ਉੱਤਰ ਭਾਰਤ ਦੇ ਸਭ ਤੋਂ ਵੱਡੇ ਐੱਮਐੱਸਜੀ ਨੈਚਰੋਪੈਥੀ ਸੈਂਟਰ ਯੋਗਾ ਮੈਡੀਟੇਸ਼ਨ ਐਂਡ ਸ਼ਟਕਰਮਾ ਦਾ ਹੋਇਆ ਸ਼ੁੱਭ ਆਰੰਭ
- ਡਾਕਟਰਾਂ ਦੀ ਸਲਾਹ ਨਾਲ ਆਨਲਾਈਨ ਘਰ ਬੈਠੇ ਵੀ ਮਰੀਜ ਹੋ ਸਕਦੇ ਨੇ ਤੰਦਰੁਸਤ | MSG Naturopathy Center
ਸਰਸਾ (ਸੁਨੀਲ ਵਰਮਾ)। (MSG Naturopathy Center) ਹੁਣ ਬਿਨਾ ਦਵਾਈਆਂ ਤੋਂ ਨੈਚਰੋਪੈਥੀ ਵਿਧੀ ਨਾਲ ਮਰੀਜ਼ ਆਪਣਾ ਇਲਾਜ ਕਰਵਾ ਸਕਣਗੇ। ਉੱਤਰ ਭਾਰਤ ਦੇ ਸਭ ਤੋਂ ਵੱਡੇ ਹਸਪਤਾਲ ਐੱਮਐੱਸਜੀ ਨੈਚਰੋਪੈਥੀ ਸੈਂਟਰ ਯੋਗਾ ਮੈਡੀਟੇਸ਼ਨ ਐਂਡ ਸ਼ਟਕਰਮਾ ਦੀ ਸ਼ਰੂਆਤ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀ ਤੀਜੀ ਮੰਜਲ ’ਤੇ ਕੀਤੀ ਗਈ ਹੈ। ਜਿਸ ਦਾ ਸ਼ੁੱਭ ਆਰੰਭ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ, ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਸਟਾਫ਼ ਵੱਲੋਂ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਅਤੇ ਬੇਨਤੀ ਦਾ ਭਜਨ ਬੋਲ ਕੇ ਕੀਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਐਲੌਪੈਥਿਕ ਤੇ ਆਯੂਰਵੈਦਿਕ ਵਿਧੀ ਦੀ ਸਹੂਲਤ ਦਿੱਤੀ ਜਾ ਰਹੀ ਹੈ। ਨੈਚਰੋਪੈਥੀ ਦੀ ਸ਼ੁਰੂਆਤ ਨਾਲ ਹੁਣ ਇੱਕੋ ਹੀ ਛੱਤ ਦੇ ਹੇਠਾਂ ਤਿੰਨ ਤਰ੍ਹਾਂ ਦੀਆਂ ਵਿਧੀਆਂ ਨਾਲ ਇਲਾਜ਼ ਹੋਣਾ ਸੰਭਵ ਹੋਵੇਗਾ।
ਇਹ ਹਸਪਤਾਲ ਮੀਲ ਦਾ ਪੱਥਰ ਹੋਵੇਗਾ ਸਾਬਤ : ਚੇਅਰਮੈਨ ਡਾ. ਪੀਆਰ ਨੈਨ ਇੰਸਾਂ
