ਪਹਿਲਾਂ ਤਰਨਤਾਰਨ ਅਤੇ ਹੁਣ ਅੰਮ੍ਰਿਤਸਰ ‘ਚ ਵਾਪਰੀ ਖੌਫਨਾਕ ਘਟਨਾ, ਜਾਣੋ ਪੂਰਾ ਮਾਮਲਾ

Patiala News

ਅੰਮ੍ਰਿਤਸਰ ’ਚ ਪੁੱਤਰ ਵੱਲੋਂ ਮਾਂ-ਬਾਪ ਦਾ ਬੇਰਹਿਮੀ ਨਾਲ ਕਤਲ | Murder

  • ਘਟਨਾ ਅੰਮ੍ਰਿਤਸਰ ਦੇ ਪਿੰਡ ਪੰਥੇਰ ਕਲਾਂ ਦੀ | Murder

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ’ਚ ਅੰਮ੍ਰਿਤਸਰ ਦੇ ਪਿੰਡ ਪੰਥੇਰ ਕਲਾਂ ’ਚ ਇੱਕ ਖੌਫਨਾਕ ਘਟਨਾ ਵਾਪਰੀ ਹੈ। ਜਿੱਥੇ ਪੁੱਤਰ ਨੇ ਆਪਣੇ ਹੀ ਮਾਂ-ਬਾਪ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਇਹ ਘਟਨਾ ਕਰਕੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਘਰ ਦੇ ਚਿਰਾਗ ਨੇ ਹੀ ਆਪਣੇ ਮਾਂ-ਬਾਪ ਨੂੰ ਮੌਤ ਤੇ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਪੁੱਤਰ ਨੂੰ ਉਸ ਦੇ ਮਾਂ-ਬਾਪ ਨੇ ਸ਼ਰਾਬ ਪੀਣ ਤੋਂ ਰੋਕਿਆ ਸੀ। ਜਿਸ ਦੇ ਚਲਦੇ ਉਸ ਨੇ ਆਪਣੇ ਮਾਂ-ਬਾਪ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਮੁਲਜ਼ਮ ਉਨ੍ਹਾਂ ਸਮਾਂ ਵਾਰ ਕਰਦਾ ਰਿਹਾ ਜਿਨ੍ਹਾਂ ਸਮਾਂ ਉਸ ਦੇ ਮਾਪੇ ਮਰ ਨਹੀਂ ਗਏ। (Murder)

ਇਹ ਵੀ ਪੜ੍ਹੋ : ਪ੍ਰਦੂਸ਼ਣ ਦੇ ਅੰਕੜਿਆਂ ’ਚ ਪਾਰਦਰਸ਼ਿਤਾ ਦੀ ਘਾਟ

ਉਕਤ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਹਿਰਾਸਤ ’ਚ ਲੈ ਲਿਆ ਹੈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੀ ਉਮਰ ਤਕਰੀਬਨ 70 ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ’ਚ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪਿੰਡ ਵਿੱਚ ਹੀ ਇੱਕ ਵਿਆਹ ਸਮਾਰੋਹ ਸੀ, ਅਤੇ ਵਿਆਹ ’ਚ ਜਾਗੋ ਕੱਢੀ ਜਾ ਰਹੀ ਸੀ। ਇਸ ਦੌਰਾਨ ਮੁਲਜ਼ਮ ਪ੍ਰਿਤਪਾਲ ਸਿੰਘ ਸ਼ਰਾਬ ਪੀਕੇ ਘਰ ਆ ਗਿਆ ਅਤੇ ਦੋਵਾਰਾ ਫੇਰ ਜਾਗੋ ’ਚ ਜਾਣ ਦੀ ਜਿੱਦ ਕਰਨ ਲੱਗਾ, ਇਸ ਕਰਕੇ ਉਸ ਦੇ ਮਾਪੇ ਗੁੱਸੇ ’ਚ ਆਏ ਗਏ ਅਤੇ ਉਸ ਨੂੰ ਜਾਗੋ ’ਚ ਜਾਣ ਤੋਂ ਰੋਕਣ ਲੱਗ ਗਏ। ਇਸ ਕਾਰਨ ਹੀ ਗੁੱਸੇ ’ਚ ਆਏ ਮੁਲਜ਼ਮ ਪ੍ਰਿਤਪਾਲ ਸਿੰਘ ਨੇ ਆਪਣੇ ਮਾਂ-ਬਾਪ ਦੇ ਸਿਰ ’ਤੇ ਸਰੀਏ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। (Murder)

LEAVE A REPLY

Please enter your comment!
Please enter your name here