Food: ਬੱਚਿਆਂ ਨੂੰ ਜ਼ਰੂਰ ਖਵਾਓ ਇਹ ਪੰਜ ਰਾਮਬਾਣ ਚੀਜ਼ਾਂ, ਬੱਚੇ ਨਹੀਂ ਹੋਣਗੇ ਕਦੇ ਵੀ ਬਿਮਾਰ | Healthy Food Near Me

Food

ਸਾਡਾ ਹਮੇਸ਼ਾਂ ਇੱਕ ਹੀ ਸਵਾਲ ਰਹਿੰਦਾ ਹੈ, ਉਹ ਹੈ Healthy Food Near Me?

ਸਾਡਾ ਹਮੇਸ਼ਾ ਇੱਕ ਹੀ ਸਵਾਲ ਰਹਿੰਦਾ ਹੈ, ਉਹ ਹੈ ਸਾਡੇ ਨੇੜੇ ਹੈਲਥੀ ਫੂਡ (Food) ਕਿੱਥੋਂ ਮਿਲ ਸਕਦਾ ਹੈ? ਪਰ ਇਸ ਸਵਾਲ ਦਾ ਸਭ ਤੋਂ ਸੌਖਾ ਜਿਹਾ ਜਵਾਬ ਹੈ ਕਿ ਇਹ ਫੂਡ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਸਕਦਾ ਹੈ। ਜੇਕਰ ਅਸੀਂ ਆਪਣੇ ਘਰ ਵਿੱਚ ਖੋਜ਼ ਕਰੀਏ ਤਾਂ ਬੱਚਿਆਂ ਲਈ ਪੌਸ਼ਟਿਕ ਭੋਜਨ ਦੇ ਨਾਲ ਨਾਲ ਕੁਝ ਚੀਜ਼ਾਂ ਅਜਿਹੀਆਂ ਵੀ ਮਿਲ ਜਾਂਦੀਆਂ ਹਨ ਜਿਨ੍ਹਾਂ ਦੀ ਸਾਨੂੰ ਹਮੇਸ਼ਾਂ ਲੋੜ ਰਹਿੰਦੀ ਹੈ। ਇਸ ਦੇ ਨਾਲ ਹੀ ਸਾਡਾ ਇਹ ਵੀ ਸਵਾਲ ਰਹਿੰਦਾ ਹੈ ਕਿ ਬੱਚੇ ਲਈ ਪੌਸ਼ਟਿਕ ਭੋਜਨ ਕਿਹੜਾ ਹੈ? ਇਸ ਦਾ ਜਵਾਬ ਵੀ ਸਾਨੂੰ ਸਾਡੇ ਘਰ ਵਿੱਚੋਂ ਹੀ ਮਿਲ ਸਕਦਾ ਹੈ। ਇਸ ਲੇਖ ਵਿੱਚ ਤੁਹਾਨੂੰ ਕੁਝ ਅਜਿਹਾ ਹੀ ਦੱਸਣ ਜਾ ਰਹੇ ਹਾਂ। ਤੇ ਚਲੋ ਸ਼ੁਰੂ ਕਰਦੇ ਹਾਂ…

ਦਹੀਂ : ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਤੁਸੀਂ ਬੱਚਿਆਂ ਦੀ ਖਾਣੇ ਦੀ ਥਾਲੀ ’ਚ ਦਹੀਂ ਜ਼ਰੂਰ ਸ਼ਾਮਲ ਕਰੋ। ਇਸ ਨਾਲ ਉਨ੍ਹਾਂ ’ਚ ਨਾ ਸਿਰਫ ਕਈ ਵਿਟਾਮਿਨਸ ਅਤੇ ਮਿਨਰਲਸ ਦੀ ਪੂਰਤੀ ਹੁੰਦੀ ਹੈ, ਸਗੋਂ ਦਹੀਂ ’ਚ ਪਾਏ ਜਾਣ ਵਾਲੇ ਲੈਕਟੋਬੇਸੀਲਸ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ’ਚ ਵੀ ਕਾਫੀ ਅਸਰਦਾਰ ਮੰਨੇ ਗਏ ਹਨ। Food

ਹਰੀਆਂ ਸਬਜ਼ੀਆਂ: ਬੱਚਿਆਂ ਦੇ ਖਾਣੇ ’ਚ ਹਰੀਆਂ ਪੱਤੇਦਾਰ ਸਬਜੀਆਂ ਵੀ ਜ਼ਰੂਰ ਸ਼ਾਮਲ ਕੀਤੀਆਂ ਜਾਣ। ਇਸ ਨਾਲ ਉਨ੍ਹਾਂ ਦੀ ਇਮਿਊਨਿਟੀ ਤੇਜ਼ੀ ਨਾਲ ਵਧਦੀ ਹੈ ਤੇ ਉਹ ਸਰਦੀ, ਜ਼ੁਕਾਮ ਤੇ ਬੁਖਾਰ ਦੀ ਚਪੇਟ ’ਚ ਨਹੀਂ ਆਉਂਦੇ ਹਨ। Food

Healthy Food Near Me?

