
Navjot Kaur Sidhu: ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਅਮਰਿੰਦਰ ਸਿੰਘ ਨੇ ਨਕਾਰੇ 500 ਕਰੋੜ ਦੇ ਦੋਸ਼
- ਸਿਰਫ਼ ਇੱਕ ਫੋਨ ਕਾਲ ’ਤੇ ਦੋ ਵਾਰ ਬਣਿਆ ਮੁੱਖ ਮੰਤਰੀ, ਕਾਂਗਰਸ ਵਿੱਚ ਨਹੀਂ ਵੇਚੀ ਜਾਂਦੀ ਐ ਕੁਰਸੀ
Navjot Kaur Sidhu: ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ 500 ਕਰੋੜ ਰੁਪਏ ਦੇ ਮਾਮਲੇ ਵਿੱਚ ਕੋਰਾ ਝੂਠ ਬੋਲ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਵਿੱਚ ਇਸ ਤਰੀਕੇ ਨਾਲ ਮੁੱਖ ਮੰਤਰੀ ਦੀ ਕੁਰਸੀ ਨੂੰ ਵੇਚਿਆ ਨਹੀਂ ਜਾਂਦਾ । ਕਾਂਗਰਸ ਸਰਕਾਰ ਵਿੱਚ ਰਹਿੰਦੇ ਹੋਏ ਉਹ ਦੋ ਵਾਰ ਮੁੱਖ ਮੰਤਰੀ ਬਣੇ ਹਨ ਅਤੇ ਉਨ੍ਹਾਂ ਵੱਲੋਂ ਇੱਕ ਵੀ ਪੰਜੀ ਕਾਂਗਰਸ ਹਾਈ ਕਮਾਨ ਜਾਂ ਫਿਰ ਕਿਸੇ ਵੀ ਕਾਂਗਰਸ ਦੇ ਆਗੂ ਨੂੰ ਨਹੀਂ ਦਿੱਤੀ ਗਈ । ਇਸ ਤਰੀਕੇ ਨਾਲ ਕੁਰਸੀ ਵੇਚਣ ਦਾ ਕਲਚਰ ਕਾਂਗਰਸ ਪਾਰਟੀ ਵਿੱਚ ਨਹੀਂ ਹੈ, ਇਹ ਵੱਡਾ ਬਿਆਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਲੀਡਰ ਅਮਰਿੰਦਰ ਸਿੰਘ ਨੇ ਦਿੱਤਾ ਹੈ।
Read Also : ਰਾਂਚੀ ਹਵਾਈ ਅੱਡੇ ’ਤੇ ਵੱਡਾ ਹਾਦਸਾ ਟਲਿਆ, 56 ਯਾਤਰੀ ਬਚੇ
ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਹ ਕਾਂਗਰਸ ਪਾਰਟੀ ਵਿੱਚ ਸਨ ਤਾਂ 2002 ਦੀਆਂ ਚੋਣਾਂ ਦੇ ਦੌਰਾਨ ਜਦੋਂ 62 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਨੂੰ ਫੋਨ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਬਹੁਮਤ ਪ੍ਰਾਪਤ ਕਰਨ ਵਿੱਚ ਸਫਲ ਹੋਈ ਹੈ ਤਾਂ ਸੋਨੀਆ ਗਾਂਧੀ ਵੱਲੋਂ ਫੋਨ ਕਾਲ ’ਤੇ ਹੀ ਉਹਨਾਂ ਨੂੰ ਮੁੱਖ ਮੰਤਰੀ ਦੀ ਸਹੁੰ ਚੱੁਕਣ ਲਈ ਆਦੇਸ਼ ਜਾਰੀ ਕਰ ਦਿੱਤੇ।
Navjot Kaur Sidhu
ਇਸੇ ਤਰੀਕੇ ਨਾਲ ਜਦੋਂ 2017 ਵਿੱਚ 77 ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ ਤਾਂ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਤਾਂ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਮੁੜ ਤੋਂ ਮੁੱਖ ਮੰਤਰੀ ਦੀ ਸਹੁੰ ਚੁੱਕਣ ਲਈ ਆਦੇਸ਼ ਜਾਰੀ ਕਰ ਦਿੱਤੇ। ਜਿਸ ਤੋਂ ਬਾਅਦ ਉਨ੍ਹਾਂ ਨੇ 2 ਵਾਰ ਕਾਂਗਰਸ ਪਾਰਟੀ ਤੋਂ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਪਰ ਇੱਕ ਵੀ ਪੈਸਾ ਕਾਂਗਰਸ ਹਾਈ ਕਮਾਨ ਨੂੰ ਨਹੀਂ ਦਿੱਤਾ। ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਨਵਜੋਤ ਕੌਰ ਸਿੱਧੂ ਸ਼ਰ੍ਹੇਆਮ ਝੂਠ ਬੋਲ ਰਹੀ ਹੈ ਕਿ ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਪੈਸੇ ਲਏ ਜਾਂਦੇ ਹਨ।
ਅਮਰਿੰਦਰ ਸਿੰਘ ਨੇ ਇੱਥੇ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ‘ਅਨਸਟੇਬਲ’ ਜੋੜੀ ਹੈ ਅਤੇ ਉਹਨਾਂ ਨੇ ਇਹਨਾਂ ਦੋਵਾਂ ਨੂੰ ਲੰਬੇ ਸਮੇਂ ਤੱਕ ਦੇਖਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਜਦੋਂ ਮੰਤਰੀ ਬਣਾਇਆ ਗਿਆ ਸੀ ਤਾਂ ਉਹ ਆਪਣੇ ਵਿਭਾਗ ਵਿੱਚ ਕੰਮ ਹੀ ਨਹੀਂ ਕਰਦੇ ਸਨ ਅਤੇ 6-6 ਮਹੀਨੇ ਫਾਈਲਾਂ ਤੱਕ ਪੈਂਡਿੰਗ ਚਲਦੀਆਂ ਰਹਿੰਦੀਆਂ ਸਨ।













