ਮੁੰਬਈ/ਦਾਊਦ ਇਬਰਾਹੀਮ ਦਾ ਭਤੀਜਾ ਰਿਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ

Mumbai,Dawood Ibrahim, arrested, Rizwan Airport

ਵਸੂਲੀ ਦੇ ਮਾਮਲੇ ‘ਚ ਸੀ ਭਾਲ

ਏਜੰਸੀ, ਮੁੰਬਈ

ਅੰਡਰ ਵਰਲਡ ਡਾਨ ਦਾਊਦ ਇਬਰਾਹੀਮ ਖਿਲਾਫ਼ ਜਾਂਚ ਕਰਦਿਆਂ ਮੁੰਬਈ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦਾਊਦ ਇਬਰਾਹੀਮ ਦਾ ਭਤੀਜਾ ਰਿਜਵਾਨ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਹੈ ਰਿਜਵਾਨ ਦਾਊਦ ਦੇ ਵੱਡੇ ਭਰਾ ਇਕਬਾਲ ਕਾਸਕਰ ਦਾ ਲੜਕਾ ਹੈ। ਦਾਊਦ ਦੇ ਕਰੀਬੀ ਅਹਿਮਦ ਰਜਾਕ ਨੂੰ ਦੁਬਈ ਤੋਂ ਪਿਛਲੇ ਦਿਨੀਂ ਕਰਾਈਮ ਬ੍ਰਾਂਚ ਲੈ ਕੇ ਆਈ ਸੀ। ਉਸ ਤੋਂ ਪੁੱਛਗਿੱਛ ‘ਚ ਗੱਲ ਸਾਹਮਣੇ ਆਈ ਸੀ ਹਵਾਲਾ ਦੇ ਰੈਕੇਟ ‘ਚ ਇਕਬਾਲ ਕਸਕਰ ਦਾ ਬੇਟਾ ਰਿਜਵਾਨ ਸ਼ਾਮਲ ਹੈ। ਰਿਜਵਾਨ ਨੂੰ ਜਿਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਉਸ ਸਮੇਂ ਉਹ ਦੁਬਈ ਭੱਜਣ ਦੀ ਤਿਆਰੀ ‘ਚ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਦਾਊਦ ਇਬਰਾਹੀਮ ਤੇ ਛੋਟਾ ਸ਼ਕੀਲ ਖਿਲਾਫ਼ ਜਾਂਚ ਕਰਦੇ ਹੋਏ ਮੁੰਬਈ ਪੁਲਿਸ ਨੇ ਅਫਰੋਜ ਵਡਾਰੀਆ ਉਰਫ ਅਹਿਮਦ ਰਜ਼ਾ ਨੂੰ ਗ੍ਰਿਫਤਾਰ ਕੀਤਾ ਸੀ ਮੁੰਬਈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਵਡਾਰੀਆ ਖਿਲਾਫ਼ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਅਧਾਰ ‘ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਛੋਟਾ ਸ਼ਕੀਲ ਦਾ ਕਰੀਬੀ ਸਹਿਯੋਗੀ ਸੀ ਤੇ ਦਾਊਦ ਇਬਰਾਹੀਮ ਤੇ ਛੋਟਾ ਸ਼ਕੀਲ ਦੀ ਸਲਾਹ ‘ਤੇ ਹਵਾਲਾ ਲੈਣ-ਦੇਣ ਦਾ ਕੰਮ ਕਰਦਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here