟੇ ਹੋਏ ਹਨ ਤਾਂ ਕਿ ਉਨਾਂ ਨੂੰ ਲੱਭਣ ਤੋਂ ਬਾਅਦ ਸ਼ੇਰ ਜੋੜੇ ਨੂੰ ਗੋਦ ਲੈਣ ਦੀ ਫੀਸ ਲਈ ਜਾ ਸਕੇ।ਨਵਜੋਤ ਸਿੱਧੂ ਵਲੋਂ ਜਨਵਰੀ 2019 ਵਿੱਚ ਗੋਦ ਲੈਣ ਦਾ ਐਲਾਨ ਕੀਤਾ ਗਿਆ ਸੀ ਤਾਂ ਇਸ ਸਾਲ ਜਨਵਰੀ 2020 ਤੋਂ ਦੂਜਾ ਸਾਲ ਵੀ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਹੁਣ ਨਵਜੋਤ ਸਿੱਧੂ ਵੱਲ 8 ਲੱਖ 12 ਹਜ਼ਾਰ ਰੁਪਏ ਬਕਾਇਆ ਖੜਾ ਹੈ।

ਮੌਕੇ ‘ਤੇ ਸਿੱਧੂ ਵੱਲੋਂ ਕੀਤਾ ਗਿਆ ਸੀ ਐਲਾਨ, ਹੁਣ ਦੂਜਾ ਸਾਲ ਹੋ ਗਿਆ ਐ ਸ਼ੁਰੂ : ਕੁਲਦੀਪ ਕੁਮਾਰ

ਜੰਗਲਾਤ ਵਿਭਾਗ ਦੇ ਅਧਿਕਾਰੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਨਵਜੋਤ ਸਿੱਧੂ ਵਲੋਂ ਪਿਛਲੇ ਸਾਲ ਮੌਕੇ ‘ਤੇ ਇਸ ਸ਼ੇਰ ਦੇ ਜੋੜੇ ਨੂੰ ਗੋਦ ਲੈਣ ਦਾ ਐਲਾਨ ਕਰ ਦਿੱਤਾ ਸੀ ਅਤੇ ਇਸ ਹਿਸਾਬ ਨਾਲ ਉਨਾਂ ਤੋਂ ਦੋ ਸਾਲ ਦੇ ਪੈਸੇ ਲੈਣੇ ਬਣਦੇ ਹਨ। ਹੁਣ ਨਵਜੋਤ ਸਿੱਧੂ ਜਿਵੇਂ ਵੀ ਕਹਿਣਗੇ, ਉਸ ਤਰੀਕੇ ਨਾਲ ਹੀ ਕਰ ਲਿਆ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।