ਮਾਨਸਾ (ਸੁਖਜੀਤ ਮਾਨ)। Mansa News : ਮਾਨਸਾ-ਸਰਸਾ ਰੋਡ ’ਤੇ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ (Shah Satnam ji Amanpura Dham Mansa) ਵਿਖੇ ਨਾਮ ਚਰਚਾ ਅੱਜ ਹੋਣ ਜਾ ਰਹੀ ਹੈ।
ਵੇਰਵਿਆਂ ਮੁਤਾਬਿਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸੰਨ 1996 ’ਚ ਮਾਨਸਾ-ਚਕੇਰੀਆਂ ਰੋਡ ’ਤੇ ਚਾਰ ਏਕੜ ’ਚ ਦਰਬਾਰ ਦੀ ਨੀਂਹ ਰੱਖੀ ਸੀ। ਸਾਧ-ਸੰਗਤ ਦੇ ਉਤਸ਼ਾਹ ਅਤੇ ਡੇਰਾ ਮੁੱਖ ਸੜਕ ’ਤੇ ਬਣਾਉਣ ਤਹਿਤ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ 16 ਜੁਲਾਈ 2007 ਨੂੰ ਮਾਨਸਾ-ਸਰਸਾ ਰੋਡ ’ਤੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਦਾ ਨਿਰਮਾਣ ਕੀਤਾ ਗਿਆ।
ਸਾਢੇ 11 ਏਕੜ ’ਚ ਬਣੇ ਇਸ ਡੇਰੇ ’ਚ 5 ਏਕੜ ’ਚ ਸਬਜ਼ੀਆਂ ਅਤੇ ਹੋਰ ਫਸਲਾਂ ਉਗਾਈਆਂ ਜਾਂਦੀਆਂ ਹਨ ਅਤੇ ਬਾਕੀ ’ਚ ਮੁੱਖ ਪੰਡਾਲ ਦਾ ਸ਼ੈੱਡ, ਕੰਟੀਨ, ਲੰਗਰ ਹਾਲ ਅਤੇ ਹੋਰ ਕਮਰੇ ਵਗੈਰਾ ਬਣਾਏ ਹੋਏ ਹਨ। ਇਸ ਦਰਬਾਰ ’ਚ ਬਲਾਕ ਮਾਨਸਾ ਤੋਂ ਇਲਾਵਾ ਨੇੜਲੇ ਬਲਾਕਾਂ ’ਚੋਂ ਵੀ ਸਾਧ-ਸੰਗਤ ਸਮੇਂ-ਸਮੇਂ ਸਿਰ ਆ ਕੇ ਸੇਵਾ ਕਰਦੀ ਹੈ। ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 163 ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਅੱਜ 16 ਜੁਲਾਈ ਦਿਨ ਮੰਗਲਵਾਰ ਨੂੰ ਸਾਧ-ਸੰਗਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਹੀ ਨਾਮ ਚਰਚਾ ਕਰ ਰਹੀ ਹੈ।
Also Read : ਪਰਮਾਤਮਾ ਦੇ ਦਰਸ਼ਨ ਕਰਨ ਲਈ ਸਿਮਰਨ ਜ਼ਰੂਰੀ : Saint Dr MSG