MSG Tips ਨੱਕ ਦੀ ਸਫ਼ਾਈ ਰੱਖਣ ਨਾਲ ਅਣਗਿਣਤ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ, ਸਰਦੀਆਂ ’ਚ ਕੋਸੇ ਪਾਣੀ ਅਤੇ ਗਰਮੀਆਂ ਵਿੱਚ ਨਾਰਮਲ ਪਾਣੀ ਚੁਲੀ ਵਿੱਚ ਭਰ ਕੇ ਇੱਕ ਨਾਸ ਨੂੰ ਬੰਦ ਕਰਕੇ ਦੂਸਰੀ ਨਾਸ ਤੋਂ ਹੌਲੀ ਜਿਹੇ ਪਾਣੀ ਅੰਦਰ ਖਿੱਚੋ ਅਤੇ ਜ਼ੋਰ ਨਾਲ ਬਾਹਰ ਕੱਢ ਦਿਓ। Health Care Tips
ਗਲੇ ਦੀ ਖੁਸ਼ਕੀ
- ਖੰਡ ਨੂੰ ਉਦੋਂ ਤੱਕ ਘਿਓ ਵਿੱਚ ਗਰਮ ਕਰੋ ਜਦੋਂ ਤੱਕ ਉਸ ਦਾ ਰੰਗ ਲਾਲ ਨਹੀਂ ਹੁੰਦਾ ਇਸ ਮਿਸ਼ਰਣ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਵੋ ਯਾਦ ਰੱਖਣਾ ਕਿ ਇਸ ਤੋਂ ਬਾਅਦ ਪਾਣੀ ਨਹੀਂ ਪੀਣਾ
- ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਗਾਂ ਦਾ ਘਿਓ ਗਰਮ ਕਰਕੇ ਨੱਕ ’ਚ ਲਾਉਣ ਨਾਲ ਖੁਸ਼ਕੀ ਖ਼ਤਮ ਹੁੰਦੀ ਹੈ।
ਨਕਸੀਰ
ਜੇਕਰ ਤੁਸੀਂ ਨਕਸੀਰ ਤੋਂ ਪਰੇਸ਼ਾਨ ਹੋ ਤਾਂ ਇਸ ਲਈ ਦਿਨ ’ਚ ਦੋ-ਤਿੰਨ ਵਾਰ ਬ੍ਰਹਮੀ ਸ਼ਰਬਤ ਦਾ ਸੇਵਨ ਕਰੋ ਨਾਲ ਹੀ ਨੱਕ ’ਚ ਦੇਸੀ ਘਿਓ ਲਾਉਣ ਨਾਲ ਫਾਇਦਾ ਹੁੰਦਾ ਹੈ।
ਨਜ਼ਲਾ ਜਾਂ ਜ਼ੁਕਾਮ ਦੀ ਪਰੇਸ਼ਾਨੀ | Health Care Tips
1. ਨਜ਼ਲੇ ਦੀ ਪਰੇਸ਼ਾਨੀ ਲਈ ਕਾਰਵੌਲ ਕੈਪਸੂਲ ਨੂੰ ਪਾਣੀ ਵਿਚ ਉੱਬਲਣ ਲਈ ਪਾ ਕੇ ਉਸਦੀ ਭਾਫ਼ ਲੈਣ ਨਾਲ ਵੀ ਕਾਫ਼ੀ ਫਾਇਦਾ ਹੁੰਦਾ ਹੈ ਜੇਕਰ ਤੁਹਾਡੇ ਕੋਲ ਭਾਫ਼ ਲੈਣ ਲਈ ਸਮਾਂ ਨਹੀਂ ਹੈ ਤਾਂ ਉੱਬਲੇ ਹੋਏ ਪਾਣੀ ਵਿਚ ਕਾਰਵੌਲ ਕੈਪਸੂਲ ਪਾ ਕੇ ਆਪਣੇ ਕਮਰੇ ਵਿਚ ਰੱਖ ਲਓ, ਬਸ਼ਰਤੇ ਕਮਰਾ ਬੰਦ ਹੋਵੇ।
2. ਜ਼ੁਕਾਮ ਹੋਣ ’ਤੇ ਲੱਸੀ ’ਚ ਲਾਲ ਮਿਰਚ ਪਾ ਕੇ ਦਿਨ ਵਿਚ ਦੋ-ਤਿੰਨ ਵਾਰ ਪੀਓ ਅਜਿਹਾ ਕਰਨ ਨਾਲ ਇੱਕ-ਦੋ ਦਿਨਾਂ ਵਿਚ ਜ਼ੁਕਾਮ ਠੀਕ ਹੋ ਜਾਵੇਗਾ।
