ਇਸਲਾਮਾਬਾਦ (ਏਜੰਸੀ)। ਮੇਰੀ ਮਾਂ ਬੇਨਜ਼ੀਰ ਭੁੱਟੋ ਦਾ ਕਾਤਲ ਪਰਵੇਜ਼ ਮੁਸ਼ੱਰਫ਼ ਹੈ। ਇਹ ਦੋਸ਼ ਪਾਕਿਸਤਾਨ ਪੀਪਲਜ਼ ਪਾਰਟੀ (PPP) ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਆਪਣੀ ਮਰਹੂਮ ਮਾਂ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 10ਵੀਂ ਬਰਸੀ ਮੌਕੇ ਸਾਬਕਾ ਰਾਸ਼ਟਰਪਤੀ ਜਨਰ ਲ ਪਰਵੇਜ਼ ਮੁਸ਼ੱਰਫ਼ ਦੇ ਲਾਏ। ਬਿਲਾਵਲ ਨੇ ਕਿਹਾ ਕਿ ਮੈਂ ਉਸ ਨੂੰ ਕਤਲ ਲਈ ਜਿੰਮੇਵਾਰ ਸਮਝਦਾ ਹਾਂ ਜਿਸ ਨੇ ਸੁਰੱਖਿਆ ਘੇਰੇ ਨੂੰ ਹਟਵਾਇਆ ਨਾ ਕਿ ਉਸ ਨੂੰ ਜਿਸ ਨੇ ਮੇਰੀ ਮਾਂ ਨੂੰ ਗੋਲੀ ਮਾਰੀ। ਬਿਲਾਵਲ ਨੇ ਇਸ ਤੋਂ ਬਾਅਦ ਤੇਜ਼ ਆਵਾਜ਼ ਵਿੱਚ ਕਿਹਾ ਕਿ ਮੁਸ਼ੱਰਫ਼ ਕਾਤਲ। ਜ਼ਿਕਰਯਗੋ ਹੈ ਕਿ ਸੰਨ 2007 ਦੀ 27 ਦਸੰਬਰ ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ਵਿੱਚ ਇੱਕ ਚੋਣ ਰੈਲੀ ‘ਤੇ ਹਮਲਾ ਹੋਇਆ ਸੀ, ਜਿਸ ਦੌਰਾਨ ਬੇਨਜ਼ੀਰ ਸਮੇਤ 21 ਜਣਿਆਂ ਦੀ ਮੌਤ ਹੋ ਗਈ ਸੀ। (Bilawal)
ਇਸ ਤੋਂ ਪਹਿਲਾਂ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਆਪਣੀ ਮਾਂ ਦੇ ਕਤਲ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਉਸ ਨੇ ਕਿਹਾ ਕਿ ਮੁਸ਼ੱਰਫ਼ ਨੇ ਪੂਰੇ ਹਾਲਾਤਾਂ ਦੀ ਵਰਤੋਂ ਮੇਰੀ ਮਾਂ ਦੇ ਕਤਲ ਲਈ ਕੀਤੀ। ਉਨ੍ਹਾਂ ਜਾਣ ਬੁੱਝ ਕੇ ਉਸ ਦੀ ਮਾਂ ਦੀ ਸੁਰੱਖਿਆ ਘੱਟ ਕੀਤੀ ਤਾਂਕਿ ਉਸ ਦੀ ਹੱਤਿਆ ਕੀਤੀ ਜਾ ਸਕੇ। ਬਿਲਾਵਲ ਨੇ ਹਿਕਾ ਕਿ ਉਹ ਨਿੱਜੀ ਤੌਰ ‘ਤੇ ਮੁਸ਼ੱਰਫ਼ ਨੂੰ ਬੇਨਜ਼ੀਰ ਦੇ ਕਤਲ ਲਈ ਜਿੰਮੇਵਾਰ ਸਮਝਦੇ ਹਨ। ਪਰ ਉਨ੍ਹਾਂ ਕੋਲ ਫੋਨ ‘ਤੇ ਕਤਲ ਲਈ ਦਿੱਤੇ ਗਏ ਨਿਰਦੇਸ਼ ਅਤੇ ਕੋਈ ਹੋਰ ਖੁਫ਼ੀਆ ਮੈਸੇਜ ਨਾਲ ਜੁੜਿਆ ਕੋਈ ਵੇਰਵਾ ਨਹੀਂ ਹੈ। ਬਿਲਾਵਲ ਨੇ ਕਿਹਾ ਕਿ ਉਹ ਗੈਰ ਜ਼ਰੂਰੀ ਤੌਰ ‘ਤੇ ਦੇਸ਼ ਦੀ ਕਿਸੇ ਸੰਸਥਾ ਨੂੰ ਜਿੰਮੇਵਾਰ ਨਹੀਂ ਠਹਿਰਾਉਂਦੇ। ਬਿਲਾਵਲ ਨੇ ਇੰਟਰਵਿਊ ਵਿੱਚ ਕਿਹਾ ਕਿ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਸੰਯੁਕਤ ਰਾਸ਼ਟਰ ਦੀ ਰਿਪੋਰਟ, ਸਰਕਾਰ ਦੀ ਜਾਂਚ, ਫੋਨ ਕਾਲ ਦੀ ਰਿਕਾਰਡਿੰਗ ਦੀ ਅਣਦੇਖੀ ਕੀਤੀ ਗਈ ਅਤੇ ਡੀਐਨਏ ਸਬੂਤ ‘ਤੇਵੀ ਵਿਚਾਰ ਨਹੀਂ ਕੀਤਾ ਗਿਆ। (Bilawal)