ਮੁਰਸ਼ਿਦ ਲਈ ਤੜਫ਼ ਖੁਸ਼ੀਆਂ ਨਾਲ ਭਰ ਦਿੰਦੀ ਐ ਝੋਲੀਆਂ : Saint Dr. MSG

Saint Dr MSG

ਰੂਹਾਨੀਅਤ : ਮੁਰਸ਼ਿਦ ਲਈ ਤੜਫ਼ ਖੁਸ਼ੀਆਂ ਨਾਲ ਭਰ ਦਿੰਦੀ ਐ ਝੋਲੀਆਂ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG)ਫਰਮਾਉ੍ਂਦੇ ਹਨ ਕਿ ਸਤਿਗੁਰੂ, ਮੌਲਾ, ਪਰਮ ਪਿਤਾ ਪਰਮਾਤਮਾ ਲਈ ਤੁਹਾਡਾ ਪਿਆਰ-ਮੁਹੱਬਤ ਕਾਬਿਲੇ- ਤਾਰੀਫ਼ ਹੈ। ਉਹ ਇੱਕ ਅਦਭੁਤ ਦ੍ਰਿਸ਼ ਹੁੰਦਾ ਹੈ ਜਦੋਂ ਆਪਣੇ ਮੁਰਸ਼ਿਦ ਲਈ ਮੁਰੀਦ ਇਸ ਤਰ੍ਹਾਂ ਤੜਫ਼ ਜਾਂਦੇ ਹਨ, ਜਿਵੇਂ ਪਾਣੀ ਦੇ ਬਿਨਾਂ ਮੱਛੀ ਜੇਕਰ ਇਨਸਾਨ ਬਚਨਾਂ ’ਤੇ ਪੱਕਾ ਹੈ ਤਾਂ ਸਤਿਗੁਰੂ ਮੌਲਾ ਅੰਮ੍ਰਿਤ ਪਿਆ ਦਿੰਦਾ ਹੈ ਬਸ ਭਾਵਨਾ ਹੋਣੀ ਚਾਹੀਦੀ ਹੈ ਰੂਹਾਨੀਅਤ ’ਚ ਇਹੀ ਅਸੂਲ ਹੈ ਜੈਸੀ ਜਿਸਕੀ ਭਾਵਨਾ ਵੈਸਾ ਹੀ ਫ਼ਲ ਦੇ।

