
ਮਰੀਜ਼ਾਂ ਨੂੰ ਮੁਫ਼ਤ ਮਿਲਣਗੀਆਂ ਦਵਾਈਆਂ: ਦਵਿੰਦਰ ਸਿੰਘ/ਡਾ. ਬਲਜੀਤ ਸ਼ਰਮਾ
- ਆਯੁਰਵੈਦ ਅਤੇ ਹੋਮੀਓਪੈੱਥੀ ਦੇ ਮਾਹਿਰ ਡਾਕਟਰ ਕਰਨਗੇ ਮਰੀਜ਼ਾਂ ਦੀ ਮੁਫ਼ਤ ਜਾਂਚ, ਮੁਫ਼ਤ ਮਿਲਣਗੀਆਂ ਦਵਾਈਆਂ
Free AYUSH Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੰਜਾਬ ਸਰਕਾਰ ਅਤੇ ਸਮਾਜ ਸੇਵਾ ਖੇਤਰ ’ਚ ਹਮੇਸ਼ਾ ਮੋਹਰੀ ਰਹਿ ਕੇ ਸ਼ਾਨਦਾਰ ਸੇਵਾ ਕਰਨ ਵਾਲੇ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਵੱਲੋਂ ਮੁਫ਼ਤ ਆਯੂਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸ਼ਨਲ ਯੂਥ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਸਕੱਤਰ ਡਾ.ਬਲਜੀਤ ਸ਼ਰਮਾ ਗੋਲੇਵਾਲਾ ਨੇ ਦੱਸਿਆ ਕਿ 21 ਅਗਸਤ ਨੂੰ ਆਯੁਰਵੈਦਿਕ ਅਤੇ ਹੋਮੀਓਪੈੱਥੀ ਕੈਂਪ ’ਚ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਆਯੁਰਵੈਦਿਕ ਅਤੇ ਹੋਮੀਓਪੈੱਥੀ ਕੈਂਪ ਸ੍ਰੀ ਗੁਰਦੁਆਰਾ ਭਾਈ ਲੱਧਾ ਸਿੰਘ, ਮੇਨ ਰੋਡ, ਡੋਗਰ ਬਸਤੀ ਫ਼ਰੀਦਕੋਟ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਆਯੁਰਵੈਦਿਕ ਮਾਹਿਰ ਡਾ. ਰੋਹਿਤ ਮੌਂਗਾ, ਡਾ.ਲਵਪ੍ਰੀਤ ਸਿੰਘ, ਹੋਮੀਓਪੈੱਥੀ ਦੇ ਮਾਹਿਰ ਡਾ. ਦਿਨੇਸ਼ ਸੇਠੀ, ਡਾ. ਭਗਵੰਤ ਕੌਰ ਆਪਣੀਆਂ ਸੇਵਾਵਾਂ ਦੇਣਗੇ। ਕੈਂਪ ਦੇ ਮੁੱਖ ਮਹਿਮਾਨ ਸ਼ਿਵਜੀਤ ਸਿੰਘ ਸੰਘਾ ਚੇਅਰਮੈਨ ਸੇਵਾ ਹਿਊਮੈਨਟੀ ਪੰਜਾਬ ਹੋਣਗੇ। ਸਮਾਗਮ ਦੀ ਪ੍ਰਧਾਨਗੀ ਪ੍ਰੋਜੈਕਟ ਚੇਅਰਮੈਨ ਨਰਾਇਣ ਦਾਸ ਕਾਲੀ ਸਾਬਕਾ ਐਮ.ਸੀ, ਕੋ-ਚੇਅਰਮੈਨ ਅਜੈ ਜੈਨ (ਸੋਨੂੰ) ਕਰਨਗੇ।
ਇਹ ਵੀ ਪੜ੍ਹੋ: Tribute To Martyr: ਸ਼ਹੀਦ ਹਰਮਿੰਦਰ ਸਿੰਘ ਨਮਿੱਤ ਅੰਤਿਮ ਅਰਦਾਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਸ਼ਰਧਾ ਦੇ ਫ…
ਵਿਸ਼ੇਸ਼ ਮਹਿਮਾਨਾਂ ਵਜੋਂ ਡਾ.ਰਵੀ ਕੁਮਾਰ ਡੂਮਰਾ ਡਾਇਰੈਕਟਰ ਆਯੁਰਵੈਦਿਕ ਪੰਜਾਬ, ਡਾ. ਨਵਪ੍ਰੀਤ ਕੌਰ ਜ਼ਿਲਾ ਆਯੁਰਵੈਦਿਕ ਯੂਨਾਨੀ ਅਫ਼ਸਰ ਫ਼ਰੀਦਕੋਟ ਅਤੇ ਡਾ.ਰਹਿਮਾਨ ਅਸਦ ਜ਼ਿਲਾ ਹੈੱਲਥ ਅਫ਼ਸਰ ਫ਼ਰੀਦਕੋਟ ਸ਼ਾਮਲ ਹੋਣਗੇ। ਕਲੱਬ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼ ਅਤੇ ਸਕੱਤਰ ਡਾ. ਬਲਜੀਤ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਲਈ ਭਾਈ ਲੱਧਾ ਸਿੰਘ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਫ਼ਰੀਦਕੋਟ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਵਾਸਤੇ ਅਪੀਲ ਕੀਤੀ।