ਸੱਚਖੰਡ ਵਾਸੀ ਰਾਮਜੀਤ ਸਿੰਘ ਇੰਸਾਂ ਨਮਿੱਤ ਹੋਈ ਨਾਮ ਚਰਚਾ
(ਸੁਖਜੀਤ ਮਾਨ/ਜਗਵਿੰਦਰ ਸਿੱਧੂ) ਮਾਨਸਾ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਰਾਮਜੀਤ ਸਿੰਘ ਇੰਸਾਂ ਵਾਸੀ ਮਾਨਸਾ (ਖੋਖਰ ਕਲਾਂ ਵਾਲੇ) ਨਮਿੱਤ ਸ਼ਰਧਾਂਜਲੀ ਸਮਾਗਮ ਵਜੋਂ ਨਾਮ ਚਰਚਾ ਅੱਜ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਹੋਈ ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ ਸੰਗਤ, ਸਿਆਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਰਾਮਜੀਤ ਸਿੰਘ ਇੰਸਾਂ ਦੇ ਜੀਵਨ ’ਤੇ ਚਾਨਣਾ ਪਾਇਆ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਪਰਮਾਰਥ ਵੀ ਕੀਤਾ ਗਿਆ।
ਨਾਮ ਚਰਚਾ ਦੌਰਾਨ ਕਵੀਰਾਜ ਵੀਰਾਂ ਨੇ ਮਨੁੱਖੀ ਜਨਮ ਪ੍ਰਥਾਏ ਸ਼ਬਦ ਬੋਲੇ ਅਤੇ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਪੜ੍ਹਕੇ ਸੁਣਾਏ ਕਿ ਕਿਸ ਤਰ੍ਹਾਂ ਮਾਲਕ ਆਪਣੀ ਰੂਹ ਦੀ ਸੰਭਾਲ ਕਰਦਾ ਹੈ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਸੱਚਖੰਡ ਵਾਸੀ ਰਾਮਜੀਤ ਸਿੰਘ ਇੰਸਾਂ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਆਖਿਆ ਕਿ ਰਾਮਜੀਤ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਤਿੰਨੋਂ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਪਰਿਵਾਰਕ ਤੇ ਸਮਾਜਿਕ ਜਿੰਮੇਵਾਰੀਆਂ ਦੇ ਨਾਲ-ਨਾਲ ਰਾਮਜੀਤ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ’ਚ ਸੇਵਾ ਲਈ ਕੀਮਤੀ ਸਮਾਂ ਵੀ ਦਿੱਤਾ ਤੇ ਹੋਰ ਮਾਨਵਤਾ ਭਲਾਈ ਦੇ ਕਾਰਜ ਕਰਦਿਆਂ ਆਪਣੀ ਓੜ ਨਿਭਾ ਗਏ ਸੀਨੀ. ਵਾਈਸ ਚੇਅਰਮੈਨ ਨੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਉਹ (ਰਾਮਜੀਤ ਸਿੰਘ ਇੰਸਾਂ) ਨੇ ਸੇਵਾ ਕੀਤੀ ਪਰਿਵਾਰ ਵੀ ਆਪਣੀ ਘਰੇਲੂ ਕਬੀਲਦਾਰੀ ਦੇ ਨਾਲ-ਨਾਲ ਉਨ੍ਹਾ ਦੇ ਰਾਹ ’ਤੇ ਚਲਦਾ ਹੋਇਆ ਸੇਵਾ ਕਰਦੇ ਰਹਿਣ ।
