Patiala News: ਆਖਰਕਾਰ ਨਗਰ ਨਿਗਮ ਨੇ ਸੀਸ ਮਹਿਲ ਤੋਂ ਡਕਾਲਾ ਜਾਂਦੀ ਸੜਕ ਦੇ ਸੀਵਰੇਜ਼ ਦਾ ਢੱਕਣ ਕੀਤਾ ਠੀਕ

Patiala News
ਪਟਿਆਲਾ : ‘ਸੱਚ ਕਹੂੰ’ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ, ਸੀਸੀ ਮਹਿਲ ਤੋਂ ਡਕਾਲਾ ਨੂੰ ਜਾਂਦੀ ਸੜਕ ਦੇ ਅੱਧ ਵਿਚਕਾਰ ਲਟਕ ਰਹੇ ਢੱਕਣ ਦਾ ਦ੍ਰਿਸ਼ ਅਤੇ ਢੱਕਣ ਠੀਕ ਹੋਣ ਤੋਂ ਬਾਅਦ ਦਾ ਦ੍ਰਿਸ਼।

‘ਸੱਚ ਕਹੂੰ’ ਵੱਲੋਂ ਸੜਕ ’ਤੇ ਅੱਧ ਵਿਚਕਾਰ ਲਟਕ ਰਹੇ ਸੀਵਰੇਜ ਦੇ ਢੱਕਣ ਨੂੰ ਲੈ ਕੇ ਖਬਰ ਕੀਤੀ ਗਈ ਸੀ ਪ੍ਰਕਾਸ਼ਿਤ | Patiala News

Patiala News: (ਨਰਿੰਦਰ ਸਿੰਘ ਬਠੋਈ) ਪਟਿਆਲਾ। ਆਖਰਕਾਰ ਪਟਿਆਲਾ ਦੇ ਸੀਸ ਮਹਿਲ ਤੋਂ ਡੀਅਰ ਪਾਰਕ ਡਕਾਲਾ ਰੋਡ ਨੂੰ ਜਾਂਦੀ ਸੜਕ ’ਤੇ ਅੱਧ ਵਿਚਕਾਰ ਲਟਕ ਰਹੇ ਸੀਵਰੇਜ਼ ਦੇ ਢੱਕਣ ’ਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਸਵੱਲੀ ਨਜ਼ਰ ਪੈ ਹੀ ਗਈ ਤੇ ਨਿਗਮ ਦੇ ਕਰਮਚਾਰੀਆਂ ਨੇ ਇਸ ਸੀਵਰੇਜ਼ ਦੇ ਢੱਕਣ ਨੂੰ ਠੀਕ ਨੂੰ ਕਰਦਿਆਂ ਇਸ ’ਤੇ ਚੰਗੀ ਤਰ੍ਹਾਂ ਵੱਜਰੀ ਆਦਿ ਪਾ ਕੇ ਮੁਰੰਮਤ ਕਰ ਦਿੱਤੀ ਹੈ। ਜਿਸ ਤੋਂ ਬਾਅਦ ਰੋਜ਼ਾਨਾ ਆਪਣੇ ਕੰਮਕਾਰਾਂ ਨੂੰ ਆਉਦੇ ਜਾਂਦੇ ਰਾਹੀਗਰਾਂ ਨੇ ਕੁੱਝ ਰਾਹਤ ਮਹਿਸੂਸ ਕੀਤੀ ਹੈ।

ਦੱਸਣਯੋਗ ਹੈ ਕਿ ਡਕਾਲਾ ਚੁੰਗੀ ਤੋਂ ਸੂਲਰ ਚੌਕ ਤੱਕ ਜੋ ਨਗਰ ਨਿਗਮ ਵੱਲੋਂ ਸੜਕ ਦੇ ਹੇਠ ਸੀਵਰੇਜ਼ ਪਾਇਆ ਹੋਇਆ, ਉਸ ਸੀਵਰੇਜ਼ ਦਾ ਇੱਕ ਢੱਕਣ ਟੁੱਟ ਕੇ ਅੱਧ ਵਿਚਕਾਰ ਲਟਕ ਰਿਹਾ ਸੀ, ਉਸ ਦੀ ਖਬਰ ‘ਸੱਚ ਕਹੂੰ’ ਅਖਬਾਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਖਬਰ ਰਾਹੀਂ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਗਿਆ ਕਿ ਸੀਵਰੇਜ਼ ਦਾ ਢੱਕਣ ਅੱਧ ਵਿਚਕਾਰ ਲਟਕ ਰਿਹਾ ਹੈ, ਜੋ ਕਿ ਕਿਸੇ ਵੱਡੇ ਹਾਦਸੇ ਨੂੰ ਅੰਜ਼ਾਮ ਦੇਣ ਲਈ ਅਵਾਜ਼ਾਂ ਮਾਰ ਰਿਹਾ ਹੈ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਯੂਨੀਵਰਸਿਟੀ ਨੇ ਤੁਰਕੀ ਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤੇ ਕੀਤੇ ਰੱਦ

