ਅਮਰੀਕਾ ‘ਚ ਭਾਰਤੀ ਇੰਜੀਨੀਅਰ ਦਾ ਕਤਲ

Murder

(ਏਜੰਸੀ) ਨਵੀਂ ਦਿੱਲੀ। ਅਮਰੀਕਾ ‘ਚ ਕੰਸਾਸ ਸੂਬੇ ‘ਚ ਇੱਕ ਅਮਰੀਕੀ ਵਿਅਕਤੀ ਨੇ ਭਾਰਤੀ ਇੰਜੀਨੀਅਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਤੇ ਦੋ ਹੋਰਨਾਂ ਨੂੰ ਜ਼ਖਮੀ ਕਰ ਦਿੱਤਾ ਇਸ ਪਿੱਛੇ ਨਸਲੀ ਹਿੰਸਾ ਦੀ ਕਾਰਵਾਈ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਮ੍ਰਿਤਕ ਭਾਰਤੀ ਦੀ ਪਛਾਣ ਸ੍ਰੀ ਨਿਵਾਸ ਕੁਚੀਬੋਤਲਾ ਤੇ ਜ਼ਖਮੀ ਦੀ ਪਛਾਣ ਅਲੋਕ ਮਦਾਸਾਨੀ ਤੇ ਇਆਨ ਗ੍ਰਿੱਲੋ ਵਜੋਂ ਹੋਈ ਹੈ ਸ੍ਰੀਨਿਵਾਸ ਕੁਚੀਬੋਤਲਾ (32) ਤੇ ਉਨ੍ਹਾਂ ਦੇ ਸਹਿਯੋਗੀ ਅਲੋਕ ਮਦਾਸਾਨੀ ‘ਤੇ ਗੋਲੀ ਚਲਾਉਣ  ਵਾਲੇ ਵਿਅਕਤੀ ਐਡਮ ਪੁਰਿੰਟਨ ਨੇ  ਚੀਕ ਕੇ ਕਿਹਾ, ਮੇਰੇ ਦੇਸ਼ ‘ਚੋਂ ਨਿਕਲ ਜਾਓ’ ਦੋਸ਼ੀ ਪੁਰਿੰਟਨ ਨੇ ਕਲੀਂਟੋ ਮਿਸੌਰੀ ‘ਚ ਇੱਕ ਬਾਰਟੇਡਰ ਨੂੰ ਦੱਸਿਆ ਕਿ ਉਸਨੇ ਦੋ ਮੱਧ ਪੂਰਵ ਲੋਕਾਂ ਦੀ ਕਤਲ ਕਰ ਦਿੱਤਾ ਹੈ।

ਘਟਨਾ ਦੇ ਪੰਜ ਘੰਟਿਆਂ ਤੋਂ ਬਾਅਦ ਮ੍ਰਿਤਕ ਤੇ ਜ਼ਖਮੀ ਹੈਦਰਾਬਾਦ ਤੇ ਵਾਰਾਂਗਲ ਦੇ ਰਹਿਣ ਵਾਲੇ ਹਨ ਤੇ ਉਹ ਓਲੇਥ ਦੇ ਗਾਰਮਿਨ ‘ਚ ਕੰਮ ਕਰਦੇ ਸਨ ਇਹ ਘਟਨਾ ਬੁੱਧਵਾਰ ਦੀ ਰਾਤ ਨੂੰ ਹੋਈ ਇਸ ਘਟਨਾ ‘ਚ ਇੱਕ ਅਮਰੀਕੀ ਵੀ ਜ਼ਖਮੀ ਹੋਇਆ ਹੈ ਭਾਰਤੀ ਇੰਜੀਨੀਅਰ ਓਲੇਥ ‘ਚ ਗਾਰਮੀਨ ਦਫ਼ਤਰ ‘ਚ ਕੰਮ ਕਰ ਰਹੇ ਸਨ ਦੋ ਜ਼ਖਮੀਆਂ ਮਦਾਸਾਨੀ ਤੇ ਇੱਕ ਹੋਰ ਵਿਅਕਤੀ ਇਆਨ ਗ੍ਰਿਲਲੇ ਤੋਂ ਬਾਅਦ ‘ਚ ਇਲਾਜ ਤੋਂ ਬਾਅਦ  ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਕੁਚੀਬੋਤਲਾ ਦੇ ਪਰਿਵਾਰ ‘ਚ ਪਤਨੀ ਸੁਨੰਇਆ ਦੁਮਾਲਾ ਹੈ, ਜੋ ਕੰਸਾਸ ‘ਚ ਹੀ ਇੱਕ ਕੰਪਨੀ ‘ਚ ਕੰਮ ਕਰਦੀ ਹੈ।

ਸ੍ਰੀਮਤੀ ਸਵਰਾਜ ਨੇ ਟਵੀਟ ਕਰਕੇ ਕਿਹਾ, ਕੰਸਾਸ ‘ਚ ਗੋਲੀਬਾਰੀ ਦੀ ਘਟਨਾ ਤੋਂ ਮੈਂ ਬਹੁਤ ਦੁਖੀ

ਸ੍ਰੀਮਤੀ ਸਵਰਾਜ ਨੇ ਟਵੀਟ ਕਰਕੇ ਕਿਹਾ, ਕੰਸਾਸ ‘ਚ ਗੋਲੀਬਾਰੀ ਦੀ ਘਟਨਾ ਤੋਂ ਮੈਂ ਬਹੁਤ ਦੁਖੀ ਹਾਂ ਇਸ ਘਟਨਾ ‘ਚ ਸ੍ਰੀਨਿਵਾਸ ਕੁਚੀਬੋਤਲਾ ਦੀ ਮੌਤ ਹੋ ਗਈ ਮੇਰੀ ਸੰਵੇਦਨਾਵਾਂ ਪੀੜਤਾ ਪਰਿਵਾਰ ਦੇ ਨਾਲ ਹਨ  ਉਨ੍ਹਾਂ ਨੇ ਕਿਹਾ ਕਿ ਮੈਂ ਸ੍ਰੀਨਿਵਾਸ ਕੁਚੀਬੋਤਲਾ ਦੇ ਪਿਤਾ ਤੇ ਭਰਾ ਕੇ. ਕੇ. ਸ਼ਾਸਤਰੀ ਤੋਂ ਹੈਦਰਾਬਾਦ ‘ਚ ਗੱਲ ਕੀਤੀ ਹੈ ਤੇ ਮੇਰੀ ਸੰਵੇਦਨਾਵਾਂ ਪਰਿਵਾਰ ਦੇ ਨਾਲ ਹੈ ਉਨ੍ਹਾਂ ਅਮਰੀਕਾ ‘ਚ ਭਾਰਤੀ ਰਾਜਦੂਤ ਨਵਤੇਜ਼ ਸਰਨਾ ਤੋਂ ਗੱਲ ਕੀਤੀ ਸਰਨਾ ਨੇ ਸ੍ਰੀਮਤੀ ਸਵਰਾਜ ਨੂੰ ਦੱਸਿਆ ਕਿ ਮਹਾਂਵਾਣੀਜਯ ਦੂਤ ਆਰ. ਡੀ. ਜੋਸ਼ੀ ਤੇ ਹਰਪਾਲ ਸਿੰਘ ਨੂੰ ਕੰਸਾਸ ਭੇਜਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