ਕਾਂਗਰਸੀ ਆਗੂ ਦੇ ਪਿਤਾ ਦਾ ਕਤਲ

Murder, Father, Congress, Leader

ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ

ਬਲਾਚੌਰੇ। ਅੱਜ ਇੱਕ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਨਾਨੋਵਾਲ ਦੇ ਪਿਤਾ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਇਹ ਘਟਨਾ ਬਲਾਕ ਸੜੋਆ ਦੇ ਪਿੰਡ ਨਾਨੋਵਾਲ ਦੀ ਹੈ। ਜਾਣਕਾਰੀ ੰਿਦੰਦਿਆਂ ਥਾਣਾ ਪੋਜੇਵਾਲ ਦੇ ਐੱਸ. ਐੱਚ. ਓ. ਜਾਹਰ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਨਾਨੋਵਾਲ ਮੁਤਾਬਕ ਉਨ੍ਹਾਂ ਦੇ ਪਿਤਾ ਗੁਲਜ਼ਾਰੀ ਲਾਲ (78) ਉਨ੍ਹਾਂ ਦੀ ਰਿਹਾਇਸ਼ ਘਰ ਗੜ੍ਹਸ਼ੰਕਰ ਚੋਂ ਕੁਝ ਦਿਨ ਪਹਿਲਾਂ ਹੀ ਪਿੰਡ ਨਾਨੋਵਾਲ ਆਏ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਅੰਦਰ ਬੀਤੇ ਦਿਨ ਸੁੱਤੇ ਪਏ ਸਨ। Murder

ਜਦੋਂ ਬੀਤੀ ਸਵੇਰ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਾ ਚੁੱਕਿਆ। ਫੋਨ ਨਾ ਚੁੱਕਣ ‘ਤੇ ਰੋਟੀ ਲੈ ਕੇ 12.30 ਵਜੇ ਨਾਨੋਵਾਲ ਘਰ ਆਏ ਤਾਂ ਉਨ੍ਹਾਂ ਨੂੰ ਆਪਣੇ ਉਪਰ ਰਜਾਈ ਲਿਆ ਵੇਖਿਆ। ਉਸ ਦੇ ਪਿਤਾ ਖੂਨ ਨਾਲ ਲਥਪਥ ਸਨ। ਗਰਦਨ ‘ਤੇ ਟੱਕ, ਮੱਥੇ ‘ਤੇ ਕੱਟ ਅਤੇ ਹੋਰ ਕਈ ਜਗ੍ਹਾ ਸੱਟਾਂ ਲੱਗੀਆਂ ਸਨ। ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਰੌਲਾ ਪਾ ਕੇ ਇੱਕਠਾ ਕੀਤਾ ਅਤੇ ਥਾਣਾ ਪੋਜੇਵਾਲ ਵਿਖੇ ਸੂਚਨਾ ਦਿੱਤੀ ਕਿ ਉਸ ਦੇ ਪਿਤਾ ਦਾ ਕਿਸੇ ਨੇ ਕਤਲ ਕੀਤਾ ਹੈ।

ਉਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਲੁਟੇਰੇ ਜਾ ਨਸ਼ੇੜੀਆਂ ਨੇ ਮੇਰੇ ਪਿਤਾ ਦਾ ਕਤਲ ਕੀਤਾ ਹੈ ਅਤੇ ਉਨ੍ਹਾਂ ਦੀ ਜੇਬ ‘ਚੋਂ ਰੁਪਏ ਵੀ ਕੱਢ ਕੇ ਲੈ ਗਏ ਹਨ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ ‘ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ। ਮੌਕੇ ‘ਤੇ ਪੁੱਜੇ ਐੱਸ. ਪੀ. ਵਜ਼ੀਰ ਸਿੰਘ ਖਹਿਰਾ, ਐੱਸ. ਐੱਸ. ਪੀ. ਨਵਾਂਸ਼ਹਿਰ ਅਲਕਾ ਮੀਨਾ, ਸਤਿੰਦਰਜੀਤ ਸਿੰਘ, ਡੀ. ਐੱਸ. ਪੀ. ਬਲਾਚੌਰ, ਐੱਸ. ਐੱਚ. ਓ ਗੁਰਮੁੱਖ ਸਿੰਘ ਨਾਲ ਪੁਲਿਸ ਦੀਆਂ ਟੀਮਾਂ ਨੇ ਉਂਗਲਾਂ ਦੇ ਨਿਸ਼ਾਨ ਅਤੇ ਹੋਰ ਐਂਗਲਾਂ ‘ਤੇ ਸਰਚ ਕਰ ਕਾਤਲ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here