ਸਾਡੇ ਨਾਲ ਸ਼ਾਮਲ

Follow us

7.2 C
Chandigarh
Saturday, January 24, 2026
More
    Home Breaking News ਨੱਢਾ ਨੇ ਰਾਹੁਲ...

    ਨੱਢਾ ਨੇ ਰਾਹੁਲ ‘ਤੇ ਬੋਲਿਆ ਸ਼ਬਦੀ ਹਮਲਾ

    Nadda v Rahul

    ਕਿਹਾ, ਰਾਹੁਲ ਨੂੰ ਭਾਰਤ ਦੀ ਕਿਸੇ ਵੀ ਚੀਜ਼ ‘ਤੇ ਵਿਸ਼ਵਾਸ ਨਹੀਂ | Rahul Gandhi

    ਨਵੀਂ ਦਿੱਲੀ (ਏਜੰਸੀ)। ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਵੀਰਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ‘ਤੇ ਤੇਜ਼ ਹਮਲਾ ਕਰਦਿਆਂ ਕਿਹਾ ਕਿ ‘ਸਹਿਜ਼ਾਦੇ’ ਰਾਹੁਲ ਨੂੰ ਭਾਰਤ ਦੀ ਕਿਸੇ ਵੀ ਚੀਜ਼ ‘ਤੇ ਵਿਸ਼ਵਾਸ ਨਹੀਂ ਹੈ ਤਾਂ ਉਹ ਆਪਣੇ ‘ਸਭ ਤੋਂ ਭਰੋਸੇਮੰਦ ਦੇਸ਼’ ਪਾਕਿਸਤਾਨ ਦੀ ਹੀ ਸੁਣ ਲੈਣ। ਨੱਢਾ ਨੇ ਅੱਜ ਟਵੀਟ ਕਰਕੇ ਕਾਂਗਰਸ ‘ਤੇ ਜ਼ੋਰਦਾਰ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਭਾਰਤ ਦੀ ਕਿਸੇ ਵੀ ਚੀਜ਼ ‘ਤੇ ਵਿਸ਼ਵਾਸ ਨਹੀਂ ਹੈ। (Rahul Gandhi)

    ਭਾਵੇਂ ਉਹ ਫੌਜ ਹੋਵੇ, ਸਰਕਾਰ ਹੋਵੇ ਜਾਂ ਸਾਡੇ ਲੋਕ ਹੋਣ ਤਾਂ ਉਹ ਆਪਣੇ ‘ਸਭ ਤੋਂ ਭਰਸੋਮੰਦ ਦੇਸ਼’ ਪਾਕਿਸਤਾਨ ਦੀ ਹੀ ਸੁਣ ਲੈਣ। ਉਮੀਦ ਹੈ ਕਿ ਹੁਣ ਤਾਂ ਉਨ੍ਹਾਂ ਦੀਆਂ ਅੱਖਾਂ ਖੁੱਲ੍ਹਣਗੀਆਂ। ਉਨ੍ਹਾਂ ਅੱਗੇ ਲਿਖਿਆ ਕਿ, ਕਾਂਗਰਸ ਆਪਣੇ ਹਥਿਆਰ ਬਲਾਂ ਨੂੰ ਕਮਜ਼ੋਰ ਕਰਨ ਦੀ ਮੁਹਿੰਮ ‘ਚ ਜੁਟੀ ਹੈ। ਕਦੇ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਰਹੀ ਤਾਂ ਕਦੇ ਵੀਰਤਾ ‘ਤੇ ਸ਼ੱਕ ਜ਼ਾਹਿਰ ਕਰਦੀ ਰਹੀ। ਹਰ ਤਰ੍ਹਾਂ ਦੀ ਚਾਲਬਾਜ਼ੀ ਕੀਤੀ ਤਾਂ ਕਿ ਫੌਜ ਦੇ ਅਤਿਆਧੁਨਿਕ ਰਾਫ਼ੇਲ ਨਾ ਮਿਲ ਸਕਣ। ਪਰ ਦੇਸ਼ ਵਾਸੀਆਂ ਨੇ ਅਜਿਹੀ ਸਿਆਸਤ ਨੂੰ ਨਕਾਰ ਦਿਆਂ ਕਾਂਗਰਸ ਨੂੰ ਸਖ਼ਤ ਸਬਕ ਸਿਖਾਇਆ ਹੈ। (Rahul Gandhi)