Sunam News: 61 ਲੱਖ ਨਾਲ ਬਣਿਆਂ ‘ਨੇਚਰ ਪਾਰਕ’ ਸੁਨਾਮ ਵਾਸੀਆਂ ਨੂੰ ਸਮਰਪਿਤ

Sunam News
Sunam News: 61 ਲੱਖ ਨਾਲ ਬਣਿਆਂ ‘ਨੇਚਰ ਪਾਰਕ’ ਸੁਨਾਮ ਵਾਸੀਆਂ ਨੂੰ ਸਮਰਪਿਤ

ਸੁਨਾਮ ’ਚ 75 ਲੱਖ ਦੀ ਲਾਗਤ ਵਾਲੇ 2 ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ

  • ਕੈਬਨਿਟ ਮੰਤਰੀ ਅਮਨ ਅਰੋੜਾ ਨੇ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ‘ਨੇਚਰ ਪਾਰਕ’ ਸੁਨਾਮ ਵਾਸੀਆਂ ਨੂੰ ਕੀਤਾ ਸਮਰਪਿਤ | Sunam News
  • ਸੁਨਾਮ ਸ਼ਹਿਰ ’ਚ ਬਣੇ ਵਿਰਾਸਤੀ ਗੇਟ ਦੀ ਦਿੱਖ ਨੂੰ ਸੰਵਾਰਨ ਦੀ ਪ੍ਰਕਿਰਿਆ ਕਰਵਾਈ ਸ਼ੁਰੂ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਵਿਖੇ ਜਿੱਥੇ ਲਗਭਗ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਨੇਚਰ ਪਾਰਕ ਸੁਨਾਮ ਸ਼ਹਿਰ ਦੇ ਵਾਸੀਆਂ ਨੂੰ ਸਮਰਪਿਤ ਕੀਤਾ ਉੱਥੇ ਨਾਲ ਹੀ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 2 ਵੱਖ-ਵੱਖ ਲੋਕ ਪੱਖੀ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਵੀ ਕੀਤੀ। ਅੱਜ ਤੜਕਸਾਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਰੋਡ ’ਤੇ ਸਥਿਤ ਨੇਚਰ ਪਾਰਕ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੁਦਰਤ ਦੇ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ। Sunam News

ਇਹ ਖਬਰ ਵੀ ਪੜ੍ਹੋ : Chetna Borewell Rescue Operation: ਬੋਰਵੈੱਲ ’ਚ ਚੇਤਨਾ, ਖੁਦਾਈ ਪੂਰੀ, 72 ਘੰਟਿਆਂ ਬਾਅਦ ਬੱਚੀ ਨੇੜੇ ਪਹੁੰਚੇਗੀ ਟੀ…
ਸੁਨਾਮ : ਨੇਚਰ ਪਾਰਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ। ਤਸਵੀਰ : ਕਰਮ ਥਿੰਦ

