(ਰਾਮ ਸਰੂਪ ਪੰਜੋਲਾ) ਸਨੌਰ। ਭਗਤ ਸ੍ਰੀ ਗੁਰੂੁ ਰਵਿਦਾਸ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਜਿਥੇ ਦੇਸ਼ ਵਿਦੇਸ਼ ’ਚ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਹਲਕਾ ਸਨੌਰ ਦੇ ਵੱਖ-ਵੱਖ ਹਿੱਸਿਆ ਜਿਵੇਂ ਕਿ ਸਨੌਰ, ਪੰਜੋਲਾ, ਦੇਵੀਗੜ, ਭੁਨਰਹੇੜੀ, ਕਸਬਾ ਡਕਾਲਾ, ਕਰਹਾਲੀ ਸਾਹਿਬ ਆਦਿ ਪਿੰਡਾਂ ’ਚ ਸ੍ਰੀ ਗੁਰੁੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦਾ ਸੰਗਤਾਂ ’ਚ ਬਹੁਤ ਜਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸੇ ਸੰਬੰਧ ’ਚ ਅੱਜ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਗਿਆ। ਪਿੰਡ ਪੰਜੋਲਾ ਵਿਖੇ ਦੇਖਣ ਨੂੰ ਮਿਲਿਆ ਜਿੱਥੇ ਟਰਾਲੀ ਨੂੰ ਸਜਾ ਕੇ ਸ੍ਰੀ ਗੁਰੁੂ ਰਵੀਦਾਸ ਜੀ ਦੀ ਮੂੁਰਤੀ ਸਜਾ ਕੇ ਰੱਖੀ ਹੋਈ ਸੀ। ਅੱਗੇ-ਅੱਗੇ ਸੰਗਤਾਂ ਝਾੜੂਆਂ ਨਾਲ ਰਸਤਾ ਸਾਫ ਕਰਦੀਆਂ ਜਾ ਰਹੀਆਂ ਸਨ ਅਤੇ ਪਿੱਛੇ ਟਰੈਕਟਰ ਟਰਾਲੀਆਂ , ਗੱਡੀਆਂ, ਮੋਟਰਸਾਈਕਲਾਂ ਅਤੇ ਪੈਦਲ ਭਗਤ ਸ੍ਰੀ ਗੁਰੁੂੁ ਰਵਿਦਾਸ ਜੀ ਦੇ ਭਜਨ ਗਾ ਕੇ ਸੰਗਤਾ ਆਪਣੇ ਗੁਰੁੂੁ ਪ੍ਰਤੀ ਸ਼ਰਧਾ ਜ਼ਾਹਿਰ ਕਰ ਰਹੀਆਂ ਸਨ।
ਇਸੇ ਤਰ੍ਹਾਂ ਪਿੰਡ ਡਕਾਲਾ ਦੀਆਂ ਸੰਗਤਾਂ ਵੱਲੋਂ ਪੂਰੇ ਪਿੰਡ ਦੀ ਫਿਰਨੀ ਆਲੇ-ਦੁਆਲੇ ਨਗਰ ਕੀਰਤਨ ਕੱਢਿਆ ਗਿਆ। ਪੂਰੇ ਪਿੰਡ ਦੇ ਲੋਕਾਂ ਨੇ ਥਾਂ-ਥਾ ਲੰਗਰ ਲਗਾ ਕੇ ਸਾਧ ਸੰਗਤ ਨੂੰ ਛਕਾਇਆ ਗਿਆ। ਇਸ ਮੌਕੇ ਡਕਾਲਾ ਮਾਰਕਿਟ ਵੱਲੋਂ ਵੀ ਜੂਸ ਦਾ ਲੰਗਰ ਵਾ ਲਾਇਆ। ਇਸ ਮੌਕੇ ਦੁਕਾਨਦਾਰ ਰਾਜੂ ਗੋਇਲ, ਸੁਨੀਲ ਗੋਇਲ, ਰੋਸ਼ਨ ਜਿੰਦਲ, ਪਰਵੀਨ ਜਿੰਦਲ, ਬਲਜੀਤ ਸੁਨਿਆਰ, ਮੁਤਸਾਕ ਖਾਨ, ਸਲੀਮ ਖਾਨ, ਸ਼ਰਮਾ ਸਵੀਟਸ, ਕਵਾਲਟੀ ਸਵੀਟਸ ਆਦਿ ਨੇ ਇਸ ਲੰਗਰ ’ਚ ਸਹਿਯੋਗ ਦਿੱਤਾ। ਇਸ ਮੌਕੇ ਰਵੀਦਾਸ ਕਮੇਟੀ ਮੈਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਫਰਵਰੀ ਨੂੰ ਸ੍ਰੀ ਗੁਰੁੂ ਰਵੀਦਾਸ ਮੰਦਿਰ ’ਚ ਸਾਹਿਬ ਸ੍ਰੀ ਗੁਰੁੂ ਗ੍ਰੰਥ ਸਾਹਿਬ ਵਿੱਚੋਂ ਪਾਠ ਦੇ ਭੋਗ ਪਾਏ ਜਾਣਗੇ ਅਤੇ ਕੀਰਤਨ ਹੋਵੇਗਾ। ਇਸ ਮੌਕੇ ਹਰ ਸਾਲ ਦੀ ਤਰ੍ਹਾਂ ਗੁਰੁ ਕਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।