ਬਿਹਾਰ ’ਚ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ
ਮਧੇਪੁਰਾ (ਸੱਚ ਕਹੂੰ ਨਿਊਜ਼)। ਬਿਹਾਰ ਦੇ ਮਧੇਪੁਰਾ ਬਲਾਕ ਦੇ ਸਰਸੰਡੀ ਅਤੇ ਭਲੂਆਹੀ ’ਚ ਨਾਮ ਚਰਚਾ ਕਰਕੇ ਸਾਧ-ਸੰਗਤ ਵੱਲੋਂ ਗੁਰੂ ਜੱਸ ਗਾਇਆ ਗਿਆ। ਰਾਮ ਨਾਮ ਦੀ ਇਸ ਵਰਖਾ ਵਿੱਚ ਮੌਜ਼ੂਦ ਸਾਧ-ਸੰਗਤ ਨੇ ਸਵੇਰੇ-ਸ਼ਾਮ ਸਿਮਰਨ ਕਰਨ ਦੇ ਨਾਲ ਸਦਾ ਆਪਣੇ ਸਤਿਗੁਰੂ ਜੀ ਦੇ ਬਚਨਾਂ ‘ਤੇ ਫੁੱਲ ਚੜ੍ਹਾਉਣ ਦਾ ਪ੍ਰਣ ਵੀ ਲਿਆ। ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੀ ‘ਫੂਡ ਬੈਂਕ’ ਮੁਹਿੰਮ ਤਹਿਤ ਆਪਣੀ ਨੇਕ ਕਮਾਈ ‘ਚੋਂ ਚਾਰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਮਾਨਵਤਾ ਦਾ ਫਰਜ਼ ਅਦਾ ਕੀਤਾ। ਇਸ ਤੋਂ ਇਲਾਵਾ ਪੂਰਣੀਆ ਜ਼ਿਲ੍ਹੇ ਦੇ ਸਿਸਵਾ ਅਤੇ ਆਦਮਪੁਰ ਬਲਾਕ ਕਟਿਹਾਰ ਦੇ ਨਰਾਇਣਪੁਰ, ਕੋਡਾ, ਸੀਤਾਮੜ੍ਹੀ, ਘੋੜਾਸਾਹਨ ਅਤੇ ਬੇਗੂਸਰਾਏ ਵਿੱਚ ਵੀ ਸਾਧ-ਸੰਗਤ ਵੱਲੋਂ ਗੁਰੂ ਜੱਸ ਗਾ ਕੇ ਸਤਿਗੁਰੂ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ।



















