ਜੰਮੂ ਕਸ਼ਮੀਰ (Kashmir) ’ਚ ਅੱਤਵਾਦੀਆਂ ਵੱਲੋਂ ਮਿੱਥ ਕੇ ਕਤਲ ਕਰਨ ਦੀ ਕਾਇਰਤਾ ਭਰੀ ਘਟਨਾ ਸਾਹਮਣੇ ਆਈ ਹੈ। ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ ’ਚ ਇੱਕ ਸਰਕਸ ਦੇ ਮੁਲਾਜ਼ਮ ਦਾ ਉਸ ਵੇਲੇ ਕਤਲ ਕਰ ਦਿੱਤਾ ਜਦੋਂ ਉਹ ਸਰਕਸ ਦੇ ਕੈਂਪ ’ਚ ਘਰ ਪਰਤ ਰਿਹਾ ਸੀ। ਸਪੱਸ਼ਟ ਹੈ ਕਿ ਅੱਤਵਾਦੀ ਆਮ ਲੋਕਾਂ ਖਾਸ ਕਰ ਸੂਬੇ ’ਚ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ ਤਾਂ ਕਿ ਸੂਬੇ ਦੀ ਆਬਾਦੀ ਨੂੰ ਇੱਕ ਫਿਰਕੇ (ਸੰਪ੍ਰਦਾਇ) ਵਿਸੇਸ਼ ਤੱਕ ਸੀਮਤ ਕੀਤਾ ਜਾਵੇ। ਅਸਲ ’ਚ ਅਜਿਹਾ ਕੁਝ ਉਦੋਂ ਹੀ ਵਾਪਰਦਾ ਹੈ ਜਦੋਂ ਅੱਤਵਾਦ ਨੂੰ ਸਮਾਜਿਕ ਤੌਰ ’ਤੇ ਹਮਾਇਤ ਨਾ ਮਿਲ ਰਹੀ ਹੋਵੇ। ਜੰਮੂ ਕਸ਼ਮੀਰ ’ਚ ਗੈਰ-ਮੁਸਿਲਮ ਲੋਕ ਵੀ ਰਹਿ ਰਹੇ ਹਨ ਤੇ ਬਹੁਤੇ ਖੇਤਰਾਂ ’ਚ ਸਾਰੇ ਧਰਮਾਂ ਦੇ ਲੋਕਾਂ ਦਾ ਆਪਸ ’ਚ ਭਾਈਚਾਰਾ ਹੈ।
ਇਹ ਵੀ ਪੜ੍ਹੋ : 28 ਸਾਲਾਂ ਦੇ ਲੰਮੇ ਵਕਫੇ ਮਗਰੋਂ ਲੰਬੀ ’ਚੋਂ ਕੋਈ ਗੈਰ-ਅਕਾਲੀ ਮੰਤਰੀ
ਇਸ ਧਰਤੀ ’ਤੇ ਜੋ ਵੀ ਜੰਮਿਆ ਸਾਰੇ ਇਸ ਧਰਤੀ ਨਾਲ ਜੁੜੇ ਹੋਏ ਹਨ ਤੇ ਰਲ ਮਿਲ ਕੇ ਰਹਿੰਦੇ ਹਨ। ਬੱਸ, ਇਹੀ ਗੱਲ ਅੱਤਵਾਦੀਆਂ ਨੂੰ ਹਜ਼ਮ ਨਹੀਂ ਹੋ ਰਹੀ। ਅੱਤਵਾਦੀ ਇੱਕ ਧਰਮ ਵਿਸੇਸ਼ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਸੂਬਾ ਛੱਡਣ ਲਈ ਮਜ਼ਬੂਰ ਕਰਨ ਦੇ ਇਰਾਦੇ ਨਾਲ -ਨਾਲ ਖਾਸ ਧਰਮ ਦੇ ਲੋਕਾਂ ਨੂੰ ਚੁਣ-ਚੁਣ ਕੇ ਮਾਰਦੇ ਹਨ। ਅਜਿਹੀਆਂ ਕਾਰਵਾਈਆਂ ਹੀ ਅੱਤਵਾਦੀਆਂ ਦੇ ਉਹਨਾਂ ਦਾਅਵਿਆਂ ਦਾ ਪਰਦਾਫਾਸ਼ ਕਰਦੀਆਂ ਹਨ ਕਿ ਉਹ ਅਜ਼ਾਦੀ ਦੀ ਲੜਾਈ ਲੜ ਰਹੇ ਹਨ।
