ਨਡਾਲ 10ਵੀਂ ਵਾਰ ਬਣੇ ਇਟੇਲੀਅਨ ਟੈਨਿਸ ਓਪਨ ਦੇ ਬਾਦਸ਼ਾਹ

ਰੇਸ ਟੂ ਤੁਰੀਨ ’ਚ ਛੇਵੇਂ ਸਥਾਨ ’ਤੇ ਪਹੁੰਚ ਗਏ ਹਨ

  • ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਬਰੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਇਆ 

ਏਜੰਸੀ,ਰੋਮ (ਇਟਲੀ),ਦੂਜੀ ਸੀਡ ਸਪੇਨ ਦੇ ਰਾਫ਼ੇਲ ਨਡਾਲ ਨੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਬਰੀਆ ਦੇ ਨੋਵਾਕ ਜੋਕੋਵਿਚ ਨੂੰ ਤਿੰਨ ਸੈਟਾਂ ਦੇ ਸੰਘਰਸ਼ ’ਚ ਐਤਵਾਰ ਨੂੰ 7-5, 1-6, 6-3 ਨਾਲ ਹਰਾ ਕੇ ਰਿਕਾਰਡ 10ਵੀਂ ਵਾਰ ਇਟੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ।

ਨਡਾਲ ਨੇ ਇਸ ਤਰ੍ਹਾਂ ਰਿਕਾਰਡ ਬਰਾਬਰੀ ਕਰਨ ਵਾਲਾ 36ਵਾਂ ਏਟੀਪੀ ਮਾਸਟਰਸ 1000 ਖ਼ਿਤਾਬ ਜਿੱਤਿਆ ਅਤੇ ਇਸ ਮਾਮਲੇ ’ਚ ਜੋਕੋਵਿਚ ਦੀ ਬਰਾਬਰੀ ’ਤੇ ਆ ਗਏ ਦੋਵਾਂ ਵਿਚਕਾਰ ਇਹ 57ਵਾਂ ਮੁਕਾਬਲਾ ਸੀ ਅਤੇ ਹੁਣ ਉਹ ਸਬਰੀਆਈ ਖਿਡਾਰੀ ਖਿਲਾਫ਼ ਕਰੀਅਰ ਰਿਕਾਰਡ ’ਚ 28-29 ’ਤੇ ਆ ਗਏ ਹਨ ਨਡਾਲ ਨੇ ਸਬਰੀਆਈ ਖਿਡਾਰੀ ਖਿਲਾਫ਼ ਰੋਮ ’ਚ ਆਪਣਾ ਰਿਕਾਰਡ 6-3 ਕਰ ਲਿਆ ਹੈ ਅਤੇ ਰੋਮ ਫਾਈਨਲ ’ਚ ਆਪਣਾ ਰਿਕਾਰਡ 4-2 ਪਹੁੰਚਾ ਦਿੱਤਾ ਹੈ।

ਇਹ ਮੇਰੇ ਲਈ ਇੱਕ ਮਹੱਤਵਪੂਰਨ ਖਿਤਾਬ

ਜਿੱਤ ਤੋਂ ਬਾਅਦ ਨਡਾਲ ਨੇ ਕਿਹਾ, ਮੈਂ ਰੋਮ ’ਚ 10ਵਾਂ ਖਿਤਾਬ ਜਿੱਤਣਾ ਚਾਹੰੁਦਾ ਸੀ ਇਹ ਮੇਰੇ ਲਈ ਇੱਕ ਮਹੱਤਵਪੂਰਨ ਖਿਤਾਬ ਹੈ ਫਰੈਂਚ ਓਪਨ ’ਚ 10, ਮੋਂਟੇ ਕਾਰਲੇ ’ਚ 10 ਅਤੇ ਬਾਰਸੀਲੋਨਾ ’ਚ 10 ਖਿਤਾਬ ਤੋਂ ਬਾਅਦ ਮੈਂ ਇਸ ਖ਼ਿਤਾਬ ਦੇ ਕਰੀਅਰ ਦੀ ਇਹ 88ਵੀਂ ਏਟੀਪੀ ਟੂਰ ਜਿੱਤੀ ਹੈ ਅਤੇ ਉਹ ਰੇਸ ਟੂ ਤੁਰੀਨ ’ਚ ਛੇਵੇਂ ਸਥਾਨ ’ਤੇ ਪਹੁੰਚ ਗਏ ਹਨ ਉਹ ਚੌਥੇ ਸਥਾਨ ’ਤੇ ਮੌਜ਼ੂਦ ਜਰਮਨੀ ਦੇ ਅਲੇਕਜੇਂਡਰ ਜਵੇਰੇਵ ਤੋਂ 30 ਅੰਕ ਅਤੇ ਪੰਜਵੇਂ ਸਥਾਨ ’ਤੇ ਮੌਜ਼ੂਦ ਰੂਸ ਦੇ ਡੇਨਿਲ ਮੇਦਵੇਦੇਵ ਤੋਂ ਮਾਤਰ 10 ਅੰਕ ਪਿੱਛੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।