ਬਲਾਕ ਮਲੋਟ, ਲੰਬੀ ਅਤੇ ਕਬਰਵਾਲਾ ਦੀ ਸਾਂਝੀ ਸਪੈਸ਼ਲ ਨਾਮ-ਚਰਚਾ ਧੂਮਧਾਮ ਨਾਲ ਸਪੰਨ | Dera Sacha Sauda
- ਬਾਕੀ ਦੇ ਕੰਮ ਬਾਕੀ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ, ਅਨੁਸਾਰ ਸਾਨੂੰ ਆਪਣੀ ਸਿਹਤ ਵੱਲ ਧਿਆਨ ਦੇ ਕੇ ਐਮ.ਐਸ.ਜੀ. ਕੰਪਨੀ ਦੇ ਸ਼ੁੱਧ ਪ੍ਰੋਡਕਟਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ : ਗੁਰਬਾਜ ਸਿੰਘ ਇੰਸਾਂ
- ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਐਮ.ਐਸ.ਜੀ. ਕੰਪਨੀ ਦਾ ਸ਼ੁੱਧ ਸਮਾਨ ਵਰਤੀਏ : ਹਰਚਰਨ ਸਿੰਘ ਇੰਸਾਂ
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਬਲਾਕ ਮਲੋਟ, ਲੰਬੀ ਅਤੇ ਕਬਰਵਾਲਾ ਦੀ ਸਾਂਝੀ ਸਪੈਸ਼ਲ ਨਾਮ-ਚਰਚਾ ਹੋਈ ਜਿਸ ਵਿੱਚ ਐਮ.ਐਸ.ਜੀ. ਆਲ ਟ੍ਰੇਡਿੰਗ ਇੰਟਰਨੈਸ਼ਨਲ ਪ੍ਰਾਈਵੇਟ ਲਿਮ: ਵੱਲੋਂ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿੱਚ ਕੰਪਨੀ ਦੇ ਗੁਰਬਾਜ ਸਿੰਘ ਇੰਸਾਂ ਨੇ ਅੱਜ ਕੱਲ੍ਹ ਖਾਣ ਪੀਣ ਦੀਆਂ ਵਸਤੂਆਂ ਵਿੱਚ ਹੋ ਰਹੀ ਮਿਲਾਵਟ ਤੋਂ ਸਾਧ-ਸੰਗਤ ਨੂੰ ਸੁਚੇਤ ਰਹਿਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਐਮ.ਐਸ.ਜੀ. ਕੰਪਨੀ ਦੇ ਮਿਲਾਵਟ ਰਹਿਤ ਪ੍ਰੋਡਕਟਾਂ ਨੂੰ ਆਪਣੇ ਘਰ ‘ਚ ਵਰਤਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਗੁਰਬਾਜ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੰਨ 2015 ‘ਚ ਸਮੁੱਚੀ ਮਾਨਵਤਾ ਨੂੰ ਮਿਲਾਵਟ ਰਹਿਤ ਵਸਤੂਆਂ ਪ੍ਰਦਾਨ ਕਰਨ ਲਈ ਐਮ.ਐਸ.ਜੀ. ਕੰਪਨੀ ਦੀ ਸ਼ੁਰੂਆਤ ਕੀਤੀ ਅਤੇ ਪੂਜਨੀਕ ਗੁਰੂ ਜੀ ਹੀ ਇਸ ਕੰਪਨੀ ਦੇ ਬ੍ਰਾਂਸ ਐਂਬਸੈਡਰ ਹਨ | ਉਨ੍ਹਾਂ ਕਿਹਾ ਕਿ ਐਮ.ਐਸ.ਜੀ. ਦੇ ਸਾਰੇ ਹੀ ਪ੍ਰੋਡਕਟ ਚਾਹੇ ਉਹ ਕਰਿਆਨੇ ਦਾ ਸਮਾਨ ਹੋਵੇ, ਕਨਫੈਕਸ਼ਨਰੀ ਹੋਵੇ ਜਾਂ ਫੇਰ ਕੋਸਮੈਟਿਕ ਦਾ ਸਮਾਨ ਹੋਵੇ ਸਾਰਾ ਹੀ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਪੂਰੀ ਸਾਫ਼ ਸਫ਼ਾਈ ਨਾਲ ਪੂਰੇ ਹਾਈਜੈਨਿਕ ਢੰਗ ਨਾਲ ਪੈਕ ਕੀਤਾ ਜਾਂਦਾ ਹੈ ਅਤੇ ਹਰ ਇੱਕ ਪ੍ਰੋਡਕਟ ਦੀ ਗੁਣਵੱਤਾ ਅਤੇ ਸ਼ੁੱਧਤਾ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ।