ਇਸ ਮੌਕੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀਆਰ ਨੈਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸੱਚਾ ਸੌਦਾ ਦਾ ਇੱਕੋ ਹੀ ਉਦੇਸ਼ ਹੈ ਕਿ ਮਰੀਜ਼ਾਂ ਨੂੰ ਸਸਤੀਆਂ ਦਰਾਂ ’ਤੇ ਇਲਾਜ ਮਿਲੇ। ਮਰੀਜ਼ ਤੰਦਰੁਸਤ ਹੋਣਾ ਜ਼ਰੂਰੀ ਹੈ ਭਾਵੇਂ ਉਸ ਦਾ ਕਿਸੇ ਵੀ ਵਿਧੀ ਨਾਲ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਇਲਾਜ ਲਈ ਇੱਕੋ ਹੀ ਛੱਤ ਦੇ ਹੇਠਾਂ ਤਿੰਨਾਂ ਵਿਧੀਆਂ ਦੇ ਹਸਪਤਾਲ ਦਾ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਦੁਨੀਆਂ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਪੰਜ ਤੱਤਾਂ ਦੀ ਵਰਤੋਂ ਕਰਕੇ ਨੈਚਰੋਪੈਥੀ ਵਿਧੀ ਨਾਲ ਕੀਤਾ ਜਾਂਦਾ ਹੈ ਇਲਾਜ
ਡਾ. ਜਤਿੰਦਰ ਇੰਸਾਂ ਤੇ ਡਾ. ਗੁਰਪ੍ਰੀਤ ਇੰਸਾਂ ਨੇ ਕਿਹਾ ਕਿ ਇਹ ਉੱਤਰ ਭਾਰਤ ਦਾ ਸਭ ਤੋਂ ਵੱਡਾ ਨੈਚੋਪੈਥਿਕ ਸੈਂਟਰ ਹੈ। ਇੱਥੇ ਬਿਨਾ ਦਵਾਈਆਂ ਤੋਂ ਲਾਇਲਾਜ਼ ਬਿਮਾਰੀਆਂ ਦਾ ਇਲਾਜ ਹੋਵੇਗਾ। ਪਹਿਲਾਂ ਲੋਕਾਂ ਨੂੰ ਇਲਾਜ ਕਰਵਾਉਣ ਲਈ ਸਾਊਥ ਏਰੀਆ ਵਿੱਚ ਜਾਣਾ ਪੈਂਦਾ ਸੀ। ਇੱਥੇ ਧਿਆਨ, ਯੋਗਾ ਤੇ ਖਾਣ-ਪਾਣ ਵਿੱਚ ਬਦਲਾਅ ਕਰਵਾ ਕੇ ਬਿਮਾਰੀਆਂ ਦਾ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਨੁੱਖ ਦਾ ਸਰੀਰ ਪੰਜ ਤੱਤਾਂ ਪਾਣੀ, ਮਿੱਟੀ, ਹਵਾ, ਅੱਗ, ਆਕਾਸ਼ ਨਾਲ ਮਿਲ ਕੇ ਬਣਿਆ ਹੈ ਇਸ ਲਈ ਇਸ ਸੈਂਟਰ ਵਿੱਚ ਇਨ੍ਹਾਂ ਤੱਤਾਂ ਦੀ ਹੀ ਵਰਤੋਂ ਕਰਕੇ ਨੈਚਰੋਪੈਥੀ ਵਿਧੀ ਨਾਲ ਇਲਾਜ ਕੀਤਾ ਜਾਂਦਾ ਹੈ। ਇਸ ਸੈਂਟਰ ਵਿੱਚ ਮਰੀਜ਼ਾਂ ਦਾ ਐਡਵਾਂਸ ਨੈਚੋਪੈਥਿਕ ਵਿਧੀ ਜਿਸ ਵਿੱਚ ਹਾਈਡਰੋਕੋਲੋਨ ਥਰੈਪੀ ਦੇ ਨਾਲ-ਨਾਲ ਪੁਰਾਤਣ ਵਿਧੀ ਪੰਚਕਰਮਾ ਨਾਲ ਇਲਾਜ ਕੀਤਾ ਜਾਵੇਗਾ।
ਬਿਨਾ ਦਵਾਈਆਂ ਤੋਂ 10 ਤੋਂ 15 ਦਿਨਾਂ ਵਿੱਚ ਇਲਾਜ