ਸਤਿਗੁਰੂ ਮੌਲਾ ਇੱਕ ਪਲ ਵੀ ਤੁਹਾਨੂੰ ਨਹੀਂ ਭੁਲਾਉਦਾ

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਦੋ ਤਰ੍ਹਾਂ ਦੇ ਲੋਕ ਹਨ ਇੱਕ ਸਤਿਗੁਰੂ-ਮੌਲਾ ਨਾਲ ਸੱਚਾ ਪਿਆਰ ਕਰਦੇ ਹਨ ਤੇ ਇੱਕ ਦਿਖਾਵੇ ਦਾ ਇਜ਼ਹਾਰ ਕਰਦੇ ਹਨ ਇੱਕ ਸਤਿਗੁਰੂ ਮੌਲਾ ਦੇ ਦਰਸ਼ਨ-ਦੀਦਾਰ ਦੇ ਬਿਨਾਂ ਤੜਫ਼ ਜਾਂਦੇ ਹਨ ਤੇ ਇੱਕ ਸਿਰਫ਼ ਦਿਖਾਵਾ ਕਰਦੇ ਹਨ ਜਿਵੇਂ ਤੁਸੀਂ ਆਪਣੇ ਮੁਰਸ਼ਿਦ-ਏ-ਕਾਮਿਲ ਨਾਲ ਤਾਰ ਜੋੜ ਕੇ ਰੱਖਦੇ ਹੋ, ਤਾਂ ਸਤਿਗੁਰੂ ਮੌਲਾ ਇੱਕ ਪਲ ਵੀ ਤੁਹਾਨੂੰ ਨਹੀਂ ਭੁਲਾਉਦਾ ਇਨਸਾਨ ਦਾ ਮਨ ਹਾਵੀ ਹੋ ਸਕਦਾ ਹੈ, ਭਟਕਾ ਸਕਦਾ ਹੈ, ਪਰ ਸਤਿਗੁਰੂ ਮੌਲਾ ਜਦੋਂ ਇੱਕ ਵਾਰ ਹੱਥ ਫੜ ਲੈਂਦਾ ਹੈ ਤਾਂ ਛੱਡਦਾ ਨਹੀਂ, ਨਾ ਇਸ ਜਹਾਨ ’ਚ ਤੇ ਨਾ ਹੀ ਅਗਲੇ ਜਹਾਨ ’ਚ ਬਸ ਇਨਸਾਨ ਬਚਨਾਂ ’ਤੇ ਅਮਲ ਕਰੇ, ਸੇਵਾ ਸਿਮਰਨ ਕਰੋ ਮੁਰਸ਼ਿਦ-ਏ-ਕਾਮਿਲ ਕੋਈ ਕਮੀ ਨਹੀਂ ਛੱਡਦਾ ਕੂੰਜ ਕਿੰਨੀ ਵੀ ਦੂਰ ਚਲੀ ਜਾਵੇ ਧਿਆਨ ਬੱਚਿਆਂ ’ਚ ਹੀ ਰੱਖਦੀ ਹੈ ਗਾਂ ਪੰਜ ਕੋਹ ਦੂਰ ਵੀ ਜੇਕਰ ਚਰਦੀ ਹੈ ਤਾਂ ਧਿਆਨ ਵੱਛੇ ’ਚ ਹੀ ਰੱਖਦੀ ਹੈ ਤੁਸੀਂ ਜਿੰਨੀ ਸੇਵਾ, ਸਿਮਰਨ ਕਰਦੇ ਹੋ, ਮਾਲਕ ਵਧ-ਚੜ੍ਹ ਕੇ ਤੁਹਾਨੂੰ ਖੁਸ਼ੀਆਂ ਨਾਲ ਮਾਲਾਮਾਲ ਕਰੇ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਸ਼ਮਾਂ ਤਾਂ ਹਰ ਪਲ, ਹਰ ਜਗ੍ਹਾ ਬਲ਼ਦੀ ਰਹਿੰਦੀ ਹੈ, ਇਹ ਵੱਖਰੀ ਗੱਲ ਹੈ ਕਿ ਨਜ਼ਰ ਕਿਸੇ ਨੂੰ ਆਉਦੀ ਹੈ ਪਰ ਉਸ ਸ਼ਮਾਂ ਦੀ ਲੋਅ ਨੂੰ ਤੱਕਦੇ ਹੋਏ ਜੋ ਸੇਵਾ ’ਚ ਚੱਲਦੇ ਹਨ, ਸਤਿਗੁਰੂ-ਮੌਲਾ ਦੋਵਾਂ ਜਹਾਨਾਂ ‘ਚ ਉਨ੍ਹਾਂ ਦੀ ਸਾਰ ਸੰਭਾਲ ਕਰਦਾ ਹੈ ਤੇ ਸਚਖੰਡ ’ਚ ਉਨ੍ਹਾਂ ਦੇ ਨਾਂਅ ਸੁਨਹਿਰੀ ਅੱਖਰਾਂ ’ਚ ਲਿਖੇ ਜਾਂਦੇ ਹਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਇੱਥੇ ਸੇਵਾ ਕਰਦੇ ਹੋ ਤਾਂ ਦਰਗਾਹ ’ਚ ਹਾਜ਼ਰੀ ਲੱਗਦੀ ਹੈ ਤੁਸੀਂ ਇੱਥੇ ਤੜਫ਼ਦੇ ਹੋ ਤਾਂ ਸਤਿਗੁਰੂ ਮੌਲਾ ਤੁਹਾਨੂੰ ਹੀ ਨਹੀਂ ਤੁਹਾਡੀਆਂ ਆਉਣ ਵਾਲੀਆਂ ਤੇ ਗਈਆਂ ਕੁਲਾਂ ਨੂੰ ਬਖ਼ਦੇ ਰਹਿੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