ਨਗਰ ਕੌਂਸਲ ਵੱਖ-ਵੱਖ ਥਾਵਾਂ ਅਤੇ ਗਾਰਬੇਜ਼ ਵਨਰੇਬਲ ਪੁਆਇੰਟਾਂ ਦੀ ਕੀਤੀ ਸਫਾਈ

Fazilka-News-2
"ਮੇਰਾ ਸ਼ਹਿਰ ਮੇਰਾ ਮਾਨ" ਮੁਹਿੰਮ ਸਵੱਛਤਾ ਪੰਦਰਵਾੜਾ ਦੀਆ ਤਸਵੀਰਾ (ਰਜਨੀਸ਼ ਰਵੀ)

‘ਮੇਰਾ ਸ਼ਹਿਰ ਮੇਰਾ ਮਾਨ’ ਮੁਹਿੰਮ ਤਹਿਤ ਸਹਿਰ ਚਮਕਾਇਆ | Fazilka News

ਫਾਜ਼ਿਲਕਾ (ਰਜਨੀਸ਼ ਰਵੀ)। “ਮੇਰਾ ਸ਼ਹਿਰ ਮੇਰਾ ਮਾਨ” ਮੁਹਿੰਮ ਸਵੱਛਤਾ ਪੰਦਰਵਾੜਾ ਤਹਿਤ ਨਗਰ ਕੌਂਸਲ ਵੱਲੋਂ ਚੌਥੇ ਦਿਨ ਮਦਨ ਗੋਪਾਲ ਰੋਡ ਵਿਖੇ ਬਰਸਾਤੀ ਨਾਲਿਆਂ ਦੀ ਸਾਫ ਸਫਾਈ ਕੀਤੀ ਗਈ। ਇਸ ਤੋਂ ਇਲਾਵਾ ਰੰਗਲਾ ਬੰਗਲਾ ਐੱਨ.ਜੀ.ਓ ਦੇ ਸਹਿਯੋਗ ਨਾਲ ਸਿੱਧ ਸ਼੍ਰੀ ਹਨੂੰਮਾਨ ਮੰਦਰ ਦੇ ਪਿਛਲੇ ਪਾਸੇ ਆਨੰਦਪੁਰ ਮੁਹੱਲਾ ਸਮੇਤ ਸਹਿਰ ਦੀਆਂ ਵੱਖ-ਵੱਖ ਥਾਵਾਂ ਤੇ ਗਾਰਬੇਜ਼ ਵਨਰੇਬਲ ਪੁਆਇੰਟਾਂ ਦੀ ਸਾਫ ਸਫਾਈ ਕਰਕੇ ਪੇਂਟਿੰਗ ਕੀਤੀ ਗਈ ਅਤੇ ਪੇਂਟਿੰਗ ਰਾਹੀਂ ਆਸ-ਪਾਸ ਦੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਕੂੜਾ ਕਰਕਟ ਬਾਹਰ ਸੜਕ ਤੇ ਨਾ ਸੁੱਟਿਆ ਜਾਵੇ ਅਤੇ ਘਰ ਦੇ ਕੂੜੇ ਨੂੰ5 ਅੱਲਗ-ਅੱਲਗ ਗਿੱਲਾ ਅਤੇ ਸੁੱਕਾ ਰੱਖਿਆ ਜਾਵੇ ਤਾਂ ਜੋ ਸ਼ਹਿਰ ਵਿੱਚ ਸਾਫ ਸਫਾਈ ਰੱਖੀ ਜਾ ਸਕੇ ਅਤੇ ਸੜਕਾਂ ਦੇ ਆਸ ਪਾਸ ਗੰਦਗੀ ਨਜਰ ਨਾ ਆਵੇ। (Fazilka News)

ਨਗਰ ਕੌਂਸਲ ਫਾਜ਼ਿਲਕਾ ਦੇ ਕਾਰਜ ਸਾਧਕ ਅਫਸਰ ਨਗਰ ਮੰਗਤ ਕੁਮਾਰ ਨੇ ਕਿਹਾ ਕਿ ਸ਼੍ਰੀਮਤੀ ਅਵਨੀਤ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮੁਹਿੰਮ ਚਲਾਈ ਜਾ ਰਹੀ ਹੈ। ਉਹਨਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾ ਅਤੇ ਆਮ ਲੋਕਾਂ ਨੂੰ ਇਸ ਮੁਹਿੰਮ ਵਿੱਚ ਵੱਧ ਤੋ ਵੱਧ ਭਾਗ ਲੈਣ ਲਈ ਕਿਹਾ। ਇਸ ਮੋਕੇ ਸੁਪਰਡੰਟ (ਸੈਨੀਟੇਸ਼ਨ) ਨਰੇਸ਼ ਖੇੜਾ, ਸੈਨਟਰੀ ਇੰਸਪੈਕਟਰ ਜਗਦੀਪ ਸਿੰਘ, ਸੀ.ਐਫ ਗੁਰਵਿੰਦਰ ਸਿੰਘ, ਮੋਟੀਵੇਟਰ ਰਾਜ ਕੁਮਾਰੀ, ਬੇਬੀ, ਕਨੋਜ਼, ਸਾਹਿਲ, ਸੰਨੀ, ਦਵਿੰਦਰ ਪ੍ਰਕਾਸ਼, ਜੰਨਤ ਕੰਬੋਜ, ਰੰਗਲਾ ਬੰਗਲਾ ਟੀਮ ਤੋਂ ਲਛਮਣ ਦੋਸਤ, ਸ਼੍ਰੀਮਤੀ ਸੰਤੋਸ਼ ਚੋਧਰੀ, ਤਮਨਾ ਕੰਬੋਜ਼ ਅਤੇ ਵਿਹਾਨ ਕੰਬੋਜ ਹਾਜ਼ਰ ਸਨ। (Fazilka News)

LEAVE A REPLY

Please enter your comment!
Please enter your name here