ਪੈਰਿਸ (ਏਜੰਸੀ) ਸਾਲ 2005 ‘ਚ 19 ਸਾਲ ਦੀ ਉਮਰ ‘ਚ ਰੋਲਾਂ ਗੈਰੋਂ ‘ਚ ਚੈਂਪੀਅਨ ਬਣੇ ਸਪੇਨ ਦੇ ਰਾਫੇਲ ਨਡਾਲ ਦਾ 32 ਸਾਲ ਦੀ ਉਮਰ ‘ਚ ਵੀ ਕਲੇਅ ਕੋਰਟ ਦਾ ਜਲਵਾ ਬਰਕਰਾਰ ਹੈ ਜਿੱਥੇ ਉਹ ਐਤਵਾਰ ਨੂੰ ਰਿਕਾਰਡ 11ਵੀਂ ਵਾਰ ਫਰੈਂਚ ਓਪਨ ਖ਼ਿਤਾਬ ਜਿੱਤਣ ਲਈ ਖੇਡੇਗਾ ਨਡਾਲ ਨੂੰ ਇੱਥੇ ਪਹਿਲਾਂ ਹੀ ਖ਼ਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਜਦੋਂਕਿ ਵਿਰੋਧੀ ਆਸਟਰੀਆ ਦੇ ਡਾੱਮਨਿਕ ਥਿਏਮ ਨੂੰ ਲੈ ਕੇ ਜ਼ਿਆਦਾ ਆਸਾਂ ਨਹੀਂ ਜੋ ਕਿ ਪਹਿਲੀ ਵਾਰ ਰੋਲਾਂ ਗੈਰੋਂ ਦੇ ਫਾਈਨਲ ‘ਚ ਪਹੁੰਚਿਆ ਹੈ।
ਹਾਲਾਂਕਿ ਥਿਏਮ ਅਜਿਹਾ ਇੱਕੋ ਇੱਕ ਖਿਡਾਰੀ ਹੈ ਜਿਸ ਨੇ ਪਿਛਲੇ ਦੋ ਸੈਸ਼ਨਾਂ ‘ਚ ਨਡਾਲ ਨੂੰ ਕਲੇਅ ਕੋਰਟ ‘ਤੇ ਮਾਤ ਦਿੱਤੀ ਹੈ ਨਡਾਲ ਦੇ 11ਵੀਂ ਵਾਰ ਚੈਂਪੀਅਨ ਬਣਨ ਦੇ ਨਾਲ ਹੀ ਉਹ ਓਪਨ ਯੁੱਗ ‘ਚ ਅਪਰੈਲ 1968 ਤੋਂ ਬਾਅਦ ਵੱਖ ਵੱਖ ਟੂਰ ਚੈਂਪੀਅਨਸ਼ਿਪਾਂ ‘ਚ 11ਵਾਰ ਚੈਂਪੀਅਨ ਬਣਨ ਵਾਲੇ ਦੁਨੀਆਂ ਦੇ ਪਹਿਲੇ ਖਿਡਾਰੀ ਬਣ ਜਾਣਗੇ। ਹਾਲਾਂਕਿ 24 ਸਾਲਾ ਆਸਟਰੀਅਨ ਥਿਏਮ ਦਾ ਇਹ ਪਹਿਲਾ ਗਰੈਂਡ ਸਲੈਮ ਫਾਈਨਲ ਹੈ ਸੱਤਵਾਂ ਦਰਜਾ ਥਿਏਮ ਨੇ ਪਿਛਲੇ ਸਾਲ ਰੋਮ ‘ਚ ਅਤੇ ਇਸ ਸਾਲ ਮੈਡ੍ਰਿਡ ‘ਚ ਨਡਾਲ ਨੂੰ ਹਰਾਇਆ ਹੈ ਉਸਦਾ ਨਡਾਲ ਵਿਰੁੱਧ ਕਰੀਅਰ ਰਿਕਾਰਡ 3-6 ਦਾ ਹੈ।