ਉਨ੍ਹਾਂ ਕਿਹਾ ਕਿ ਨੈਚਰੋਪੈਥੀ ਵਿੱਚ ਜਿੰਨੀਆਂ ਵੀ ਤਕਨੀਕਾਂ ਹਨ ਉਹ ਇੱਕੋ ਹੀ ਜਗ੍ਹਾ ਇਸ ਸੈਂਟਰ ਵਿੱਚ ਮਰੀਜ਼ਾਂ ਨੂੰ ਉਪਲੱਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾਂ ਕਿ ਲੋਕਾਂ ਦੀ ਧਾਰਨਾ ਹੈ ਕਿ ਨੈਚਰੋਪੈਥੀ ਦਾ ਇਲਾਜ ਲੰਬਾ ਚੱਲਦਾ ਹੈ ਪਰ ਇਸ ਨੂੰ ਸਮਝਣ ਦੀ ਲੋੜ ਹੈ ਛੋਟੀਆਂ ਬਿਮਾਰੀਆਂ ਨੂੰ ਤੁਰੰਤ ਠੀਕ ਕੀਤਾ ਜਾ ਸਕਦਾ ਹੈ। ਪੁਰਾਣੀ ਤੇ ਵੱਡੀ ਬਿਮਾਰੀ ’ਚ ਐਲੋਪੈਥੀ ਦਵਾਈਆਂ ਉਮਰ ਭਰ ਖਾਣੀਆਂ ਪੈਂਦੀਆਂ ਹਨ ਜਿਨ੍ਹਾਂ ਦੇ ਸਾਈਡ ਇਫੈਕਟ ਵੀ ਹੁੰਦੇ ਹਨ ਇਸ ਤੋਂ ਉਲਟ ਨੈਚਰੋਪੈਥੀ ਵਿੱਚ ਬਿਨਾ ਕਿਸੇ ਸਾਈਡ ਇਫੈਕਟ ਤੇ ਬਿਨਾ ਦਵਾਈਆਂ ਤੋਂ 10 ਤੋਂ 15 ਦਿਨਾਂ ਵਿੱਚ ਇਲਾਜ ਕੀਤਾ ਜਾ ਸਕਦਾ ਹੈ।
Also Read : ਜ਼ਰੇ-ਜ਼ਰੇ ‘ਚ ਮੌਜ਼ੂਦ ਹੈ ਪਰਮ ਪਿਤਾ ਪਰਮਾਤਮਾ : ਡਾ. ਐੱਮਐੱਸਜੀ
ਸ਼ੂਗਰ, ਬਲੱਡ ਪ੍ਰੈਸ਼ਰ, ਥਾਈਰਾਈਡ ਵਰਗੀਆਂ ਬਿਮਾਰੀਆਂ ਲਈ ਐਲੋਪੈਥਿਕ ਵਿਧੀ ਵਿੱਚ ਇਨ੍ਹਾਂ ਨੂੰ ਕੰਟਰੋਲ ਕਰਨ ਲਈ ਲਗਾਤਾਰ ਦਵਾਈਆਂ ਖਾਣੀਆਂ ਪੈਂਦੀਆਂ ਹਨ ਪਰ ਨੈਚਰੋਪੈਥੀ ਵਿਧੀ ਵਿੱਚ ਖਾਣ-ਪਾਣ ਬਦਲ ਕੇ ਤੇ ਦੱਸੀ ਗਈ ਵਿਧੀ ਅਨੁਸਾਰ ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਇਲਾਜ ’ਤੇ ਆਉਣ ਵਾਲੇ ਖਰਚ ਬਾਰੇ ਦੱਸਦਿਆਂ ਕਿਹਾ ਕਿ ਇਸ ਨੂੰ ਤਿੰਨ ਸੈਟਅੱਪ ਵਿੱਚ ਰੱਖਿਆ ਗਿਆ ਹੈ। ਸਭ ਤੋਂ ਪਹਿਲਾ ਜਿਸ ਵਿੱਚ ਕੋਈ ਬੈੱਡ ਚਾਰਜ਼ ਨਹੀਂ ਹੋਵੇਗਾ ਸਿਰਫ਼ ਟਰੀਟਮੈਂਟ ਦਾ ਹੀ ਖਰਚਾ ਹੋਵੇਗਾ। ਦੂਜਾ ਹੈ ਜੋ ਲੋਕ ਪ੍ਰਾਈਵੇਟ ਕਮਰੇ ਲੈਣਾ ਚਾਹੁੰਦੇ ਹਨ ਉਨ੍ਹਾਂ ਲਈ ਸਧਾਰਨ ਚਾਰਜਿਜ਼ ਰੱਖਿਆ ਗਿਆ ਹੈ। ਤੀਜਾ ਹੈ ਜਿਹੜੇ ਲੋਕ ਇੱਥੇ ਰਹਿ ਨਹੀਂ ਸਕਦੇ ਉਹ ਆਨਲਾਈਨ ਕੰਸਲਟੈਂਸੀ ਦੇ ਤਹਿਤ ਘਰ ਬੈਠੇ ਹੀ ਆਪਣਾ ਇਲਾਜ ਕਰਵਾ ਸਕਦੇ ਹਨ। ਉਸ ਇਲਾਜ ਵਿੱਚ ਸਮਾਂ ਜ਼ਿਆਦਾ ਲੱਗ ਸਕਦਾ ਹੈ ਅਤੇ ਸਾਵਧਾਨੀਆਂ ਵੀ ਜ਼ਿਆਦਾ ਵਰਤਣੀਆਂ ਪੈਂਦੀਆਂ ਹਨ।