ਨਵਜੋਤ ਸਿੱਧੂ ਨੇ ਜਲਾਲਪੁਰ ਦੇ ਘਰ ਮੁੜ ਪਾਇਆ ਫੇਰਾ

ਨਵਜੋਤ ਸਿੱਧੂ ਨੇ ਜਲਾਲਪੁਰ ਦੇ ਘਰ ਮੁੜ ਪਾਇਆ ਫੇਰਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ)| ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਮੁੜ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਫੇਰੀ ਪਾਈ ਗਈ । ਇਸ ਮੌਕੇ ਉਨ੍ਹਾਂ ਨਾਲ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਵੀ ਮੌਜੂਦ ਸਨ। ਇਸ ਮੌਕੇ ਸਿੱਧੂ ਨੇ ਜਲਾਲਪੁਰ ਦੇ ਹੱਕ ਚ ਖੜਦੇ ਹੋਏ ਆਖਿਆ ਕਿ ਇਹ ਜਲਾਲਪੁਰ ਦੀ ਚੋਣ ਨਹੀਂ ਹੋਵੇਗੀ ਸਗੋਂ ਸਿੱਧੂ ਦੀ ਚੋਣ ਹੋਵੇਗੀ।

ਦੱਸਣਯੋਗ ਹੈ ਪਿਛਲੇ ਦਿਨੀਂ ਮਦਨ ਲਾਲ ਜਲਾਲਪੁਰ ਵੱਲੋਂ ਸਿੱਧੂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਗਈ ਸੀ ਅਤੇ ਆਖਿਆ ਸੀ ਕਿ ਹੁਣ ਸਮਾਂ ਸਿੱਧੂ ਦਾ ਹੈ ਅਤੇ ਅਮਰਿੰਦਰ ਸਿੰਘ ਦਾ ਸਮਾਂ ਪੰਜ ਸਾਲ ਪਹਿਲਾਂ ਸੀ । ਇਸ ਤੋਂ ਬਾਅਦ ਜਲਾਲਪੁਰ ਦੇ ਹਲਕੇ ਵਿੱਚ ਕਈ ਕਾਂਗਰਸੀਆਂ ਵੱਲੋਂ ਉਨ੍ਹਾਂ ਵਿਰੁੱਧ ਵਿਦਰੋਹ ਦਾ ਝੰਡਾ ਚੁੱਕ ਲਿਆ ਸੀ ਅਤੇ ਜਲਾਲਪੁਰ ਤੇ ਤਰ੍ਹਾਂ ਤਰ੍ਹਾਂ ਦੇ ਕਥਿਤ ਦੋਸ਼ ਲਾਏ ਗਏ ਸਨ ।

ਸਿੱਧੂ ਨੇ ਅੱਜ ਮੁੜ ਫੇਰੀ ਪਾਉਂਦਿਆਂ ਜਲਾਲਪੁਰ ਦੀ ਪਿੱਠ ਥਾਪੜਦਿਆਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਬਣਾਏ ਗਏ ਹਨ ਉਹ ਬਿਲਕੁਲ ਗਲਤ ਹਨ ਅਤੇ ਇਹ ਟਰੇਡ ਐਂਡ ਕਾਮਰਸ ਦੀ ਆੜ ਚ ਰਾਜ ਦੇ ਹੱਕਾਂ ਤੇ ਸਿੱਧਾ ਡਾਕਾ ਹੈ । ਇਸ ਦੌਰਾਨ ਪੁੱਜੇ ਮੰਤਰੀ ਦਾ ਕਹਿਣਾ ਸੀ ਕਿ ਪੰਜਾਬ ਦੀ ਅਫ਼ਸਰਸ਼ਾਹੀ ਨੂੰ ਭਾਰੂ ਨਹੀਂ ਪੈਣ ਦਿੱਤਾ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