ਉਸ਼ਾ ਇੰਸਾਂ ਦੀ ਪਹਿਲੀ ਬਰਸੀ ’ਤੇ ਹੋਈ ਨਾਮ ਚਰਚਾ, 25 ਜਰੂਰਤ ਮੰਦ ਪਰਿਵਾਰਾਂ ਨੂੰ ਦਿੱਤਾ ਗਿਆ ਰਾਸ਼ਨ
ਸਮਾਣਾ ਦੇ ਨਾਮ ਚਰਚਾ ਘਰ ‘ਚ ਵੱਡੀ ਗਿਣਤੀ ‘ਚ ਸਾਧ ਸੰਗਤ ਨੇ ਲਿਆ ਭਾਗ
(ਸੁਨੀਲ ਚਾਵਲਾ) ਸਮਾਣਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਮਾਨਵਤਾ ਦੀ ਸੇਵਾ ਕਰਨ ਵਾਲੀ ਸਮਾਣਾ ਦੀ ਉਸ਼ਾ ਰਾਣੀ ਇੰਸ਼ਾਂ ਦੀ ਪਹਿਲੀ ਬਰਸੀ ਮੌਕੇ ਵੀ ਮਾਨਵਤਾ ਭਲਾਈ ਕਾਰਜ ਪਹਿਲ ਦੇ ਆਧਾਰ ’ਤੇ ਕੀਤੇ ਗਏ। ਇਸ ਮੌਕੇ ਪਰਿਵਾਰ ਵਲੋਂ ਸਮਾਣਾ ਦੇ ਨਾਮ ਚਰਚਾ ਘਰ ਵਿਖੇ ਰਾਸ਼ਨ ਵੰਡਿਆਂ ਗਿਆ । ਸਮਾਣਾ ਬਲਾਕ ਦੀ ਨਾਮ ਚਰਚਾ ਦੌਰਾਨ 25 ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਨਾਮ ਚਰਚਾ ਵਿਚ ਵਿਸ਼ੇਸ਼ ਤੌਰ ਡੇਰਾ ਸੱਚਾ ਸੌਦਾ ਤੋਂ 45 ਮੈਂਬਰ ਭਾਈ-ਭੈਣਾ ਨੇ ਵੀ ਸ਼ਿਰਕਤ ਕੀਤੀ।
ਬਲਾਕ ਭੰਗੀਦਾਸ ਨੇ ਮਾਤਾ ਊਸ਼ਾ ਰਾਣੀ ਇੰਸਾਂ ਜੀ ਦੇ ਜੀਵਨੀ ਤੇ ਚਾਨਣਾ ਪਾਉਂਦਿਆ ਕਿਹਾ ਕਿ ਮਾਤਾ ਬਹੁਤ ਹੀ ਚੰਗੇ ਸੁਭਾਅ ਦੇ ਮਾਲਿਕ ਸਨ ਤੇ ਉਹ ਹਮੇਸ਼ਾਂ ਹੀ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੰਦੇ ਸਨ। ਉਨਾਂ ਕਿਹਾ ਕਿ ਊਸ਼ਾ ਰਾਣੀ ਇੰਸਾਂ ਦੇ ਅੰਦਰ ਜਿਹੜੀ ਮਾਨਵਤਾ ਪ੍ਰਤੀ ਸੇਵਾ ਭਾਵਨਾ ਸੀ ਉਨਾਂ ਆਪਣੇ ਬੱਚਿਆਂ ਨੂੰ ਵੀ ਮਾਨਵਤਾ ਦੀ ਸੇਵਾ ਲਈ ਹਮੇਸ਼ਾਂ ਪ੍ਰੇਰਿਤ ਕਰਦੇ ਰਹਿੰਦੇ ਸਨ ਤੇ ਉਹ ਅੱਜ ਸਭ ਦੇ ਸਾਹਮਣੇ ਹੈ ਮਾਤਾ ਜੀ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਵਲੋਂ ਚਲਾਏ ਜਾ ਰਹੇ 135 ਮਾਨਵਤਾ ਭਲਾਈ ਦੇ ਕਾਰਜ ਕਰ ਰਿਹਾ ਹੈ ਅਤੇ ਅਤਿ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇ ਰਹੇ ਹਨ। ਉਨਾਂ ਕਿਹਾ ਕਿ ਮਾਤਾ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਨਕਸ਼ੇ ਕਦਮ ਤੇ ਚਲਦਿਆਂ ਮਾਨਵਤਾ ਭਲਾਈ ਨੂੰ ਪਹਿਲ ਦਿੰਦੇ ਸੀ ਉਸ ਤੇ ਚਲਦਿਆਂ ਹਰੇਕ ਵਿਅਕਤੀ ਮਾਨਵਤਾ ਦੀ ਸੇਵਾ ਕਰੀਏ।
ਉਨਾਂ ਦੱਸਿਆ ਕਿ ਮਾਤਾ ਊਸ਼ਾ ਰਾਣੀ ਇੰਸਾਂ ਜੀ ਦਾ ਪਰਿਵਾਰ ਡੇਰਾ ਸੱਚਾ ਸੌਦਾ ਤੋਂ ਜੁੜਿਆ ਹੋਇਆ ਹੈ ਤੇ ਉਨਾਂ ਦੇ ਬੇਟੇ ਕੁਲਦੀਪ ਇੰਸਾਂ ਵਪਾਰ ਵਿੱਚ ਚੰਗਾ ਨਾਮ ਹੈ, ਅਸ਼ਵਨੀ ਚਾਵਲਾ ਜੀ ਸੱਚ ਕਹੂੰ ਵਿੱਚ ਚੀਫ਼ ਬਿਊਰੋ ਚੰਡੀਗੜ ਵਿਖੇ ਸੇਵਾ ਨਿਭਾ ਰਹੇ ਹਨ ਤੇ ਸੁਨੀਲ ਚਾਵਲਾ ਜੀ ਸੱਚ ਕਹੂੰ ਵਿੱਚ ਸਮਾਣਾ ਤੋਂ ਪੱਤਰਕਾਰ ਦੀ ਸੇਵਾ ਕਰ ਰਹੇ ਹਨ। ਇਸ ਮੌਕੇ ਮਾਤਾ ਜੀ ਦੇ ਪਰਿਵਾਰਕ ਮੈਂਬਰ ਸਤਪਾਲ ਚਾਵਲਾ, ਪੂਨਮ ਚਾਵਲਾ, ਸੋਨੀਆ ਚਾਵਲਾ, ਮੀਨੂੰ ਚਾਵਲਾ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