ਨਰੇਸ਼ ਯਾਦਵ ਨੇ ਸੰਗਰੂਰ ਅਦਾਲਤ ‘ਚ ਭੁਗਤੀ ਪੇਸ਼ੀ

Naresh Yadav, Tribute, Sangrur Court

ਅਗਲੀ ਤਾਰੀਖ਼ 11 ਜੁਲਾਈ ਕੀਤੀ ਨਿਰਧਾਰਿਤ

ਗੁਰਪ੍ਰੀਤ ਸਿੰਘ, ਸੰਗਰੂਰ

ਮਾਲੇਰਕੋਟਲਾ ‘ਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿੱਚ ਨਾਮਜ਼ਦ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮਹਿਰੌਲੀ ਤੋਂ ਵਿਧਾਇਕ ਨਰੇਸ਼ ਯਾਦਵ ਨੇ ਸੰਗਰੂਰ ਅਦਾਲਤ ਵਿੱਚ ਪੇਸ਼ੀ ਭੁਗਤੀ ਜਿੱਥੋਂ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਤੈਅ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਅੱਜ ਮਾਣਯੋਗ ਜੱਜ ਸਾਹਿਬਾਨ ਅਜੈ ਮਿੱਤਲ ਦੀ ਅਦਾਲਤ ਵਿੱਚ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਵਾਪਰੇ ਮਾਮਲੇ ਦੀ ਸੁਣਵਾਈ ਹੋਈ ਅਦਾਲਤੀ ਕਾਰਵਾਈ ਦੌਰਾਨ ਅੱਜ ਗਵਾਹਾਂ ਦੀ ਕ੍ਰਾਸ ਅਗਜ਼ਾਮਿਨ ਹੋਈ ਬਚਾਅ ਪੱਖ ਦੇ ਵਕੀਲ ਨਿਰਪਾਲ ਸਿੰਘ ਧਾਲੀਵਾਲ ਵਿਧਾਇਕ ਨਰੇਸ਼ ਕੁਮਾਰ ਯਾਦਵ ਵੱਲੋਂ ਅਦਾਲਤ ਵਿੱੱਚ ਪੇਸ਼ ਹੋਏ ਅਦਾਲਤ ਨੇ ਸਾਰੀ ਕਾਰਵਾਈ ਸੁਣਨ ਤੋਂ ਬਾਅਦ ਅਗਲੀ ਤਾਰੀਖ਼ 11 ਜੁਲਾਈ ਨਿਰਧਾਰਿਤ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ‘ਤੇ ਪੂਰਨ ਯਕੀਨ ਹੈ ਕਿ ਉਨ੍ਹਾਂ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਇਨਸਾਫ਼ ਮਿਲੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here