3. ਜੇਕਰ ਨਿਯਮਿਤ ਤੌਰ ’ਤੇ ਸ਼ਾਮ ਨੂੰ ਤੁਲਸੀ ਦੇ ਦੋ ਪੱਤੇ ਦੁੱਧ ’ਚ ਉਬਾਲ ਲਓ, ਤਾਂ ਜ਼ੁਕਾਮ ਜ਼ਲਦੀ ਠੀਕ ਹੁੰਦਾ ਹੈ।
4. ਕੁਝ ਗਰਮ ਪੀਣ ਤੋਂ ਬਾਅਦ ਠੰਢਾ ਅਤੇ ਠੰਢੇ ਤੋਂ ਇੱਕਦਮ ਬਾਅਦ ਗਰਮ ਨਹੀਂ ਲੈਣਾ ਚਾਹੀਦਾ, ਇਸ ਨਾਲ ਜ਼ੁਕਾਮ ਹੋਣ ਦਾ ਖ਼ਤਰਾ ਰਹਿੰਦਾ ਹੈ।
5. ਤੇਜ਼ ਧੁੱਪ ਵਿਚ ਕੰਮ ਕਰਦੇ ਸਮੇਂ ਬਹੁਤ ਠੰਢਾ ਪਾਣੀ ਪੀਣਾ ਸਿਹਤ ਲਈ ਸਹੀ ਨਹੀਂ ਹੈ ਇਸ ਨਾਲ ਬਹੁਤ ਜ਼ਲਦੀ ਗਲਾ ਖ਼ਰਾਬ ਹੁੰਦਾ ਹੈ ਅਤੇ ਇਹ ਜ਼ੁਕਾਮ ਦਾ ਕਾਰਨ ਬਣਦਾ ਹੈ।
ਸੁੱਕੀ ਖੰੰਘ | Health Care Tips
1. ਇੱਕ ਗ੍ਰਾਮ ਸੇਂਧਾ ਨਮਕ ਅਤੇ 125 ਗ੍ਰਾਮ ਪਾਣੀ ਨੂੰ ਅੱਧਾ ਹੋਣ ਤੱਕ ਉਬਾਲੋ ਸਵੇਰੇ-ਸ਼ਾਮ ਇਸ ਪਾਣੀ ਨੂੰ ਪੀਣ ਨਾਲ ਸੁੱਕੀ ਖੰੰਘ ਤੋਂ ਅਰਾਮ ਮਿਲਦਾ ਹੈ
2. ਖੰੰਘ ਆਉਣ ’ਤੇ ਸੁੰਢ ਨੂੰ ਦੁੱਧ ’ਚ ਪਾ ਕੇ ਉਬਾਲੋ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੁੱਧ ਪੀਣ ਨਾਲ ਕੁਝ ਦਿਨਾਂ ’ਚ ਖੰੰਘ ਠੀਕ ਹੋ ਜਾਂਦੀ ਹੈ
3. ਸ਼ਹਿਦ, ਕਿਸ਼ਮਿਸ਼ ਅਤੇ ਮੁਨੱਕੇ ਨੂੰ ਮਿਲਾ ਕੇ ਖਾਣ ਨਾਲ ਖੰੰਘ ਠੀਕ ਹੋ ਜਾਂਦੀ ਹੈ
4. ਗੁੜ ਤੇ ਅਜ਼ਵਾਇਣ ਨੂੰ ਚੂਸਣ ਨਾਲ ਖੰੰਘ ’ਚ ਫਾਇਦਾ ਮਿਲਦਾ ਹੈ
5. ਗੁੜ ਤੇ ਪਾਨ ਦੇ ਪੱਤੇ ਦਾ ਰਸ ਮਿਲਾ ਕੇ ਲਵੋ ਇਸ ਨਾਲ ਖੰੰਘ ਤੋਂ ਰਾਹਤ ਮਿਲਦੀ ਹੈ
6. ਤੁਲਸੀ, ਕਾਲੀ ਮਿਰਚ ਅਤੇ ਅਦਰਕ ਦੀ ਚਾਹ ਪੀਣ ਨਾਲ ਵੀ ਖੰੰੰਘ ਖਤਮ ਹੁੰਦੀ ਹੈ
7. ਹਿੰਗ, ਤ੍ਰਿਫਲਾ, ਮੁਲੱਠੀ ਅਤੇ ਮਿਸ਼ਰੀ ਨੂੰ ਨਿੰਬੂ ਦੇ ਰਸ ’ਚ ਮਿਲਾ ਕੇ ਚੱਟਣ ਨਾਲ ਖੰੰਘ ’ਚ ਫਾਇਦਾ
ਮਿਲਦਾ ਹੈ।
8. ਐਮਐਸਜੀ ਕਾਸਨਿਪ ਸਿਰਪ ਜਿਹੜੀ ਕਿ ਮੁਲੱਠੀ ਤੇ ਪੁਦੀਨਹਰੇ ਦੀ ਬਣੀ ਹੈ ਅਤੇ ਤੁਲਸੀ ਡ੍ਰਾਪ ਦਾ ਸੇਵਨ ਖੰੰੰਘ ਤੇ ਜ਼ੁਕਾਮ ਵਿਚ ਗੁਣਕਾਰੀ ਹੈ।