ਇਸ ਤੋਂ ਇਲਾਵਾ ਕਰਨੈਲ ਸਿੰਘ ਇੰਸਾਂ ਪ੍ਰੇਮ ਕੋਟਲੀ,ਹਾਕਮ ਸਿੰਘ ਇੰਸਾਂ ਸੇਵਾ ਸੰਮਤੀ, ਡੇਰਾ ਸੱਚਾ ਸੌਦਾ ਤੋਂ ਸੇਵਾਦਾਰ ਅਮਰਜੀਤ ਸਿੰਘ ਇੰਸਾਂ, ਸੂਬੇਦਾਰ ਸੁਰਜੀਤ ਸਿੰਘ ਇੰਸਾਂ ਨੇ ਰਾਮਜੀਤ ਸਿੰਘ ਇੰਸਾਂ ਨਾਲ ਸੇਵਾ ਕਾਰਜਾਂ ਦੌਰਾਨ ਬਿਤਾਏ ਸਮੇਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਉਹ ਆਪਣਾ ਪਲ-ਪਲ ਸੇਵਾ ’ਚ ਗੁਜ਼ਾਰਦੇ ਸਨ ਐਸਡੀਓ ਗੁਰਬਖਸ਼ ਸਿੰਘ ਇੰਸਾਂ ਨੇ ਰਾਮਜੀਤ ਸਿੰਘ ਇੰਸਾਂ ਨਾਲ ਸੇਵਾ ਦੌਰਾਨ ਬੀਤੇ ਯਾਦਗਾਰ ਪਲਾਂ ਨੂੰ ਸਾਧ ਸੰਗਤ ਨਾਲ ਸਾਂਝਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੱਚ ਕਹੂੰ ਦੇ ਵਿਸ਼ੇਸ਼ ਸਹਿਯੋਗੀ ਮਾ. ਅੰਗਰੇਜ ਚੰਦ ਇੰਸਾਂ, ਦਰਸ਼ਨ ਸਿੰਘ ਇੰਸਾਂ ਜਿੰਮੇਵਾਰ 15 ਮੈਂਬਰ ਸ੍ਰੀ ਮੁਕਤਸਰ ਸਾਹਿਬ, ਕ੍ਰਿਸ਼ਨ ਭੋਲਾ ਬਰੇਟਾ, ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆ, ਬਿੱਕਰ ਸਿੰਘ ਮੰਘਾਣੀਆਂ, ਸ੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਅਰੋੜਾ, ਆਪ ਆਗੂ ਡਾ. ਵਿਜੇ ਸਿੰਗਲਾ ਆਦਿ ਨੇ ਵੀ ਸੰਬੋਧਨ ਕੀਤਾ ਸਾਧ-ਸੰਗਤ ਰਾਜਨੀਤਿਕ ਵਿੰਗ ਚੇਅਰਮੈਨ ਰਾਮ ਸਿੰਘ ਵੱਲੋਂ ਅਤੇ ਕਈ ਨੇੜਲੇ ਸ਼ਹਿਰਾਂ ਦੇ ਸਵਰਨਕਾਰ ਭਾਈਚਾਰੇ ਵੱਲੋਂ ਸ਼ੋਕ ਸੰਦੇਸ਼ ਭੇਜੇ ਗਏ।
ਇਸ ਮੌਕੇ ਡੇਰਾ ਸੱਚਾ ਸੌਦਾ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਤੋਂ ਸੁਖਦੇਵ ਸਿੰਘ ਇੰਸਾਂ ਪੱਖੋ, ਜੋਰਾ ਸਿੰਘ ਆਦਮਪੁਰਾ, ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਤੋਂ ਸੇਵਾਦਾਰ ਨਛੱਤਰ ਸਿੰਘ ਇੰਸਾਂ ਤੇ ਸੁਦਾਗਰ ਇੰਸਾਂ, ਵੱਖ-ਵੱਖ ਰਾਜਾਂ ਦੇ 45 ਮੈਂਬਰ, ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਸੁਖਦਰਸ਼ਨ ਸਿੰਘ ਖਾਰਾ, ਉੱਘੇ ਕਾਰੋਬਾਰੀ ਮਿੱਠੂ ਕੁਮਾਰ ਅਰੋੜਾ ਆਦਿ ਸਮੇਤ ਹੋਰ ਵੱਡੀ ਗਿਣਤੀ ’ਚ ਵੱਖ-ਵੱਖ ਬਲਾਕਾਂ ਦੇ ਜ਼ਿੰਮੇਵਾਰ ਸੇਵਾਦਾਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ ਨਾਮ ਚਰਚਾ ਦੀ ਕਾਰਵਾਈ ਬਲਾਕ ਮਾਨਸਾ ਦੇ ਭੰਗੀਦਾਸ ਸੁਖਦੇਵ ਸਿੰਘ ਇੰਸਾਂ ਵੱਲੋਂ ਚਲਾਈ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