ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਤੇਜ਼ਧਾਰ ਹਥਿਆਰ...

    ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ

    Murder
    ਮ੍ਰਿਤਕ ਗੁਰਦਰਸਨ ਸਿੰਘ ਦੀ ਫਾਈਲ ਫੋਟੋ।

    ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ  (Murder)

    (ਪ੍ਰਵੀਨ ਗਰਗ) ਦਿੜ੍ਹਬਾ ਮੰਡੀ। ਨੇੜਲੇ ਪਿੰਡ ਖਨਾਲ ਕਲਾਂ ਵਿਖੇ ਫਰਿੱਜ਼ ਨਾ ਠੀਕ ਕਰਨ ’ਤੇ ਰੰਜਿਸ਼ ਤਹਿਤ ਇੱਕ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ਮਕੈਨਿਕ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਭੱਟੀਵਾਲ ਕਲਾਂ ਦਾ ਵਸਨੀਕ ਦੱਸਿਆ ਜਾਂਦਾ ਹੈ। ਮ੍ਰਿਤਕ ਦੇ ਪਿਤਾ ਸਤਿਗੁਰ ਸਿੰਘ ਬਾਸੀ ਭੱਟੀਵਾਲ ਨੇ ਦਿੜਬਾ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਗੁਰਦਰਸ਼ਨ ਸਿੰਘ ਅਤੇ ਉਸ ਦੇ ਮਾਮੇ ਦਾ ਲੜਕਾ ਗੁਰਪਿਆਰ ਸਿੰਘ ਰਲ ਕੇ ਪਿੰਡ ਖਨਾਲ ਵਿਖੇ ਬਿਜਲੀ ਦਾ ਸਮਾਨ ਠੀਕ ਕਰਨ ਦੀ ਦੁਕਾਨ ਕਰਦੇ ਸਨ। Murder

    ਬੀਤੇ ਕਈ ਦਿਨ ਪਹਿਲਾਂ ਜਸਵੀਰ ਸਿੰਘ ਉਰਫ ਬਿੱਟੂ ਆਪਣਾ ਖਰਾਬ ਫਰਿੱਜ ਠੀਕ ਕਰਵਾਉਣ ਆਇਆ ਸੀ, ਉਸ ਦੇ ਲੜਕੇ ਨੇ ਫਰਿੱਜ ਠੀਕ ਕਰਨ ਤੋਂ ਮਨਾ ਕਰ ਦਿੱਤਾ। ਜਿਸ ਨੂੰ ਲੈ ਕੇ ਉਨ੍ਹਾਂ ਵਿੱਚ ਤੂੰ-ਤੂੰ ਮੈਂ-ਮੈਂ ਹੋ ਗਈ। ਜਿਸ ਦੀ ਰੰਜਿਸ਼ ਤਹਿਤ ਜਸਵੀਰ ਸਿੰਘ ਉਰਫ ਬਿੱਟੂ ਨੇ ਗੁਰਦਰਸ਼ਨ ਸਿੰਘ ਨੂੰ ਧਮਕੀਆਂ ਦਿੱਤੀਆਂ ਅਤੇ ਪਿੰਡ ’ਚੋਂ ਦੁਕਾਨ ਚੁੱਕ ਕੇ ਲਿਜਾਣ ਲਈ ਵੀ ਕਿਹਾ।

    ਇਹ ਵੀ ਪੜ੍ਹੋ: ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਲੱਥੀ, ਬਚਾਅ ਕਾਰਜ ਸ਼ੁਰੂ

    ਇਸ ਘਟਨਾ ਦੀ ਜਾਣਕਾਰੀ ਗੁਰਦਰਸ਼ਨ ਸਿੰਘ ਨੇ ਆਪਣੇ ਪਰਿਵਾਰ ਨੂੰ ਵੀ ਦੱਸੀ ਸੀ। ਪਰ ਬੀਤੇ ਕੱਲ੍ਹ ਜਸਵੀਰ ਸਿੰਘ ਬਿੱਟੂ ਨੇ ਉਸ ਲੜਕੇ ’ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ, ਉਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਥਾਣਾ ਦਿੜਬਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਥਾਣਾ ਮੁਖੀ ਦਿੜਬਾ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

    LEAVE A REPLY

    Please enter your comment!
    Please enter your name here