
Punjab Congress: (ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੇ ਪਿੰਡ ਬੈਣੀ ਜੇਰ ਤੇ ਪਿੰਡ ਦਨਘੇੜੀ ਦੇ ਕਈ ਪ੍ਰਮੁੱਖ ਆਗੂ ਤੇ ਨੌਜਵਾਨ ਤੇ ਉਨ੍ਹਾਂ ਦੇ ਪਰਿਵਾਰ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ’ਚ ਸ਼ਾਮਲ ਹੋਏ। ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਪਿੰਡ ਬੈਣੀ ਜੇਰ ਦੇ ਨਾਜਰ ਸਿੰਘ, ਕਰਮਪਾਲ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ, ਕੁਲਵੰਤ ਸਿੰਘ,ਸੋਹਨ ਸਿੰਘ, ਪ੍ਰਭਜੋਤ ਸਿੰਘ, ਰਾਜਨ, ਸਰੂਪ ਸਿੰਘ, ਹੁਸਨਦੀਪ ਸਿੰਘ, ਜੱਗੀ, ਗੁਰਵਿੰਦਰ ਸਿੰਘ,ਜਤਿੰਦਰ ਸਿੰਘ, ਮਿੱਠੂ ਸਿੰਘ, ਲਵਪ੍ਰੀਤ ਸਿੰਘ, ਸਰੂਪ ਸਿੰਘ,ਮਲਕੀਤ ਕੌਰ, ਸ਼ਾਂਤੀ ਦੇਵੀ, ਬਲਵਿੰਦਰ ਸਿੰਘ ਆਦਿ ਸਨ। ਇਸ ਤਰ੍ਹਾਂ ਪਿੰਡ ਦਨਘੇੜੀ ਤੋਂ ਰਾਜਦੀਪ ਸਿੰਘ, ਗੁਰਮੀਤ ਸਿੰਘ, ਸਤਵੰਤ ਸਿੰਘ, ਪ੍ਰਭਜੋਤ ਸਿੰਘ, ਰਾਜਿੰਦਰ ਸਿੰਘ, ਚਮਕੌਰ ਸਿੰਘ, ਪਰਮਿੰਦਰ ਸਿੰਘ, ਮਨੀ, ਰਣਜੀਤ ਸਿੰਘ, ਜਤਿੰਦਰ ਸਿੰਘ, ਕੁਲਵੰਤ ਸਿੰਘ, ਰਣਜੋਧ ਸਿੰਘ ਆਦਿ ਸ਼ਾਮਲ ਹੋਏ। ਉਪਰੋਕਤ ਦੌਨਾ ਪਿੰਡਾਂ ਦੇ ‘ਆਪ’ ਦੇ ਵਿਅਕਤੀਆਂ ਦੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ’ਤੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਸਿਧਾਂਤਾਂ ਨਾਲ ਜੁੜ ਰਹੇ ਹਨ।
ਇਹ ਵੀ ਪੜ੍ਹੋ: Bomb Threat: ਮੋਗਾ ਦੇ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਰਣਦੀਪ ਨਾਭਾ ਨੇ ਭਰੋਸਾ ਦਿਵਾਇਆ ਕਿ ਪਾਰਟੀ ’ਚ ਸ਼ਾਮਲ ਹੋਏ ਹਰ ਵਰਕਰ ਨੂੰ ਪੂਰਾ ਸਨਮਾਨ ਮਿਲੇਗਾ ਅਤੇ ਉਨ੍ਹਾਂ ਦੀ ਭੂਮਿਕਾ ਲੋਕਾਂ ਦੀ ਸੇਵਾ ’ਚ ਮਹੱਤਵਪੂਰਨ ਰਹੇਗੀ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਸੰਜੀਵ ਦੱਤਾ, ਬਿੱਕਰ ਸਿੰਘ ਦੀਵਾ, ਹਰਚੰਦ ਸਿੰਘ ਸਮਸਪੁਰ, ਹਰਜਿੰਦਰ ਸਿੰਘ ਟਿੰਕਾ, ਜੱਗੀ ਵੜੈਚਾਂ, ਨਰਿੰਦਰ ਸਿੰਘ ਦਨਘੇੜੀ, ਮਾਸਟਰ ਦਰਬਾਰਾ ਸਿੰਘ, ਲਖਵਿੰਦਰ ਸਿੰਘ,ਜਸਪਾਲ ਸਿੰਘ,ਸ਼ਮਸ਼ੇਰ ਸਿੰਘ, ਗੁਰਬਚਨ ਕਾਹਨਪੁਰਾ, ਰਣਜੀਤ ਸਿੰਘ ਅੰਬੇ ਮਾਜਰਾ, ਪ੍ਰਭਜੀਤ ਬੈਣਾ, ਕਮਲ ਕੁੰਭੜਾ,ਗੁਰਪ੍ਰੀਤ ਸਿੰਘ ਗਰੇਵਾਲ, ਗੁਰਦੇਵ ਸਿੰਘ ਨੰਬਰਦਾਰ, ਪ੍ਰਤਾਪ ਸਿੰਘ ਸਾਬਕਾ ਸਰਪੰਚ, ਪ੍ਰਭਜੀਤ ਬੈਣਾ, ਦਲਜੋਤ ਔਜਲਾ, ਪੀਏ ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਮੌਜ਼ੂਦ ਸਨ। Punjab Congress













