ਜੰਕ ਫੂਡ :
MSG Tips: ਜੰਕ ਫੂਡ ਬਹੁਤ ਹੀ ਖਤਰਨਾਕ ਹੈ। ਜੰਕ ਫੂਡ ਖਾਣ ਲਈ ਜਿੱਦ ਕਰਦੇ ਬੱਚੇ ਨੂੰ ਜੰਕ ਫੂਡ ਦੇਣ ਨਾਲ ਉਸ ਦੇ ਰੋਣ ਤੋਂ ਤਾਂ ਮਾਂ-ਬਾਪ ਦਾ ਖਹਿੜਾ ਛੁੱਟ ਜਾਂਦਾ ਹੈ ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ। 30-35 ਸਾਲ ਉਮਰ ’ਚ ਜਾਂਦੇ -ਜਾਂਦੇ ਉਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਮਾਂਸਪੇਸ਼ੀਆਂ ਦੀ ਸਮੱਸਿਆ ਆਉਣ ਲੱਗ ਜਾਂਦੀ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਇਸ ਤਰ੍ਹਾਂ ਦਾ ਖਾਣ ਦੇ ਹੀ ਨਤੀਜੇ ਹਨ।
ਘਿਓ ਦੀ ਵਰਤੋਂ | MSG Tips
‘ਸੌ ਚਾਚੇ ਤੇ ਇੱਕ ਪਿਓ, ਸੌ ਬਿਮਾਰੀਆਂ ਤੇ ਇੱਕ ਘਿਓ। ’ ਪੰਜਾਬੀ ਦੀ ਇਹ ਕਹਾਵਤ ਬਿਲਕੁੱਲ ਸਹੀ ਹੈ। ਘਿਓ ਖਾਣਾ ਗਲਤ ਨਹੀਂ ਹੈ ਪਰ ਘਿਓ ਖਾ ਕੇ ਬੈਠਣਾ ਜਾਂ ਜਾਂ ਸਰੀਰਕ ਮਿਹਨਤ ਨਾ ਕਰਨਾ ਗਲਤ ਹੈ। ਮਿਹਤਨ ਜ਼ਰੂਰੀ ਹੈ। ਹੁਣ ਤਾਂ ਸਾਇੰਸ ਵੀ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਦੇਸ਼ੀ ਘਿਓ ਹੀ ਪਾਵਰ ਦਾ ਸਭ ਤੋਂ ਵਧੀਆ ਸਰੋਤ ਹੈ। ਘਿਓ ਸਿਹਤ ਲਈ ਚੰਗਾ ਹੈ ਪਰ ਉਸ ਤੋਂ ਬਾਅਦ ਸਰੀਰਕ ਮਿਹਨਤ ਕਰਨਾ ਜਰੂਰੀ ਹੈ ਤਾਂ ਕਿ ਮੋਟਾਪਾ ਨਾ ਆਵੇ। ਘਿਓ, ਦੁੱਧ, ਮੱਖਣ, ਦਹੀਂ ਜਿੰਨਾ ਮਰਜੀ ਖਾਓ। (MSG Tips)
ਘਿਓ ਖਾਓਗੇ ਤਾਂ ਉਸ ਨਾਲ ਪੇਟ ਘੱਟ ਹੁੰਦਾ ਹੈ। ਇਸ ’ਚ ਅਜਿਹੇ ਰਸਾਇਣ ਹੁੰਦੇ ਹਨ, ਜੋ ਪੇਟ ਚਰੀਬ ਨੂੰ ਘੱਟ ਕਰਦੇ ਹਨ, ਘਿਓ, ਦੁੱਧ ਆਦਿ ਵਸਤੂਆਂ ਪਾਚਨ ਕਿਰਿਆ ਨੂੰ ਵਧਾਉਂਦੀਆਂ ਹਨ। ਘਿਓ ਸ਼ਰੀਰ ਨੂੰ ਮਜ਼ਬੂਤ ਬਣਾਉਂਦਾ ਹੈ। ਪਰ ਜੇਕਰ ਤੁਹਾਨੂੰ ਘਿਓ ਖਾਣ ਦੀ ਆਦਤ ਨਹੀਂ ਹੈ, ਤਾਂ ਪਹਿਲਾਂ ਥੋੜ੍ਹੀ ਮਾਤਰਾ ’ਚ ਖਾਓ। ਕਦੇ ਵੀ ਘਿਓ ’ਚ ਕੋਈ ਚੀਜ ਤਲ ਕੇ ਨਾ ਖਾਓ। ਘਿਓ ਕੱਚਾ ਖਾਣਾ ਚਾਹੀਦਾ ਹੈ। ਤੁਸੀਂ ਇਸ ਨੂੰ ਹਲਕਾ ਜਿਹਾ ਗਰਮ ਕਰ ਸਕਦੇ ਹੋ ਅਤੇ ਫਿਰ ਸਬਜੀ, ਦੁੱਧ ਜਾਂ ਰੋਟੀ ’ਤੇ ਰੱਖ ਕੇ ਖਾ ਸਕਦੇ ਹੋ।
Also Read : ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ : Saint Dr MSG
- ਗਾਂ ਦਾ ਘਿਓ ਸਿਹਤ ਲਈ ਬਹੁਤ ਫਾਇਦੇਮੰਦ ਹੈ।
- ਗਾਂ ਦੇ ਦੁੱਧ ’ਚ ਬਹੁਤ ਤਾਕਤ ਹੁੰਦੀ ਹੈ, ਇਹ ਦਿਮਾਗ ਦੀ ਯਾਦ ਸ਼ਕਤੀ ਵਧਾਉਂਦਾ ਹੈ।
ਖਾਣਾ ਬਣਾਉਂਦੇ ਸਮੇਂ
ਖਾਣਾ ਬਣਾਉਂਦੇ ਸਮੇਂ ਸਿਰ ਨੂੰ ਚੁੰਨੀ ਨਾਲ ਜਾਂ ਕਿਸੇ ਕੱਪੜੇ ਨਾਲ ਢਕਣਾ ਚਾਹੀਦਾ ਹੈ, ਤਾਂ ਕਿ ਬਾਲ, ਡੈਂਡ੍ਰਫ ਜਾਂ ਜੂਅ ਆਦਿ ਖਾਣ ’ਚ ਨਾ ਡਿੱਗੇ। ਜੇਕਰ ਤੁਹਾਡਾ ਖਿਆਲ ਈਸਵਰ-ਅੱਲ੍ਹਾ ਨਾਲ ਜੁੜਿਆ ਹੈ ਤਾਂ ਇਸ ਨਾਲ ਖਾਣ ਵਾਲੇ ਦਾ ਧਿਆਨ ਵੀ ਈਸਵਰ ਦੀ ਵੱਲ ਜਾਵੇਗਾ। ਜੇਕਰ ਤੁਸੀਂ ਖਾਣਾ ਬਣਾਉਂਦੇ ਵਕਤ ਲੜਾਈ ਝਗੜਾਂ ਜਾਂ ਇੱਧਰ-ਉਧਰ ਦੀਆਂ ਗੱਲਾਂ ’ਚ ਵਿਆਸਥ ਹਾਂ, ਤਾਂ ਸੰਭਾਵਿਤ : ਉਸ ਖਾਣੇ ਨੂੰ ਖਾਣ ਵਾਲਾ ਵੀ ਵੈਸਾ ਹੀ ਕਰੇਗਾ। ਇਸ ਲਈ ਖਾਣਾ ਬਣਾਉਂਦੇ ਸਮੇਂ ਗੁਰਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਇਹ ਗੱਲ ਸੱਚ ਹੈ ਕਿ ‘‘ਜੈਸਾ ਖਾਓ ਅੰਨ, ਵੈਸਾ ਹੋਵੇ ਮਨ। ’’
‘‘ਖੁਸ਼ ਰਹੋ ਅਤੇ ਤੰਦਰੁੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ। ਛੱਡ ਤਲਿਆ ਤੰਦਰੁਸਤ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ। ’’
-ਪੂਜਨੀਕ ਗੁਰੂ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