ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ‘ਚ ਐਤਵਾਰ ਨੂੰ ਧੂਮ-ਧਾਮ ਨਾਲ ਹੋਵੇਗੀ ਬਲਾਕ ਮਲੋਟ ਦੀ ਨਾਮ-ਚਰਚਾ

ਜ਼ੋਰਾਂ ਸ਼ੋਰਾਂ ‘ਤੇ ਚੱਲ ਰਹੀਆਂ ਹਨ ਤਿਆਰੀਆਂ

  • ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀ ਲੈਬ ਟੀਮ ਦੁਆਰਾ ਲਗਾਇਆ ਜਾ ਰਿਹਾ ਹੈ ਘੱਟ ਰੇਟਾਂ ‘ਤੇ ਲੈਬੋਰੇਟਰੀ ਟੈਸਟ ਕੈਂਪ

(ਮਨੋਜ) ਮਲੋਟ। ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਸਮਰਪਿਤ ਐਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ‘ਚ ਬਲਾਕ ਮਲੋਟ ਦੀ ਭੰਡਾਰਾ ਰੂਪੀ ਨਾਮ-ਚਰਚਾ ਧੂਮ-ਧਾਮ ਨਾਲ ਕੀਤੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਮਲੋਟ ਦੇ ਜਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ ਅਤੇ ਸੱਤਪਾਲ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਮਹੀਨਾ ਚੱਲ ਰਿਹਾ ਹੈ ਅਤੇ ਇਸੇ ਪਵਿੱਤਰ ਮਹੀਨੇ ਨੂੰ ਸਮਰਪਿਤ 21 ਅਗਸਤ ਦਿਨ ਐਤਵਾਰ ਨੂੰ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਸਾਧ-ਸੰਗਤ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਭੰਡਾਰਾ ਰੂਪੀ ਨਾਮ-ਚਰਚਾ ਕਰਕੇ ਜਨਮ ਮਹੀਨਾ ਧੂਮ-ਧਾਮ ਨਾਲ ਮਨਾਏਗੀ।

ਜਿਸ ਸਬੰਧੀ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਅਤੇ ਸੇਵਾਦਾਰ ਮੋਹਿਤ ਭੋਲਾ ਇੰਸਾਂ ਅਤੇ ਹੋਰ ਸੇਵਾਦਾਰਾਂ ਦੁਆਰਾ ਨਾਮ-ਚਰਚਾ ਪੰਡਾਲ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਇਸੇ ਸਮੇਂ ਹੀ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀ ਲੈਬ ਟੀਮ ਦੁਆਰਾ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ ਬਹੁਤ ਹੀ ਘੱਟ ਰੇਟਾਂ ‘ਤੇ ਲੈਬੋਰੇਟਰੀ ਟੈਸਟ ਕੀਤੇ ਜਾਣਗੇ। ਜਿੰਨ੍ਹਾਂ ਭੈਣ ਭਾਈਆਂ ਨੇ ਆਪਣੇ ਲੈਬੋਰੇਟਰੀ ਟੈਸਟ ਕਰਵਾਉਣੇ ਹਨ ਉਹ ਖਾਲੀ ਪੇਟ ਆ ਕੇ ਆਪਣਾ ਲੈਬੋਰੇਟਰੀ ਟੈਸਟ ਕਰਵਾ ਸਕਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here