ਡ੍ਰਾਈ ਫਰੂਟ ਅਤੇ ਬੀਜ: ਬੱਚਿਆਂ ਦੀ ਰੋਗ ਰੋਕੂ ਸਮਰੱਥਾ ਬਣਾਉਣ ਲਈ ਡ੍ਰਾਈ ਫਰੂਟਸ ਤੇ ਸੀਡਸ ਖਾਣਾ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਅਜਿਹੇ ’ਚ, ਤੁਸੀਂ ਉਨ੍ਹਾਂ ਦੀ ਡਾਇਟ ’ਚ ਵਿਟਾਮਿਨ ਈ, ਜਿੰਕ, ਆਇਰਨ ਤੇ ਓਮੇਗਾ 3 ਫੈਟੀ ਐਸਿਡਸ ਨਾਲ ਭਰਪੂਰ ਸੀਡਸ ਤੇ ਡ੍ਰਾਈ ਫਰੂਟਸ ਨੂੰ ਸ਼ਾਮਲ ਕਰ ਸਕਦੇ ਹੋ, ਜਿਵੇਂ-ਅਖਰੋਟ, ਬਟਾਮ, ਕਾਜੂ, ਪਿਸਤਾ, ਚੀਆ ਸੀਡਸ, ਫਲੈਕਸ ਸੀਡਸ ਅਤੇ ਪੰਪਕਿਨ ਸੀਡਸ ਆਦਿ। Food

ਮੁਨੱਕਾ: ਮਨੁੱਕਾ ਵੀ ਕਈ ਅਜਿਹੇ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਰਾਮਬਾਣ ਤੋਂ ਘੱਟ ਨਹੀਂ ਹਨ। ਆਏ ਦਿਨ ਬਿਮਾਰ ਰਹਿਣ ਵਾਲੇ ਬੱਚਿਆਂ ਦੀ ਡਾਇਟ ’ਚ ਤੁਹਾਨੂੰ ਮੁਨੱਕਾ ਵੀ ਸ਼ਾਮਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਬੀਟਾ ਕੈਰੋਟੀਨ ਆਦਿ ਦਾ ਖਜਾਨਾ ਹੁੰਦਾ ਹੈ। ਇਸ ਦੀ ਵਰਤੋਂ ਨਾਲ ਖੂਨ ਦੀ ਕਮੀ ਤਾਂ ਦੂਰ ਹੁੰਦੀ ਹੀ ਹੈ, ਨਾਲ ਹੀ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। Food

Read Also : Ac ਦਾ ਬਿੱਲ ਜ਼ਿਆਦਾ ਆ ਰਿਹੈ ਤਾਂ ਅਪਣਾਓ ਇਹ ਤਰੀਕਾ, ਘੱਟ ਆਵੇਗਾ ਏਸੀ ਦਾ ਬਿੱਲ : Air conditioner

ਸ਼ਹਿਦ: ਬੱਚਿਆਂ ਨੂੰ ਤੁਸੀਂ ਸ਼ਹਿਦ ਵੀ ਜ਼ਰੂਰ ਖਵਾਓ। ਇਹ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ ਦੇ ਨਾਲ-ਨਾਲ ਵਿਟਾਮਿਨ ਏ, ਬੀ ਨਾਲ ਵੀ ਭਰਪੂਰ ਹੁੰਦਾ ਹੈ। ਅਜਿਹੇ ’ਚ, ਇਸ ਦੀ ਵਰਤੋਂ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਬੱਚੇ ਕਈ ਤਰ੍ਹਾਂ ਦੇ ਵਾਇਰਸ ਤੋਂ ਬਚ ਸਕਦੇ ਹਨ। ਤੁਸੀਂ ਚਾਹੋ, ਤਾਂ ਬੱਚਿਆਂ ਦੇ ਦੁੱਧ ’ਚ ਖੰਡ ਦੀ ਥਾਂ ਸ਼ਹਿਦ ਨੂੰ ਸ਼ਾਮਲ ਕਰ ਸਕਦੇ ਹੋ। Food