ਲੜਾਈ ਤੇ ਕਾਇਰਤਾ ਦਾ ਆਪਸ ’ਚ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਮਿੱਥ ਕੇ ਕੀਤੇ ਜਾ ਰਹੇ ਕਤਲ ਕਿਸੇ ਸਿਆਸੀ ਸੰਗਠਨ ਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ। ਅਜਿਹੀਆਂ ਘਟਨਾਵਾਂ ਵੱਖਵਾਦੀਆਂ ਦੀ ਉਸ ਦੋਗਲੀ ਨੀਤੀ ਦਾ ਵੀ ਪਰਦਾਫਾਸ਼ ਕਰਦੀਆਂ ਹਨ ਜੋ ਕਸ਼ਮੀਰ ਨੂੰ ਸਮੁੱਚੇ ਕਸ਼ਮੀਰੀਆਂ ਦਾ ਘਰ ਮੰਨਦੇ ਹਨ। ਵੱਖਵਾਦੀ ਅੱਜ ਸਰਕਸ ਮੁਲਾਜ਼ਮ ਦੇ ਕਤਲ ’ਤੇ ਚੱੁਪ ਹਨ।
ਇਹ ਵੀ ਪੜ੍ਹੋ : ਕਿਸਾਨ ਸੁਯੰਕਤ ਮੋਰਚੇ ਨੇ ਕੇਂਦਰ ਦੇ ਪੁਤਲੇ ਫੂਕੇ, ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ
ਵੱਖਵਾਦੀਆਂ ਦੀਆਂ ਦਾ ਕਸ਼ਮੀਰੀਅਤ ਦਾ ਸੰਕਲਪ ਵੀ ਅਧੂਰਾ ਹੈ ਜੇਕਰ ਉਹ ਨਿਰਦੋਸ਼ ਸਰਕਸ ਮੁਲਾਜਮ ਦੇ ਕਤਲ ਦੀ ਨਿੰਦਾ ਨਹੀਂ ਕਰਦੇ। ਅੱਤਵਾਦੀਆਂ ਵੱਲੋਂ ਨਿਰਦੋਸ਼ ਲੋਕਾਂ , ਬੁੱਢਿਆਂ, ਬੱਚਿਆਂ, ਔਰਤਾਂ ਦੇ ਕੀਤੇ ਜਾ ਰਹੇ ਕਤਲ ਨਾ ਤਾਂ ਕਿਸੇ ਅਜ਼ਾਦੀ ਦੀ ਲੜਾਈ ਦਾ ਹਿੱਸਾ ਹਨ ਤੇ ਨਾ ਹੀ ਕਸ਼ਮੀਰੀਅਤ ਦਾ ਅੰਗ। ਹਰ ਨਿਰਦੋਸ਼ ਦਾ ਕਤਲ ਨਿੰਦਾਜਨਕ ਹੈ ਭਾਵੇਂ ਉਹ ਕਿਸੇ ਦੀ ਵੀ ਗੋਲੀ ਨਾਲ ਹੋਵੇ। ਜ਼ਰੂਰੀ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਬਿਨਾਂ ਸ਼ੱਕ ਸੁਰੱਖਿਆ ਬਲਾਂ ਵੱਲੋਂ ਵਰਤੀ ਗਈ ਮੁਸਤੈਦੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਮਿੱਥ ਕੇ ਕਤਲ ਕਰਨ ਦੀਆਂ ਘਟਨਾਵਾਂ ’ਤੇ ਵਿਰਾਮ ਲੱਗਾ ਸੀ। ਜ਼ਰੂਰੀ ਹੈ ਕਿ ਲੋਕਾਂ ਦੇ ਦਿਲਾਂ ’ਚੋਂ ਬੇਯਕੀਨੀ ਦੀ ਭਾਵਨਾ ਖਤਮ ਕਰਨ ਲਈ ਜਿੱਥੇ ਸੁਰੱਖਿਆ ਪ੍ਰਬੰਧਾਂ ’ਚ ਇਜਾਫ਼ਾ ਕੀਤਾ ਜਾਵੇ ਉਥੇ ਮਿ੍ਰਤਕ ਦੇ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਆਰਥਿਕ ਸਹਾਇਤਾ ਕੀਤੀ ਜਾਵੇ। ਇਹ ਵੀ ਚੰਗੀ ਗੱਲ ਹੈ ਕਿ ਤਾਜ਼ਾ ਹਮਲੇ ਦੇ ਬਾਵਜੂਦ ਘੱਟ ਗਿਣਤੀ ਭਾਈਚਾਰੇ ਦੇ ਲੋਕ ਕਸ਼ਮੀਰ ਨਾਲ ਜੁੜੇ ਹੋਏ ਹਨ ਤੇ ਅੱਤਵਾਦ ਅੱਗੇ ਝੁਕਣ ਲਈ ਤਿਆਰ ਨਹੀਂ ।