ਨਾਟੋ ਦੀ ਕਾਰਵਾਈ ਅੰਤਰਰਾਸ਼ਟਰੀ ਸਬੰਧਾਂ ਦੇ ਨਿਯਮਾਂ ਦੇ ਉਠਟ: ਪੁਤਿਨ
ਮਾਸਕੋ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਕਾਰਵਾਈ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤਾਂ ਦੇ ਉਲਟ ਹੈ। ਪੁਤਿਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ, ‘‘ਤੁਸੀਂ ਅਕਸਰ ਸੁਣਦੇ ਹੋ ਕਿ ਰਾਜਨੀਤੀ ਇੱਕ ਗੰਦਾ ਕਾਰੋਬਾਰ ਹੈ। ਹੋ ਸਕਦਾ ਹੈ, ਇਹ ਹੋਵੇ, ਪਰ ਇੰਨਾ ਜ਼ਿਆਦਾ ਨਹੀਂ ਅਤੇ ਉਸ ਹੱਦ ਤੱਕ ਨਹੀਂ। ਆਖ਼ਰਕਾਰ ਨਾਟੋ ਦੀ ਇਸ ਤਰ੍ਹਾਂ ਦੀ ਪਹੁੰਚ ਅੰਤਰਰਾਸ਼ਟਰੀ ਸਬੰਧਾਂ ਦੇ ਸਿਧਾਂਤਾਂ ਦੇ ਉਲਟ ਹੈ।’’
ਪੁਤਿਨ ਨੇ ਡੋਨਬਾਸ ਵਿੱਚ ਫੌਜੀ ਕਾਰਵਾਈ ਦਾ ਐਲਾਨ ਕੀਤਾ
ਮਾਸਕੋ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਡੋਨਬਾਸ ਖੇਤਰ ਵਿੱਚ ਵਿਸ਼ੇਸ਼ ਫੌਜੀ ਕਾਰਵਾਈ ਦਾ ਐਲਾਨ ਕੀਤਾ। ਪੁਤਿਨ ਨੇ ਕਿਹਾ, ਹਾਲਾਤ ਸਾਨੂੰ ਨਿਰਣਾਇਕ ਅਤੇ ਫੌਰੀ ਕਾਰਵਾਈ ਕਰਨ ਲਈ ਮਜ਼ਬੂਰ ਕਰਦੇ ਹਨ। ਡੋਨਬਾਸ ਦੇ ਲੋਕ ਗਣਰਾਜ ਨੇ ਰੂਸ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਛੇਦ 51 ਭਾਗ 7 ਅਨੁਸਾਰ, ਫੈਡਰੇਸ਼ਨ ਕੌਂਸਲ ਅਤੇ ਫੈਡਰਲ ਅਸੈਂਬਲੀ ਦੀ ਮਨਜ਼ੂਰੀ ਨਾਲ ਮੈਂ ਡੀਪੀਆਰਅ ਤੇ ਐਲਪੀਆਰ ਨਾਲ ਦੋਸਤੀ ਅਤੇ ਆਪਸੀ ਸਹਾਇਤਾ ਦੀਆਂ ਸੰਧੀਆਂ ਦੀ ਪਾਲਣਾ ਵਿੱਚ ਇੱਕ ਵਿਸ਼ੇਸ਼ ਫੌਜੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