ਮੁੰਬਈ ਇੰਡੀਅਨਸ ਨੂੰ ਮਿਲੀ 20 ਕਰੋੜ ਦੀ ਰਾਸ਼ੀ
ਲਗਾਤਾਰ ਦੋ ਸੀਜ਼ਨ ਖਿਤਾਬ ਜਿੱਤਣ ਵਾਲੀ ਟੀਮ ਬਣੀ
ਦੁਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਮੁਖੀ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੇ ਪੰਜਵੀਂ ਵਾਰ ਆਈਪੀਐਲ ਖਿਤਾਬ ਜਿੱਤਣ ਵਾਲੀ ਮੁੰਬਈ ਇੰਡੀਅਨਸ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮੰਗਲਵਾਰ ਨੂੰ 20 ਕਰੋੜ ਰੁਪਏ ਦੀ ਜੇਤੂ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ।
ਮੁੰਬਈ ਨੇ ਫਾਈਨਲ ‘ਚ ਦਿੱਲੀ ਕੈਪੀਟਲਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜਵੀਂ ਵਾਰ ਖਿਤਾਬ ਜਿੱਤਿਆ। ਗਾਂਗੁਲੀ ਨੇ ਮੁੰਬਈ ਦੇ ਕਪਤਾਨ ਰੋਹਿਤ ਨੂੰ ਜੇਤੂ ਟਰਾਫ਼ੀ ਪ੍ਰਦਾਨ ਕੀਤੀ। ਪਹਿਲੀ ਵਾਰ ਫਾਈਨਲ ‘ਚ ਪਹੁੰਚ ਕੇ ਉਪ ਜੇਤੂ ਰਹੀ ਦਿੱਲੀ ਕੈਪੀਟਲਸ ਦੀ ਟੀਮ ਦੇ ਕਪਤਾਨ ਸੁਰੇਸ਼ ਅਈਅਰ ਨੂੰ 12.50 ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਪ੍ਰਦਾਨ ਕੀਤੀ ਗਈ।
ਮੁੰਬਈ ਦੀ ਟੀਮ ਲਗਾਤਾਰ ਦੋ ਸੀਜ਼ਨ ‘ਚ ਖਿਤਾਬ ਜਿੱਤਣ ਵਾਲੀ ਟੀਮ ਬਣ ਗਈ ਹੈ। ਦਿੱਲੀ ਨੇ ਮੁੰਬਈ ਨੂੰ 157 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਮੁੰਬਈ ਨੇ 18.4 ਓਵਰਾਂ ‘ਚ 5 ਵਿਕਟਾਂ ਗੁਆ ਹਾਸਲ ਕਰ ਲਿਆ। ਕਪਤਾਨ ਰੋਹਿਤ ਸ਼ਰਮਾ ਨੇ 51 ਗੇਂਦਾਂ ‘ਤੇ 68 ਦੌੜਾਂ ਬਣਾਈਆਂ। ਉਨ੍ਹਾਂ ਆਪਣੀ ਪਾਰੀ ‘ਚ 5 ਚੌਕੇ ਤੇ 4 ਛੱਕੇ ਲਾਏ। ਡੀ ਕਾਕ ਨੇ 12 ਗੇਂਦਾਂ ‘ਤੇ 20 ਦੌੜਾਂ ਬਣਾਈਆਂ। ਸੂਰਿਆ ਕੁਮਾਰ ਯਾਦਵ 19 ਦੌੜਾਂ ਬਣਾ ਕੇ ਆਊਟ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.