ਜਿਸ ਦਾ ਆਗਾਜ਼ ਪਿਛਲੇ ਸਾਲ ਜਨਵਰੀ ਮਹੀਨੇ ’ਚ ਕੀਤਾ ਗਿਆ ਸੀ ਤੇ ਮਹਿਜ਼ ਦੋ ਸਾਲਾਂ ਦੇ ਅੰਦਰ ਇਸ ਨੇਚਰ ਪਾਰਕ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਕੇ ਵਾਤਾਵਰਣ ਪ੍ਰੇਮੀਆਂ ਨੂੰ ਸੌਂਪ ਦਿੱਤਾ ਗਿਆ ਹੈ। ਅਰੋੜਾ ਨੇ ਕਿਹਾ ਕਿ ਇਸ ਪਾਰਕ ’ਚ ਸੈਰ ਕਰਨ ਲਈ ਆਉਣ ਵਾਲੇ ਹਰ ਉਮਰ ਵਰਗ ਦੇ ਨਾਗਰਿਕ, ਕੁਦਰਤ ਨਾਲ ਨੇੜਿਓਂ ਸਾਂਝ ਪਾਉਣ ਦੇ ਸਮਰੱਥ ਬਣਨਗੇ। ਉਨ੍ਹਾਂ ਦੱਸਿਆ ਕਿ ਇਹ ਜਗ੍ਹਾ ਪਿਛਲੇ ਕਈ ਸਾਲਾਂ ਤੋਂ ਅਣਗੌਲੀ ਪਈ ਸੀ ਤੇ ਲੋਕ ਇਸ ਨੂੰ ਕੂੜੇ ਡੰਪ ਵੱਜੋਂ ਵਰਤੋ ’ਚ ਲਿਆ ਰਹੇ ਸਨ ਜਿਸ ਨੂੰ ਲੋਕ ਹਿੱਤ ’ਚ ਪੂਰਨ ਤੌਰ ਤੇ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ’ਚ ਜਿੱਥੇ ਹਰਿਆਲੀ ਭਰਪੂਰ ਚੌਗਿਰਦਾ ਵਿਕਸਿਤ ਕੀਤਾ ਗਿਆ ਹੈ ਉੱਥੇ ਹੀ ਬੱਚਿਆਂ ਦੇ ਖੇਡਣ ਲਈ ਸੁਵਿਧਾ, ਓਪਨ ਜਿਮ, ਸੋਲਰ ਲਾਈਟਾਂ ਦੀ ਵਿਵਸਥਾ ਤੇ ਬਾਰਿਸ਼ ਤੋਂ ਬਚਾਅ ਲਈ ਸ਼ੈੱਡ ਤੇ ਗਜੀਬੋ ਵੀ ਤਿਆਰ ਕਰਵਾਏ ਗਏ ਹਨ। Sunam News

ਇਸ ਉਪਰੰਤ ਉਹਨਾਂ ਨੇ ਰੋਜ਼ ਗਾਰਡਨ ਦੇ ਨਾਲ ਹੀ 54.41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਵੇਂ ਪਾਰਕ ਦਾ ਨੀਹ ਪੱਥਰ ਵੀ ਰੱਖਿਆ। ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਆਰੰਭੀ ਮੁਹਿੰਮ ਦੇ ਤਹਿਤ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਸ਼ਹਿਰ ’ਚ ਬਣੇ ਵਿਰਾਸਤੀ ਗੇਟ ਦੀ ਦਿੱਖ ਨੂੰ ਸੰਵਾਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ’ਚ ਇਸ ਵਿਰਾਸਤੀ ਗੇਟ ਦਾ ਕਾਇਆ ਕਲਪ ਹੋ ਜਾਵੇਗਾ।

ਇਹ ਸ਼ਹਿਰ ਦੀ ਖੂਬਸੂਰਤੀ ’ਚ ਹੋਰ ਵਾਧਾ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ’ਤੇ ਲਗਭਗ 21 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਵਿਭਾਗੀ ਅਧਿਕਾਰੀਆਂ ਨੂੰ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਇਸ ਮੌਕੇ ਡਵੀਜ਼ਨਲ ਵਣ ਅਫਸਰ ਮੋਨਿਕਾ ਦੇਵੀ ਯਾਦਵ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਜਤਿੰਦਰ ਜੈਨ, ਐਮਸੀ ਚਮਕੌਰ ਸਿੰਘ ਹਾਂਡਾ, ਗੁਰਤੇਗ ਸਿੰਘ, ਆਸ਼ਾ ਬਜਾਜ, ਵਿੱਕੀ ਐਮਸੀ, ਸੰਤੋਸ਼ ਰਾਣੀ, ਸਾਹਿਬ ਸਿੰਘ ਬਲਾਕ ਪ੍ਰਧਾਨ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ, ਮਨੀ ਸਰਾਓ, ਹਰਵਿੰਦਰ ਸਿੰਘ ਨਾਮਧਾਰੀ, ਨਰਿੰਦਰ ਠੇਕੇਦਾਰ, ਰੇਂਜ ਅਫਸਰ ਸਤਬੀਰ ਸਿੰਘ, ਘਨਈਆ ਲਾਲ, ਸੋਨੂੰ ਵਰਮਾ ਵੀ ਹਾਜ਼ਰ ਸਨ। Sunam News

LEAVE A REPLY

Please enter your comment!
Please enter your name here