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਢੱਕਣ ਲਗਭਗ ਇੱਕ ਹਫਤੇ ਤੋਂ ਟੁੱਟਿਆ ਹੋਇਆ ਸੀ, ਪਰ ਇਸ ਨੂੰ ਠੀਕ ਕਰਨ ਲਈ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਨਿਗਾ ਨਹੀਂ ਪਈ। ਇਸ ਸਬੰਧੀ ਜਦੋਂ ‘ਸੱਚ ਕਹੂੰ’ ਵੱਲੋਂ ਖਬਰ ਪ੍ਰਕਾਸ਼ਿਤ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਨੂੰ ਜਾਣੂੰ ਕਰਵਾਇਆ ਗਿਆ ਤਾਂ ਕਿਤੇ ਜਾ ਕੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਇਸ ’ਤੇ ਸਵੱਲੀ ਨਜ਼ਰ ਪਈ ਤੇ ਇਸ ਅੱਧ ਵਿਚਕਾਰ ਲਟਕ ਰਹੇ ਢੱਕਣ ਨੂੰ ਨਿਗਮ ਕਰਮਚਾਰੀਆਂ ਵੱਲੋਂ ਚੰਗੀ ਤਰ੍ਹਾਂ ਬੱਜਰੀ ਆਦਿ ਪਾ ਕੇ ਠੀਕ ਕੀਤਾ ਗਿਆ।

Patiala News
ਪਟਿਆਲਾ : ‘ਸੱਚ ਕਹੂੰ’ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ, ਸੀਸੀ ਮਹਿਲ ਤੋਂ ਡਕਾਲਾ ਨੂੰ ਜਾਂਦੀ ਸੜਕ ਦੇ ਅੱਧ ਵਿਚਕਾਰ ਲਟਕ ਰਹੇ ਢੱਕਣ ਦਾ ਦ੍ਰਿਸ਼ ਅਤੇ ਢੱਕਣ ਠੀਕ ਹੋਣ ਤੋਂ ਬਾਅਦ ਦਾ ਦ੍ਰਿਸ਼।

Patiala News

ਜਿਸ ਦਾ ਰੋਜ਼ਾਨਾ ਦੇ ਕੰਮਾਂਕਾਰਾਂ ਨੂੰ ਆਉਣ ਜਾਣ ਵਾਲੇ ਰਾਹੀਗਰਾਂ ਗੁਰਪ੍ਰੀਤ ਸਿੰਘ, ਦਰਬਾਰਾ ਸਿੰਘ, ਜਸਵੰਤ ਸਿੰਘ, ਰਾਹੁਲ ਕੁਮਾਰ, ਸੰਜੇ ਸਿੰਘ, ਪ੍ਰੇਮ ਸਿੰਘ, ਗੁਰਦੀਪ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ‘ਸੱਚ ਕਹੂੰ’ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਸਮਾਂ ਰਹਿੰਦੇ ਇਸ ਢੱਕਣ ਦਾ ਹੱਲ ਨਾ ਹੁੰਦਾ ਤਾਂ ਕੋਈ ਵੀ ਭਿਆਨਕ ਹਾਦਸਾ ਵਾਪਰ ਸਕਦਾ ਸੀ।

ਰੋਜ਼ਾਨਾ ਦੇ ਕੰਮਾਕਾਰਾਂ ਨੂੰ ਆਉਣ ਜਾਣ ਵਾਲੇ ਰਾਹੀਗਰਾਂ ਨੇ ਲਿਆ ਸੁੱਖ ਦਾ ਸਾਹ, ਸੜਕ ਵੀ ਜਲਦ ਬਣਾਉਣ ਦੀ ਕੀਤੀ ਮੰਗ

Patiala News
Patiala News: ਆਖਰਕਾਰ ਨਗਰ ਨਿਗਮ ਨੇ ਸੀਸ ਮਹਿਲ ਤੋਂ ਡਕਾਲਾ ਜਾਂਦੀ ਸੜਕ ਦੇ ਸੀਵਰੇਜ਼ ਦਾ ਢੱਕਣ ਕੀਤਾ ਠੀਕ

ਉਨ੍ਹਾਂ ਕਿਹਾ ਕਿ ਜਦੋਂ ਮੀਹ ਪੈਦਾ ਹੈ ਤਾਂ ਇਸ ਸੜਕ ’ਤੇ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਜਾਂਦਾ ਹੈ ਤੇ ਫਿਰ ਇਸ ਸੜਕ ’ਤੇ ਪਏ ਟੋਏ ਆਦਿ ਕੁੱਝ ਵੀ ਨਜ਼ਰ ਨਹੀਂ ਆਉਦਾ। ਜਿਸ ਕਾਰਨ ਕੋਈ ਵੀ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਹੁਣ ਇਹ ਢੱਕਣ ਦੇ ਠੀਕ ਹੋਣ ਨਾਲ ਕੁੱਝ ਹੱਦ ਤੱਕ ਉਨ੍ਹਾਂ ਨੂੰ ਰਾਹਤ ਜਰੂਰ ਮਿਲੇਗੀ। ਇਸ ਤੋਂ ਇਲਾਵਾ ਇਨ੍ਹਾਂ ਰਾਹੀਗਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਨਵੇਂ ਸਿਰ੍ਹੇ ਤੋਂ ਵੀ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਦਾ ਸਫਰ ਹੋਰ ਵੀ ਸੁਖਾਲਾ ਹੋ ਸਕੇ। Patiala News