22 ਸਾਲਾਂ ਖਿਡਾਰਨ ਓਸਾਕਾ ਨੇ ਫਾਈਨਲ ‘ਚ ਅਜਾਰੇਂਕਾ ਨੂੰ ਹਰਾਇਆ
ਅਮਰੀਕਾ। ਜਾਪਾਨ ਦੀ 22 ਸਾਲਾ ਖਿਡਾਰਨ ਨਾਓਮੀ ਓਸਾਕਾ ਨੇ ਦੂਜੀ ਵਾਰ ਅਮਰੀਕਾ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਓਸਾਕਾ ਨੇ ਫਾਈਨਲ ‘ਚ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਹਰਾਇਆ। ਪਹਿਲਾ ਸੈੱਟ ਹਾਰਨ ਤੋਂ ਬਾਅਦ ਓਸਾਕਾ ਨੇ ਜ਼ਬਰਦਸਤ ਵਾਪਸੀ ਕਰਦਿਆਂ ਲਗਾਤਾਰ ਦੋ ਸੈੱਟ ਜਿੱਤ ਕੇ ਮੈਚ ਜਿੱਤਿਆ।
ਉਸ ਨੇ ਅਜਾਰੇਂਕਾ ਨੂੰ 1-6-6-3,6-3 ਨਾਲ ਹਰਾਇਆ। ਵਿਕਟੋਰੀਆ ਅਜਾਰੇਂਕਾ ਨੂੰ ਤੀਜੀ ਵਾਰ ਅਮਰੀਕੀ ਓਪਨ ਦੇ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਅਮਰੀਕਾ ਓਪਨ ਦੇ ਮਹਿਲਾਵਾਂ ਦੇ ਸਿੰਗਲਜ਼ ਫਾਈਨਲ ਮੁਕਾਬਲਾ ਯੂਐਸਟੀਏ ਬਿਲੀ ਜੀਂਸ ਕਿੰਗ ਨੈਸ਼ਨਲ ਟੈਨਿਸ ਸੈਂਟਰ ‘ਚ ਖੇਡਿਆ ਗਿਆ। ਜਾਪਾਨ ਦੀ ਖਿਡਾਰਨ ਓਸਾਕਾ ਦਾ ਇਹ ਤੀਜਾ ਗਰੈਂਡ ਸਲਾਮ ਖਿਤਾਬ ਹੈ। ਇਸ ਤੋਂ ਪਹਿਲਾਂ ਉਹ 2018 ‘ਚ ਅਮਰੀਕਾ ਓਪਨ ਤੇ 2019 ‘ਚ ਅਸਟਰੇਲੀਅਨ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਚੁੱਕੀ ਹੈ।
- ਅਜਾਰੇਂਕਾ ਨੂੰ 1-6-6-3,6-3 ਨਾਲ ਹਰਾਇਆ
- ਜਾਪਾਨ ਦੀ ਖਿਡਾਰਨ ਓਸਾਕਾ ਦਾ ਇਹ ਤੀਜਾ ਗਰੈਂਡ ਸਲਾਮ ਖਿਤਾਬ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.