ਐਮ.ਐਸ.ਜੀ. ਕੰਪਨੀ ਦੇ ਸ਼ੁੱਧ ਪ੍ਰੋਡਕਟਾਂ ਦਾ ਇਸਤੇਮਾਲ ਕਰੋ
ਉਨ੍ਹਾਂ ਕਿਹਾ ਕਿ ਤੁਸੀਂ ਕੋਈ ਵੀ ਚੀਜ਼ ਖਾਂਦੇ ਹੋ ਜੇਕਰ ਉਹ ਸ਼ੁੱਧ ਹੋਵੇਗੀ ਤਾਂ ਹੀ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖੇਗੀ | ਉਨ੍ਹਾਂ ਕਿਹਾ ਕਿ ਬਾਕੀ ਦੇ ਕੰਮ ਬਾਕੀ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ, ਅਨੁਸਾਰ ਸਾਨੂੰ ਆਪਣੀ ਅਤੇ ਪਰਿਵਾਰ ਦੀ ਸਿਹਤ ਵੱਲ ਧਿਆਨ ਦੇ ਕੇ ਐਮ.ਐਸ.ਜੀ. ਕੰਪਨੀ ਦੇ ਸ਼ੁੱਧ ਪ੍ਰੋਡਕਟਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ | ਇਸ ਮੌਕੇ ਸਮੂਹ ਸਾਧ-ਸੰਗਤ ਨੂੰ ਐਮ.ਐਸ.ਜੀ. ਦੇ ਪ੍ਰੋਡਕਟਾਂ ਦੀ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ ਅਤੇ ਪ੍ਰੋਡਕਟਾਂ ਦੀ ਸ਼ੁੱਧਤਾ ਬਾਰੇ ਵੀ ਦੱਸਿਆ ਗਿਆ।
ਇਸ ਮੌਕੇ 85 ਮੈਂਬਰ ਪੰਜਾਬ ਹਰਚਰਨ ਸਿੰਘ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜਕੱਲ੍ਹ ਜਿਆਦਾ ਮੁਨਾਫ਼ਾ ਲੈਣ ਖਾਤਰ ਖਾਣ ਪੀਣ ਦੀਆਂ ਵਸਤਾਂ ਵਿੱਚ ਬਹੁਤ ਜਿਆਦਾ ਮਿਲਾਵਟ ਕੀਤੀ ਜਾ ਰਹੀ ਹੈ, ਜਿਸ ਕਰਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੀ ਹੈ | ਇਸ ਲਈ ਜੇਕਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਐਮ.ਐਸ.ਜੀ. ਕੰਪਨੀ ਦਾ ਸ਼ੁੱਧ ਸਮਾਨ ਵਰਤੀਏ ਤਾਂ ਜੋ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕੇ | ਨਾਮ-ਚਰਚਾ ਦੀ ਕਾਰਵਾਈ ਬਲਾਕ ਮਲੋਟ ਦੇ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਚਲਾਈ।
ਇਸ ਮੌਕੇ 85 ਮੈਂਬਰ ਪੰਜਾਬ ਹਰਪਾਲ ਇੰਸਾਂ (ਰਿੰਕੂ), ਸੁਖਜਿੰਦਰ ਚਹਿਲ ਇੰਸਾਂ, ਗਗਨਦੀਪ ਇੰਸਾਂ, ਸੁਖਦੇਵ ਸਿੰਘ ਇੰਸਾਂ, ਨੱਥਾ ਸਿੰਘ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਵਿੱਚੋਂ ਭੈਣ ਸੱਤਿਆ ਇੰਸਾਂ, ਭੈਣ ਸੁਮਨ ਇੰਸਾਂ, ਭੈਣ ਕਿਰਨ ਇੰਸਾਂ, ਭੈਣ ਅਮਰਜੀਤ ਕੌਰ ਇੰਸਾਂ, ਭੈਣ ਸਤਵੰਤ ਕੌਰ ਇੰਸਾਂ, ਭੈਣ ਮਮਤਾ ਇੰਸਾਂ ਤੋਂ ਇਲਾਵਾ ਬਲਾਕ ਮਲੋਟ, ਲੰਬੀ ਅਤੇ ਕਬਰਵਾਲਾ ਦੀਆਂ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਪ੍ਰੇਮੀ ਸੇਵਕ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ।